Tue, 12 November 2019
Your Visitor Number :-   1870803
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਸਰਕਾਰ ਵੱਲੋਂ 11 ਸੌ ਕਰੋੜ ਰੁਪਏ ਖਰਚਣ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ

Posted on:- 11-09-2014

ਸ੍ਰੀ ਮੁਕਤਸਰ ਸਾਹਿਬ : ਮੁੱਖ-ਮੰਤਰੀ ਦੇ ਜੱਦੀ ਜ਼ਿਲ੍ਹੇ ਵਿਚ ਵਾਰ-ਵਾਰ ਹੋਣ ਵਾਲੀ ਸੇਮ ਦੀ ਸਮੱਸਿਆ ਨੂੰ ਪੱਕੇ ਤੌਰ 'ਤੇ ਹੱਲ ਕਰਨ ਦੀ ਕਾਰਵਾਈ ਸ਼ੁਰੂ ਕਰਨ ਵਿਚ ਪੰਜਾਬ ਸਰਕਾਰ ਢਿੱਲੀ ਦਿਖਾਈ ਦੇ ਰਹੀ ਹੈ।
ਪਿਛਲੇ ਸਾਲ ਦੌਰਾਨ ਆਏ ਹੜ੍ਹਾਂ ਤੋਂ ਬਾਅਦ ਸੂਬਾ ਸਰਕਾਰ ਵਲੋਂ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ, ਜਿਸ ਵੱਲੋਂ ਇਲਾਕੇ ਵਿਚ ਨਵੇਂ ਸੇਮ ਨਾਲੇ ਬਣਾਉਣ ਅਤੇ ਮੌਜੂਦਾ ਸੇਮ ਨਾਲਿਆਂ ਨੂੰ ਚੌੜਾ ਕਰਨ ਦੀ ਸਿਫਾਰਸ਼ ਕੀਤੀ ਸੀ, ਪ੍ਰੰਤੂ ਅੱਜ ਤੱਕ ਇਸ ਸਬੰਧੀ ਕੋਈ ਕੰਮ ਨਹੀਂ ਹੋਇਆ।
ਪਿਛਲੇ ਇਕ ਸਾਲ ਦੌਰਾਨ ਕੁਝ ਕੁ ਸੇਮ ਨਾਲੇ ਹੀ ਸਾਫ ਕੀਤੇ ਗਏ ਹਨ ਅਤੇ ਥੋੜੀ ਗਿਣਤੀ ਵਿਚ ਟੁੱਟੇ ਹੋਏ ਸੇਮ ਨਾਲਿਆਂ ਦੀ ਮੁਰੰਮਤ ਕਰਵਾਈ ਗਈ ਹੈ।

ਇਸ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਵੀ ਨਹੀਂ ਕਰਵਾਈ ਗਈ, ਜਦੋਂ ਕਿ ਮੀਂਹ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਦੀ ਸਫਾਈ ਬਹੁਤ ਜ਼ਰੂਰੀ ਸੀ। ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸੇਮ ਨਾਲਿਆਂ ਨੂੰ ਚੌੜਾ ਕਰਨ ਲਈ ਹਰ ਨਿਸ਼ਚਤ ਵਕਫੇ ਤੋਂ ਬਾਅਦ ਸਮੁੰਦਰ ਦੇ ਤਲ ਤੋਂ ਅੱਧਾ ਮੀਟਰ ਉੱਚਾ ਰੱਖਣ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਹੈ ਅਤੇ ਇਸ ਲਈ ਵਿਭਾਗ ਵੱਲੋਂ ਸਰਵੇ ਆਫ ਇੰਡਿਆ ਪਾਸ ਪਹੁੰਚ ਕੀਤੀ ਗਈ ਹੈ। ਪ੍ਰੰਤੂ ਇਨ੍ਹਾਂ ਵੱਲੋਂ ਆਪਣੇ ਕੰਮ ਨੂੰ ਪੂਰਾ ਕਰਨ ਵਿਚ ਹੀ 18 ਮਹੀਨੇ ਤੋਂ ਜ਼ਿਆਦਾ ਸਮਾਂ ਮੰਗਿਆ ਗਿਆ ਹੈ, ਇਸ ਲਈ ਹੁਣ ਵਿਭਾਗ ਵੱਲੋਂ  ਆਈਟੀਆਈ ਕਾਨਪੁਰ ਦੇ ਸਹਿਯੋਗ ਨਾਲ ''ਲੀਡਾਰ'' ਤਕਨੀਕ ਨਾਲ ਬਣਾਉਣ ਦੀ ਤਜ਼ਵੀਜ਼ ਹੈ। ਇਸ ਸਬੰਧੀ ਮੰਜ਼ੂਰੀ ਲਈ ਫਾਇਲ ਮੁੱਖ-ਮੰਤਰੀ ਕੋਲ ਭੇਜੀ ਗਈ ਹੈ। ਹੁਣ ਵੀ ਪਿੰਡ ਸੇਮ ਦੀ ਮਾਰ ਹੇਠਾਂ : ਵਿਭਾਗ ਵੱਲੋਂ ਮੁਕਤਸਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਘੱਟ ਤੋਂ ਘੱਟ 12 ਸੇਮ ਨਾਲੇ ਬਣਾਉਣ ਦੀ ਤਜਵੀਜ਼ ਹੈ, ਪ੍ਰੰਤੂ ਅਜੇ ਤੱਕ ਸਿਰਫ ਫਾਜ਼ਿਲਕਾ ਜ਼ਿਲ੍ਹੇ ਵਿਚਲੇ ਸੁਜਰਾਨਾਂ ਡ੍ਰੇਨ 'ਤੇ ਹੀ ਕੰਮ ਸ਼ੁਰੂ ਹੋਇਆ ਹੈ। ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਵਾਹੀਯੋਗ ਜ਼ਮੀਨ ਦੇ ਨਾਲ- ਨਾਲ ਰਿਹਾਇਸ਼ੀ ਇਲਾਕਿਆਂ ਵਿਚ ਇਸ ਵਕਤ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ। ਵੱਡੀ ਗਿਣਤੀ ਵਿਚ ਕੱਚੇ ਘਰ ਡਿੱਗੇ ਹੋਏ ਹਨ ਅਤੇ ਇਨ੍ਹਾਂ ਦੇ ਨੁਕਸਾਨ ਦਾ ਅੰਦਾਜ਼ਾ ਪਾਣੀ ਘੱਟਣ ਤੋਂ ਬਾਅਦ ਲਗਾਇਆ ਜਾਵੇਗਾ। ਇਲਾਕੇ ਵਿਚ ਹੜ੍ਹਾਂ ਦੇ ਪਾਣੀ ਦੇ ਇਕੱਠਾ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਵੀ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿਚ ਬਿਮਾਰ ਹੋ ਰਹੇ ਹਨ। ਫਤਿਹਪੁਰ ਦੇ ਕਿਸਾਨ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾਂ ਆਇਆ ਹੋਇਆ ਹੈ ਅਤੇ ਹਰ ਸਾਲ ਹੜ੍ਹਾਂ ਤੇ ਮੀਂਹ ਨਾਲ ਹੋਣ ਵਾਲੇ ਨੁਕਸਾਨ ਨੂੰ ਹੋਰ ਸਹਿਣ ਨਹੀ ਕਰ ਸਕਦਾ। ਇਸ ਲਈ ਮੈਂ ਇਸ ਜ਼ਮੀਨ ਨੂੰ ਵੇਚ ਕਿ ਕਿਸੇ ਹੋਰ ਪਿੰਡ ਵਿਚ ਜਾਣ ਦਾ ਫੈਸਲਾ ਕਰ ਲਿਆ ਹੈ। ਂਿÂਸੇ ਤਰਾਂ੍ਹ ਇਲਾਕੇ ਵਿਚ ਹੋਰ ਵੀ ਬਹੁਤ ਸਾਰੇ ਪਿੰਡ ਹਨ, ਜਿੱਥੇ ਹਰ ਸਾਲ ਆਖਰ ਵਿਚ ਕਿਸਾਨਾਂ ਪੱਲੇ ਕੁਝ ਨਹੀ ਪੈਂਦਾ।
ਸੇਮ ਨਾਲ ਪ੍ਰਭਾਵਿਤ ਇਲਾਕੇ ਵਿਚ ਵਾਧਾ : ਪੰਜਾਬ ਦੇ ਦੱਖਣੀ ਪੱਛਮੀ ਇਲਾਕੇ ਦੇ ਜ਼ਿਲ੍ਹੇ ਖਾਸ ਕਰਕੇ ਮੁਕਤਸਰ, ਫਾਜ਼ਿਲਕਾ, ਫਰੀਦਕੋਟ ਤੇ ਫਿਰੋਜ਼ਪੁਰ ਦੇ ਵਾਸੀ ਨੂੰ ਸੇਮ ਕਾਰਨ ਹਰ ਸਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਕੀਤੇ ਗਏ ਸਰਵੇ ਅਨੁਸਾਰ ਇਸ ਇਲਾਕੇ ਵਿਚ ਸੇਮ ਨਾਲ ਪ੍ਰਭਾਵਿਤ ਏਰੀਆ 2001 ਵਿਚ 19900 ਹੈਕਟੇਅਰ ਦੇ ਮੁਕਾਬਲੇ 2009 ਵਿਚ ਵੱਧ ਕੇ 52500 ਹੈਕਟੇਅਰ ਹੋ ਗਿਆ ਹੈ ਅਤੇ ਸਿਰਫ ਮੁਕਤਸਰ ਜ਼ਿਲੇ ਵਿਚ ਹੀ ਸੇਮ ਨਾਲ ਪ੍ਰਭਾਵਿਤ ਏਰੀਆ 9200 ਹੈਕਟੇਅਰ ਤੋਂ ਵੱਧ ਕਿ43 ਹਜ਼ਾਰ 100 ਹੈਕਟੇਅਰ ਹੋ ਗਿਆ ਹੈ। ਭਾਰਤ ਦੇ ਯੋਜਨਾ ਕਮੀਸ਼ਨ ਕੋਲ ਭੇਜੀ ਗਈ ਰਿਪੋਰਟ ਮੁਤਾਬਿਕ ਸੂਬੇ ਵਿਚ 2 ਲੱਖ ਹੈਕਟੇਅਰ ਵਾਹੀਯੋਗ ਰਕਬਾ ਸੇਮ ਦੀ ਮਾਰ ਹੇਠ ਆਇਆ ਹੋਇਆ ਹੈ। ਇਨ੍ਹਾਂ ਵਿਚ ਬਹੁਤ ਸਾਰੇ ਰਕਬੇ ਵਿਚ ਪਿਛਲੇ ਦਹਾਕਿਆਂ ਤੋਂ ਇਕ ਵੀ ਫਸਲ ਦੀ ਪੈਦਾਵਾਰ ਨਹੀ ਹੋਈ ਹੈ ਅਤੇ ਮੌਜੂਦਾ ਹਾਲਤਾਂ ਵਿਚ ਕਰੀਬ ਦੋ ਲੱਖ ਕਿਸਾਨਾਂ ਨੂੰ ਕਿਰਸਾਨੀ ਤੋਂ ਕੁਝ ਵੀ ਹਾਸਲ ਨਹੀਂ ਹੋ ਰਿਹਾ। ਡ੍ਰੇਨਜ਼ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਿਰਫ ਮੁਕਤਸਰ ਜ਼ਿਲੇ ਵਿਚ ਹੀ ਸੇਮ  ਦੇ ਖਾਤਮੇ ਲਈ 11 ਸੋ ਕਰੋੜ ਰੂਪੈ ਦੇ ਲਗਭਗ ਖਰਚ  ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਇਸ ਸਮੱਸਿਆ ਦੇ ਹੱਲ ਲਈ ਸੇਮਨਾਲੇ ਬਣਾਉਣ ਦੇ ਨਾਲ-ਨਾਲ ਜਮਾਂ ਪਾਣੀ ਕੱਢਣ ਲਈ ਪੰਪ , ਜ਼ਮੀਨ ਦੋਜ ਪਾਇਪਾਂ ਅਤੇ ਰਾਜਸਥਾਨ ਨਹਿਰ ਦੇ ਨਾਲ-ਨਾਲ  ਪੰਪ ਵੀ ਫਿਟ ਕਰਵਾਏ ਹਨ। ਪ੍ਰੰਤੂ ਹਾਲਾਤ ਜਿਵੇਂ ਦੇ ਤਿਵੇਂ ਬਣੇ ਹੋਏ ਹਨ।
ਕੀ ਕਹਿਣਾ ਮਾਹਿਰਾਂ ਦਾ : ਸਰਕਾਰ ਵੱਲੋਂ ਮੁਕਤਸਰ ਵਿਚ ਇਕ ਪਾਣੀ ਦੇ ਪੱਧਰ ਲਈ ਸਰਵੇ ਕਰਵਾ ਕੇ ਇਸ ਨੂੰ ਜਨਤਕ ਕਰਨਾ ਚਾਹੀਦਾ ਹੈ ਅਤੇ ਸੰਸਾਰ ਬੈਂਕ ਵੱਲੋਂ 1997 ਵਿਚ ਮੰਜੂਰ ਕੀਤੇ ਗਏ 464 ਕਰੋੜ ਦੇ ਪ੍ਰੋਜੈਕਟ ਨੂੰ ਵੀ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਮਾਹਿਰਾਂ ਦੀ ਰਾਏ ਲੈਣੀ ਚਾਹੀਦੀ ਹੈ ਅਤੇ ਇਸ ਦੇ ਹੱਲ ਲਈ ਅਤੇ ਚੰਦਭਾਨ ਡ੍ਰੇਨ ਲਈ ਵੀ ਤਕਨੀਕੀ ਮਾਹਿਰਾਂ ਦੀ ਰਾਏ ਅਨੁਸਾਰ ਡਿਜ਼ਾਇਨ ਬਨਾਉਣਾ ਚਾਹੀਦਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ