Tue, 20 August 2019
Your Visitor Number :-   1790833
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਬਦਾਯੂੰ ਬਲਾਤਕਾਰ ਮਾਮਲਾ : ਲਾਸ਼ਾਂ ਕੱਢਵਾ ਕੇ ਸੀਬੀਆਈ ਕਰਵਾਏਗੀ ਮੁੜ ਪੋਸਟਮਾਰਟਮ

Posted on:- 09-07-2014

ਉਤਰ ਪ੍ਰਦੇਸ਼ ਦੇ ਬਦਾਯੂੰ ’ਚ ਦੋ ਲੜਕੀਆਂ ਦੀ ਕਥਿਤ ਬਲਾਤਕਾਰ ਤੋਂ ਬਾਅਦ ਹੱਤਿਆ ਦੇ ਮਾਮਲੇ ਨੂੰ ਨਵਾਂ ਮੋੜ ਦਿੰਦਿਆਂ ਸੀਬੀਆਈ ਨੇ ਦੋਵੇਂ ਲੜਕੀਆਂ ਦਾ ਨਵੇਂ ਸਿਰੇ ਤੋਂ ਪੋਸਟਮਾਰਟਮ ਕਰਵਾਉਣ ਲਈ ਕਬਰਾਂ ਖੋਦ ਕੇ ਉਨ੍ਹਾਂ ਦੀ ਲਾਸ਼ਾਂ ਕੱਢਵਾਉਣ ਦਾ ਫੈਸਲਾ ਕੀਤਾ ਹੈ। ਦਰਅਸਲ ਸੀਬੀਆਈ ਨੂੰ ਲਗਦਾ ਹੈ ਕਿ ਪੋਸਟਮਾਰਟਮ ਕਰਨ ’ਚ ਸਹੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਸੀ। ਏਜੰਸੀ ’ਚ ਮੌਜੂਦ ਉੱਚ ਸੂਤਰਾਂ ਨੇ ਦੱਸਿਆ ਕਿ ਪਹਿਲਾ ਪੋਸਟਮਾਰਟਮ ਰਾਤ ਸਮੇਂ ਕੀਤਾ ਗਿਆ ਸੀ, ਜੋ ਨਿਰਧਾਰਿਤ ਕਾਰਜ ਪ੍ਰਣਾਲੀ ਦੇ ਖਿਲਾਫ਼ ਹੈ।

ਪੋਸਟਮਾਰਟਮ ਸੂਰਜ ਛਿਪਣ ਤੋਂ ਬਾਅਦ ਨਹੀਂ ਕੀਤਾ ਜਾਂਦਾ, ਸਿਵਾਏ ਵਿਵਾਦਿਤ ਐਮਰਜੈਂਸੀ ਮਾਮਲਿਆਂ ਨੂੰ ਛੱਡ ਕੇ। ਲਾਸ਼ਾਂ ਕੱਢਣ ਤੋਂ ਪਹਿਲਾਂ ਸੀਬੀਆਈ ਇਕ ਮੈਡੀਕਲ ਬੋਰਡ ਗਠਿਤ ਕਰੇਗੀ, ਜਿਸ ਤੋਂ ਬਾਅਦ ਉਹ ਨਵੇਂ ਸਿਰੇ ਤੋਂ ਪੋਸਟਮਾਰਟਮ ਲਈ ਦੋਵੇਂ ਲੜਕੀਆਂ ਦੀਆਂ ਕਬਰਾਂ ਖੋਦ ਨੂੰ ਉਨ੍ਹਾਂ ਦੀਆਂ ਲਾਸ਼ਾਂ ਕੱਢਣ ਨੂੰ ਲੈ ਕੇ ਨਿਰਦੇਸ਼ ਲੈਣ ਲਈ ਇਕ ਸਥਾਨਕ ਅਦਾਲਤ ਕੋਲ ਜਾਵੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ