Thu, 26 November 2020
Your Visitor Number :-   3074359
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਐਡਮਿੰਟਨ ਵਿਖੇ ਲਗਭਗ 9.3 ਮਿਲੀਅਨ ਡਾਲਰ ਦੀ ਸਟੀਰੋਏਡ ਜ਼ਬਤ, ਚਾਰ ਗ੍ਰਿਫ਼ਤਾਰ

Posted on:- 03-10-2014

ਐਡਮਿੰਟਨ : ਐਡਮਿੰਟਨ ਪੁਲਸ ਵੱਲੋਂ ਗ਼ੈਰ ਕਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸਟੀਰੋਏਡ ਜ਼ਬਤ ਕਰਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡਮਿੰਟਨ ਪੁਲਸ ਵੱਲੋਂ ਇਹ ਵਿਸ਼ਵਾਸ ਜਤਾਇਆ ਜਾ ਰਿਹਾ ਹੈ ਕਿ ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਸਟੀਰੋਏਡ ਜ਼ਬਤ ਕੀਤੀ ਗਈ ਹੋਵੇ।
ਬੁੱਧਵਾਰ ਨੂੰ ਐਲਬਰਟਾ ਲਾਅ ਇਨਫ਼ੋਰਸਮੈਂਟ ਰਿਸਪਾਂਸ ਟੀਮ ਵੱਲੋਂ ਤਿੰਨ ਘਰਾਂ ਅਤੇ ਦੋ ਗੋਦਾਮਾਂ ਉੱਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 360000 ਗੋਲੀਆਂ, 10000 ਸ਼ੀਸ਼ੀਆਂ, 120 ਕਿਲੋਗ੍ਰਾਮ ਕੱਚੀ ਸਟੀਰੋਏਡ ਅਤੇ ਲਗਭਗ ਤਿੰਨ ਦਰਜਨ ਕਿਸਮ ਦੇ ਰਸਾਇਣਾਂ ਅਤੇ ਨਸ਼ੀਲੀਆਂ ਵਸਤੂਆਂ ਜ਼ਬਤ ਕੀਤੀਆਂ ਗਈਆਂ। ਟੀਮ ਵੱਲੋਂ 30 ਲੀਟਰ ਤਰਲ ਨਸ਼ੀਲੀ ਸਮੱਗਰੀ, 1250 ਕਿਲੋਗ੍ਰਾਮ ਵੱਖ-ਵੱਖ ਕੱਚੇ ਰਸਾਇਣ, 88000 ਡਾਲਰ ਕੈਸ਼ ਅਤੇ ਚਾਰ ਆਧੁਨਿਕ ਵਾਹਨ ਵੀ ਜ਼ਬਤ ਕਿਤੇ ਗਏ। ਇਸ ਰੇਡ ਤੋਂ ਬਾਅਦ ਐਲਬਰਟਾ ਲਾਅ ਇਨਫ਼ੋਰਸਮੈਂਟ ਰਿਸਪਾਂਸ ਟੀਮ ਦੇ ਯੂਟਿਊਬ ਅਕਾਊਂਟ ਤੋਂ ਇਕ ਵੀਡੀਓ ਵੀ ਅਪਲੋਅਡ ਕੀਤੀ ਗਈ ਹੈ, ਜਿਸ ਵਿਚ ਇਸ ਰੇਡ ਨਾਲ ਸੰਬੰਧਿਤ ਫੁਟੇਜ਼ ਮੌਜੂਦ ਹੈ। ਜਿਨ੍ਹਾਂ ਤਿੰਨ ਘਰਾਂ 'ਤੇ ਛਾਪੇਮਾਰੀ ਕੀਤੀ ਗਈ, ਉਹਨਾਂ ਵਿਚੋਂ ਦੋ ਘਰਾਂ ਨੂੰ ਲੈਬੋਰਟਰੀ ਵੱਜੋਂ ਵਰਤਿਆ ਜਾ ਰਿਹਾ ਸੀ, ਜਿੱਥੋਂ ਕਈ ਕਿਸਮ ਦੇ ਉਪਕਰਣ ਵੀ ਜ਼ਬਤ ਕੀਤੇ ਗਏ ਹਨ। ਇਹਨਾਂ ਵਿਚੋਂ ਇਕ ਘਰ ਐਲੀਮੈਂਟਰੀ ਸਕੂਲ ਤੋਂ ਬਸ ਕੁਝ ਹੀ ਦੂਰੀ 'ਤੇ ਸਥਿਤ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ