Thu, 28 January 2021
Your Visitor Number :-   3619408
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਕਾਮਾਗਾਟਾ ਮਾਰੂ ਦੀ ਯਾਦ ਨੂੰ ਸਮਰਪਤ ਪ੍ਰੋਗਰਾਮ

Posted on:- 22-05-2014

ਗ਼ਦਰ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ ਕਾਮਾਗਾਟਾ ਮਾਰੂ ਦੀ ਯਾਦ ਨੂੰ ਸਮਰਪਤ ਪ੍ਰੋਗਰਾਮ 24 ਮਈ, 2014 ਦਿਨ ਦੇ 2 ਵਜੇ ਸ਼ਨਿੱਚਰਵਾਰ ਨੂੰ ਪ੍ਰੋਗਰੈਸਿਵ ਕਲਚਰਲ ਸੈਂਟਰ ( #126, 7536-130 ਸਟਰੀਟ) ਵਿਖੇ ਕਰਵਾਇਆ ਜਾ ਰਿਹਾ ਹੈ।

ਗ਼ਦਰ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ ਪਿਛਲੇ ਸਾਲ ਗ਼ਦਰ ਲਹਿਰ ਨੂੰ ਸਮਰਪਤ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਗਏ ਸਨ, ਉਦੋਂ ਹੀ ਇਹ ਨਿਰਣਾ ਵੀ ਲਿਆ ਗਿਆ ਸੀ ਕਿ ਅਗਲੇ ਸਾਲਾਂ ਵਿੱਚ ਵੀ ਇਹ ਗਤੀ ਵਿਧੀਆਂ ਚਾਲੂ ਰਹਿਣਗੀਆਂ, ਇਸੇ ਲੜੀ ਦੇ ਤਹਿਤ ਇਸ ਵਾਰ ਕਾਮਾਗਾਟਾ ਮਾਰੂ ਨਾਲ ਸਬੰਧਤ ਸਾਹਿਤ ਤੇ ਫੋਟੋ ਪ੍ਰਦਰਸ਼ਨੀਆਂ ਆਦਿ ਸਰ੍ਹੀ, ਵੈਨਕੂਵਰ, ਬਰਨਬੀ ਤੇ ਲਿੰਡਨ ਦੇ ਨਗਰ ਕੀਰਤਨਾਂ ਤੇ ਲਗਾਈਆਂ ਗਈਆਂ ਸਨ।

ਉਸੇ ਲੜੀ ਨੂੰ ਅੱਗੇ ਤੋਰਦੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਕਾਮਾਗਾਟਾ ਮਾਰੂ ਜਹਾਜ਼ 23 ਮਈ 1914 ਨੂੰ ਵੈਨਕੂਵਰ ਦੇ ਕੰਢੇ ਤੇ ਆ ਕੇ ਠਹਿਰਿਆ ਸੀ। ਕਨੇਡਾ ਹਕੂਮਤ ਦੀਆਂ ਨਸਲੀ ਨੀਤੀਆਂ ਦਾ ਹੀ ਸਿੱਟਾ ਸੀ ਕਿ ਲੱਗਭਗ 2 ਮਹੀਨੇ ਕਾਮਾਗਾਟਾ ਮਾਰੂ ਜਹਾਜ਼ ਵੈਨਕੂਵਰ ਦੇ ਪਾਣੀਆਂ ਵਿੱਚ ਖੜ੍ਹਾ ਰਿਹਾ ਤੇ ਆਖਰ 23 ਜੁਲਾਈ ਨੂੰ ਅਤਿਅੰਤ ਘਟੀਆ ਵਰਤਾਓ ਕਰਕੇ ਜਬਰੀ ਵਾਪਸ ਮੋੜਿਆ ਗਿਆ ਤੇ ਕਲਕੱਤੇ ਪਹੁੰਚਣ ਤੇ ਬਰਤਾਨੀਆ ਸਰਕਾਰ ਨੇ ਇਸਦੇ ਮੁਸਾਫਰਾਂ ਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ। ਅੱਜ 100 ਸਾਲ ਬਾਅਦ ਵੀ ਨਸਲੀ ਵਿਤਕਰੇ ਵਰਗੀਆਂ ਘਟਨਾਵਾਂ ਘੱਟ ਗਿਣਤੀਆਂ ਨਾਲ ਹਰ ਰੋਜ਼ ਵਾਪਰੀਆਂ ਹਨ। ਇਸ ਸਮੇਂ ਸਾਡਾ ਇਹ ਸੋਚਣ ਦਾ ਸਮਾਂ ਹੈ ਕਿ ਉਸ ਵੇਲੇ ਦੀ ਕੈਨੇਡਾ ਸਰਕਾਰ ਦੁਆਰਾ ਹੋਈਆਂ ਵਧੀਕੀਆਂ ਤੇ ਅੱਜ ਦੇ ਪ੍ਰਪੇਖ ਵਿੱਚ ਉਸਦੀ ਅਹਿਮੀਅਤ ਨੂੰ ਮੱਦੇ ਨਜ਼ਰ ਰੱਖਦਿਆਂ ਆਓ ਇਕੱਠੇ ਹੋ ਕੇ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਸ਼ਰਧਾਂਜ਼ਲੀ ਦੇਈਏ ਤੇ ਨਾ ਭੁੱਲਣਯੋਗ ਇਤਿਹਾਸ ਦੇ ਮੁੜ ਮੁੜ ਕੇ ਵਰਕੇ ਫਰੋਲ਼ੀਏ ਤਾਂ ਕਿ ਅਸੀਂ ਅਸਲੀਅਤ ਨੂੰ ਸਮਝਣ ਵਿੱਚ ਕੁਤਾਹੀ ਨਾ ਕਰ ਸਕੀਏ।ਪਹਿਲਾਂ ਇਹ ਪ੍ਰੋਗਰਾਮ 19 ਮਈ 2014 ਨੂੰ ਗਰੈਂਡ ਤਾਜ਼ ਬੈਂਕਿਉਟ ਹਾਲ ਵਿੱਚ ਹੋਣਾ ਨੀਯਤ ਹੋਇਆ ਸੀ ਪਰ ਕੁੱਝ ਕਾਰਣਾਂ ਕਰਕੇ ਇਸਦੀ ਤਾਰੀਖ ਬਦਲਣੀ ਪਈ ਹੈ ਇਸ ਲਈ ਖਿਮ੍ਹਾ ਦੇ ਜਾਚਕ ਹਾਂ। ਹੁੰਮ ਹੁੰਮਾ ਕੇ ਪਹੁੰਚਣ ਲਈ ਤਾਗੀਦ ਕੀਤੀ ਜਾਂਦੀ ਹੈ। ਆਓ ਤੇ ਆਪਣੇ ਵਿਚਾਰ ਸਾਂਝੇ ਕਰੋ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ