Sun, 20 October 2019
Your Visitor Number :-   1834320
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਇੰਮੀਗਰੇਸ਼ਨ ਮਾਹਿਰ ਬਰਾਊਨ ਬਰੈਗ ਨੇ ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਸਬੰਧੀ ਚਾਨਣਾ ਪਾਇਆ

Posted on:- 08-06-2014

suhisaver

-ਹਰਬੰਸ ਬੁੱਟਰ ,ਕੈਲਗਰੀ

ਪੰਜਾਬੀ ਕੌਂਸਿਲ ਆਫ ਕਾਮਰਸ ਕੈਲਗਰੀ ਵੱਲੋਂ ਫਾਲਕਿਨਰਿੱਜ਼ ਕਮਿਊਨਿਟੀ ਸੈਂਟਰ 95 ਫਾਲਸਾਇਰ ਡਰਾਈਵ ਨਾਰਥ ਈਸਟ  ਵਿਖੇ ਆਪਣੀ ਨਵੇਂ ਮੈਂਬਰਾਂ ਨਾਲ ਮਿਲਣੀ ਦੌਰਾਨ ਇੱਕ ਪ੍ਰੋਗਰਾਮ ਤਹਿਤ ਇੰਮੀਗਰੇਸ਼ਨ ਸਬੰਧੀ ਮਸਲਿਆਂ ਉੱਪਰ ਵਿਚਾਰਾਂ ਹੋਈਆਂ । ਜਿਸ ਵਿੱਚ ਮਹਿਮਾਨ ਸਪੀਕਰ ਇਮੀਗਰੇਸ਼ਨ ਮਾਹਿਰ ਬਰਾਊਨ ਬਰੈਗ  ਮੁੱਖ ਬੁਲਾਰਾ ਨੇ ਸਾਲ 2008 ਤੋਂ ਲੈਕੇ ਇੰਮੀਗਰੇਸਨ ਸਿਸਟਮ ਵਿੱਚ ਜੋ ਲਗਾਤਾਰ ਤਬਦੀਲੀਆਂ ਹੋਈਆਂ ਹਨ ਅਤੇ ਉਸ ਨੇ ਕਨੇਡੀਅਨ ਸਮਾਜ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਸਾਡੇ ਪਰਿਵਾਰਿਕ ਸਿਸਟਮ ਦਾ ਤਾਣਾ ਬਾਣਾ, ਜਿਸ ਵਿੱਚ ਅਸੀਂ ਆਪਣੇ ਮਾਪਿਆਂ ਨੂੰ ਪੱਕੇ ਤੌਰ ਕੋਲ ਬੁਲਾਉਣ ਲਈ ਸਪਾਂਸਰ ਕਰਨ ਤੋਂ ਵਾਂਝੇ ਹੋਣ ਕਾਰਨ , ਨਸਟ ਹੋ ਰਿਹਾ ਹੈ, ਦੇ ਬਾਰੇ ਵਿੱਚ ਵਿਸਥਾਰ ਪੂਰਬਕ ਚਾਨਣਾ ਪਾਇਆ।

ਕੈਲਗਰੀ ਦੇ ਬਿਜਨਸਮੈਨਸ ਲਈ ਇੱਕ ਵਧੀਆ ਮੌਕਾ ਸੀ ਕਿ ਆਪਣੇ ਬਿਜਨਿਸ ਸਬੰਧੀ ਜਾਣਕਾਰੀ ਇੱਕ ਦੁਸਰੇ ਨਾਲ ਸਾਂਝੀ ਕਰਕੇ ਆਪਣੇ ਵਿਓਪਾਰ ਨੂੰ ਪ੍ਰਫੁਲਤ ਕਰਨ ਦੀ ਕੋਸਿਸ ਵੀ ਕਰ ਸਕੇ ਅਤੇ ਜਾਣਕਾਰੀ ਭਰਪੂਰ ਇਸ ਸੈਮੀਨਾਰ ਦਾ ਫਾਇਦਾ ਵੀ ਉਠਾ ਸਕੇ। ਨਵੇਂ ਆਏ  ਬਿਜਨਿਸਮੈਨ ਵੀਰਾਂ ਭੈਣਾਂ  ਅਤੇ ਆਮ ਲੋਕਾਂ ਨੂੰ  ਕਲੱਬ ਦੇ ਪ੍ਰਧਾਨ ਡਾ: ਮੱਟੂ ਨੇ ਜੀ ਆਇਆਂ ਨੂੰ ਆਖਿਆ ਅਤੇ ਬੇਨਤੀ ਕੀਤੀ  ਕਿ ਉਹ ਇਸ ਸੰਸਥਾ ਦੇ ਮੈਂਬਰ ਬਣਕੇ ਹੋਰ ਵੀ ਲਾਭ ਉਠਾ ਸਕਦੇ ਹਨ। ਮੌਸਮ ਦੀ ਖਰਾਬੀ ਕਾਰਨ ਭਾਵੇ ਆਮ ਲੋਕਾਂ ਦੀ ਹਾਜਰੀ ਘੱਟ ਹੀ ਸੀ ਪਰ ਫਿਰ ਵੀ ਇਹ ਸੈਮੀਨਾਰ ਜਾਣਕਾਰੀ ਭਰਪੂਰ ਰਿਹਾ।
 

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ