Mon, 10 August 2020
Your Visitor Number :-   2618618
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਕਿਡਨੀ ਦੀ ਉਡੀਕ ਕਰ ਰਿਹਾ ਮਲਕੀਤ ਖੁਦ ਅੰਗਦਾਨ ਕਰਨ ਦੀ ਮੁਹਿੰਮ ਵਿੱਚ ਹੋਇਆ ਸ਼ਾਮਲ

Posted on:- 26-08-2014

suhisaver

- ਹਰਬੰਸ ਬੁੱਟਰ

ਕੈਲਗਰੀ: ਜਿਹੜੀ ਚੀਜ਼ ਜਦੋਂ ਤੁਹਾਡੇ ਕੋਲੋਂ ਖੁੱਸ ਜਾਵੇ ਉਸ ਤੋਂ ਬਾਦ ਹੀ ਤੁਹਾਨੂੰ ਉਸ ਦੀ ਮਹੱਤਤਾ ਬਾਰੇ ਪਤਾ ਲੱਗਦਾ ਹੈ" ਇਹ ਵਿਚਾਰ ਕੈਲਗਰੀ ਨਿਵਾਸੀ ਮਲਕੀਤ ਸਿੰਘ ਨੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਵਿਖੇ ਅੰਗਦਾਨ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਦੌਰਾਨ ਕਹੇ। ਮਲਕੀਤ ਸਿੰਘ ਦੀਆਂ ਦੋਵੇਂ ਕਿਡਨੀਆਂ ਪਿਛਲੇ ਢਾਈ ਸਾਲਾਂ ਤੋਂ ਕੰਮ ਕਰਨ ਤੋਂ ਅਸਮਰੱਥ ਹਨ ਅਤੇ ਉਹ ਆਪਣੀ ਕਿਡਨੀ ਬਦਲਾਉਣ ਲਈ ਉਡੀਕ ਵਾਲੀ ਲਾਈਨ ਵਿੱਚ ਲੱਗਾ ਹੋਇਆ ਹੈ। ਮਲਕੀਤ ਸਿੰਘ ਅਨੁਸਾਰ ਜੇਕਰ ਅਸੀਂ ਅੰਗਦਾਨ ਕਰਨ ਦੀ ਮੁਹਿੰਮ ਵਿੱਚ ਵੱਧ ਚੜਕੇ ਯੋਗਦਾਨ ਪਾਈਏ ਤਾਂ ਮੇਰੇ ਵਰਗੇ ਲੋੜਵੰਦਾਂ ਨੂੰ ਉਡੀਕ ਨਾ ਕਰਨੀ ਪਵੇ।

ਕੈਲਗਰੀ ਵਿੱਚ ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਚਲਾ ਰਹੇ ਹਿਰਦੇਪਾਲ ਸਿੰਘ ਦਾ ਕਹਿਣਾ ਹੈ ਕਿ ਹੁਣ ਪੰਜਾਬੀ ਭਾਈਚਾਰਾ ਵੀ ਅੰਗਦਾਨ ਕਰਨ ਲਈ ਜਾਗਰੁਕ ਹੋ ਰਿਹਾ ਹੈ । ਉਹਨਾਂ ਦੱਸਿਆ ਕਿ ਸਾਨੂੰ ਐਡਮਿੰਟਨ, ਕੈਲਗਰੀ,ਰੀਜਾਇਨਾਂ ਵਿਨੀਪੈਗ,ਤੋਂ ਬਹੁਤ ਵਾਰੀ ਅਜਿਹੇ ਫੋਨ ਆਉਂਦੇ ਹਨ ਕਿ ਸਾਨੂੰ ਜਾਂ ਸਾਡੇ ਕਿਸੇ ਰਿਸਤੇਦਾਰ ਨੂੰ ਨੂੰ ਅਹਿ ਅੰਗਾਂ ਦੀ ਜਰੂਰਤ ਹੈ ਪਰ ਅਸੀ ਦੱਸਣਾ ਚਾਹੁੰਦੇ ਹਾਂ ਅਸੀ ਇਸ ਮੁਹਿੰਮ ਦੌਰਾਨ ਸਿਰਫ ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਦਾ ਹੀ ਕੰਮ ਕਰਦੇ ਹਾਂ ,ਅੰਗਾਂ ਦਾ ਪ੍ਰਬੰਧ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੈ ਇਸ ਸਬੰਧੀ ਤੁਸੀਂ ਅਲਬਰਟਾ ਹੈਲਥ ਕੇਅਰ ਨਾਲ ਹੀ ਸੰਪਰਕ ਕਰ ਸਕਦੇ ਹੋ। ਇਸ ਮੌਕੇ ਐਮ ਐਲ ਏ ਦਰਸਨ ਸਿੰਘ ਕੰਗ ਅਤੇ ਹਲਕਾ ਕੈਲਗਰੀ ਮੈਕਾਲ ਤੋਂ ਲਿਬਰਲ ਪਾਰਟੀ ਵੱਲੋਂ ਚੋਣ ਲੜਨ ਦੇ ਚਾਹਵਾਨ ਅਵਿਨਾਸ ਖੰਗੂੜਾ ਵੀ ਹਾਜ਼ਰ ਸਨ।
 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ