Tue, 19 March 2019
Your Visitor Number :-   1632993
SuhisaverSuhisaver Suhisaver
ਆਸਾਮ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 124 ਹੋਈ               2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਮਿਲਿਆ ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               ਬਰਾਬਰੀ ਦੇ ਸਮਾਜ ਦੀ ਉਸਾਰੀ ਲਈ ਸ਼ੋਸ਼ਤ ਵਰਗ ਨੂੰ ਇਕਜੁੱਟ ਹੋਣ ਦੀ ਲੋੜ : ਆਰਫ਼ਾ ਖ਼ਾਨਮ              

ਸੱਤਾ 'ਚ ਭਾਈਵਾਲੀ ਤੇ ਏਕਤਾ ਸਰਕਾਰ ਬਣਾਉਣ ਲਈ ਗੱਲਬਾਤ ਟੁੱਟੀ

Posted on:- 02-09-2014

ਕਾਬੁਲ :  ਅਫਗਾਨਿਸਤਾਨ 'ਚ ਰਾਸ਼ਟਰਪਤੀ ਅਹੁਦੇ ਦੇ ਦੋਹਾਂ ਉਮੀਦਵਾਰਾਂ ਦੀ ਸੱਤਾ 'ਚ ਭਾਈਵਾਲੀ ਨਾਲ ਏਕਤਾ ਸਰਕਾਰ ਬਣਾਉਣ ਦੀ ਗੱਲਬਾਤ ਟੁੱਟ ਗਈ ਹੈ ਅਤੇ ਹੁਣ ਚੋਣ ਨਤੀਜੇ ਨੂੰ ਲੈ ਕੇ ਪੈਦਾ ਵਿਵਾਦ ਵੱਲ ਵਧਣ ਅਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਸੰਘਰਸ਼ ਸ਼ੁਰੂ ਹੋਣ ਦਾ ਡਰ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਵਲੋਂ ਕਰਵਾਏ ਗਏ ਸਮਝੌਤੇ ਦੇ ਅਧੀਨ ਇਹ ਵਿਵਸਥਾ ਕੀਤੀ ਗਈ ਸੀ ਕਿ ਦੇਸ਼ 'ਚ ਰਾਜਨੀਤਕ ਤਣਾਅ ਨੂੰ ਖਤਮ ਕਰਨ ਲਈ ਏਕਤਾ ਸਰਕਾਰ ਗਠਿਤ ਕੀਤੀ ਜਾਵੇਗੀ ਅਤੇ ਵੋਟਾਂ ਦੀ ਗਿਣਤੀ 'ਚ ਜੋ ਦੂਜੇ ਸਥਾਨ 'ਤੇ ਹੋਵੇਗੀ ਉਸ ਨੂੰ ਏਕਤਾ ਸਰਕਾਰ 'ਚ ਮੁੱਖ ਕਾਰਜਪਾਲਕ ਅਧਿਕਾਰੀ ਬਣਾਇਆ ਜਾਵੇਗਾ। ਵੋਟਾਂ ਦੀ ਗਿਣਤੀ 'ਚ ਅਬਦੁੱਲਾ-ਅਬਦੁੱਲਾ ਦੂਜੇ ਸਥਾਨ 'ਤੇ ਸਨ।
ਅਬਦੁੱਲਾ-ਅਬਦੁੱਲਾ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮੁਹੰਮਦ ਮੋਹਕਿਕ ਵੀ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਹਾਂ ਧਿਰਾਂ ਦੇ ਮੁੱਖ ਕਾਰਜਪਾਲਕਾਂ ਦੇ ਅਧਿਕਾਰਾਂ ਨਾਲ ਸਹਿਮਤ ਨਹੀਂ ਹਨ।
ਦੋਹਾਂ ਧਿਰਾਂ ਦੀ ਗੱਲਬਾਤ ਦੋ ਦਿਨ ਪਹਿਲਾਂ ਅਸਫਲ ਹੋਈ ਸੀ ਅਤੇ ਹੁਣ ਰਾਜਨੀਤਕ ਕਾਰਵਾਈ 'ਚ ਗਤੀਰੋਧ ਦੀ ਸਥਿਤੀ ਆ ਗਈ ਹੈ। ਅਬਦੁੱਲਾ-ਅਬਦੁੱਲਾ ਦੇ ਸਹਿਯੋਗੀ ਦਾ ਕਹਿਣਾ ਹੈ ਕਿ ਹੁਣ ਉਹ ਰਾਜਨੀਤਕ ਕਾਰਵਾਈ ਨਾਲ ਵੀ ਵੱਖ ਹੋ ਸਕਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ