Mon, 20 May 2019
Your Visitor Number :-   1704427
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਮੁਲਾਇਮ ਸਿੰਘ ਯਾਦਵ 9ਵੀਂ ਵਾਰ ਸਪਾ ਦੇ ਮੁਖੀ ਬਣੇ

Posted on:- 08-10-2014

ਲਖਨਊ : ਮੁਲਾਇਮ ਸਿੰਘ ਯਾਦਵ ਨੇ ਅੱਜ ਸਮਾਜਵਾਦੀ ਪਾਰਟੀ ਦੇ 9ਵੀਂ ਵਾਰ ਮੁਖੀ ਚੁਣੇ ਜਾਣ ਤੋਂ ਬਾਅਦ ਪਾਰਟੀ ਦੀ ਭਵਿੱਖੀ ਰਣਨੀਤਕ ਲਕੀਰ ਤੈਅ ਕਰ ਦਿੱਤੀ ਹੈ। ਪਾਰਟੀ ਲਾਇਨ ਦੇ ਤਹਿਤ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖ਼ੇ ਸ਼ਬਦੀ ਹਮਲੇ ਕੀਤੇ, ਉਥੇ ਹੀ ਮੰਤਰੀਆਂ ਦੇ ਵਿਵਹਾਰ ਨੂੰ ਲੈ ਕੇ ਵੀ ਆਪਣੀਆਂ ਚਿੰਤਾਵਾਂ ਜਨਤਕ ਕਰਨ ਤੋਂ ਗੁਰੇਜ਼ ਨਹੀਂ ਕੀਤਾ।

ਮੁਲਾਇਮ ਸਿੰਘ ਨੇ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੋ ਗਰਜ਼ਦੇ ਹਨ, ਉਹ ਵਰਸਦੇ ਨਹੀਂ। ਉਨ੍ਹਾਂ Îਕਿਹਾ ਕਿ ਪਾਕਿ ਵੱਲੋਂ ਲਗਾਤਾਰ ਘੁਸਪੈਠ ਹੋ ਰਹੀ ਹੈ ਅਤੇ 56 ਇੰਚ ਦੀ ਛਾਤੀ ਕਿਸੇ ਕੰਮ ਨਹੀਂ ਆ ਰਹੀ। ਉਨ੍ਹਾਂ ਨੇ ਯੂਪੀ ਸਰਕਾਰ ਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਸਲਾਹ ਦਿੱਤੀ ਕਿ ਕੁਝ ਮੰਤਰੀ ਨਿੱਜੀ ਕੰਮਾਂ ਵਿੱਚ ਲੱਗੇ ਹੋਏ ਹਨ। ਜਨੇਸ਼ਵਰ ਮਿਸਰ ਪਾਰਕ ਵਿੱਚ ਅੱਜ ਤੋਂ ਸ਼ੁਰੂ ਹੋਏ ਤਿੰਨ ਦਿਨਾਂ ਕੌਮੀ ਇਜਲਾਸ ਦੇ  ਪਹਿਲੇ ਸੈਸ਼ਨ ਵਿੱਚ ਮੁਲਾਇਮ ਸਿੰਘ ਯਾਦਵ ਨੇ ਕੇਂਦਰ ਸਰਕਾਰ 'ਤੇ ਤਿੱਖ਼ੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਐਲਓਸੀ 'ਤੇ ਫਾਇਰਿੰਗ ਹੋ ਰਹੀ ਹੈ, ਪਰ ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ ਆਪਣੀ ਪਾਰਟੀ ਆਗੂਆਂ ਨੂੰ ਵੀ ਅੰਦਰ ਝਾਤ ਮਾਰਨ ਲਈ ਕਹਿੰਦਿਆਂ ਕਿਹਾ ਕਿ ਕੁਝ ਮੰਤਰੀ ਤੇ ਵਿਧਾਇਕ ਨਿੱਜੀ ਕੰਮਾਂ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਸਬੂਤ ਵੀ ਹਨ। ਉਨ੍ਹਾਂ ਕਿਹਾ ਕਿ ਅਣਦੇਖੀ ਕਰਨ ਵਾਲੇ ਮੰਤਰੀਆਂ ਨੂੰ ਲੋਕ ਸਭ ਤੋਂ ਪਹਿਲਾਂ ਹਰਾÀੁਂਦੇ ਹਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ