Mon, 21 January 2019
Your Visitor Number :-   1579551
SuhisaverSuhisaver Suhisaver
2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ              

ਅਮਰੀਕਾ, ਜਰਮਨੀ, ਇਜਰਾਇਲ ਸਮੇਤ 43 ਦੇਸ਼ਾਂ ਨੂੰ ਮਿਲੇਗੀ ਈ-ਵੀਜ਼ਾ ਸਹੂਲਤ

Posted on:- 23-11-2014

ਨਵੀਂ ਦਿੱਲੀ : ਅਮਰੀਕਾ, ਜਰਮਨੀ, ਇਜਰਾਇਲ ਅਤੇ ਫਸਸਤੀਨ ਸਮੇਤ 40 ਤੋਂ ਵੱਧ ਦੇਸ਼ਾਂ ਦੇ ਸੈਲਾਨੀ ਜਲਦ ਹੀ ਈ-ਵੀਜ਼ਾ ਸਹੂਲਤ ਦਾ ਲਾਭ ਉਠਾ ਸਕਣਗੇ।

ਇਹ ਸਹੂਲਤ 27 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਸੈਰ-ਸਪਾਟਾ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ 43 ਦੇਸ਼ਾਂ ਲਈ ਈ-ਵੀਜ਼ਾ ਸਹੂਲਤ ਦੀ ਸ਼ੁਰੂਆਤ ਕਰਨਗੇ। ਰੂਸ, ਬ੍ਰਾਜ਼ੀਲ, ਜਰਮਨੀ, ਥਾਈਲੈਂਡ, ਸੰਯੁਕਤ ਅਰਬ, ਅਮੀਰਾਤ, ਯੁਕਰੇਨ, ਜਾਰਡਨ, ਨਾਰਵੇ, ਮਾਰੀਸ਼ਿਸ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲੇ ਗੇੜ 'ਚ ਇਸ ਸਹੂਲਤ ਦਾ ਲਾਭ ਮਿਲੇਗਾ। ਇੰਡੀਅਨ ਐਸੋਸੀਏਸ਼ਨ ਆਫ਼ ਟੂਰ ਅਪ੍ਰੇਟਰਜ਼ ਦੇ ਮੁਖੀ ਸੁਭਾਸ਼ ਗੋਇਲ ਨੇ ਦੱਸਿਆ ਕਿ ਇਹ ਸੈਰ-ਸਪਾਟਾ ਖੇਤਰ ਲਈ ਇਤਿਹਾਸਕ ਮੌਕਾ ਹੈ, ਕਿਉਂਕਿ ਅਸੀਂ ਇਸ ਸਹੂਲਤ ਲਈ ਲੰਮੇ ਸਮੇਂ ਤੋਂ ਮੰਗ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਲਈ ਈ-ਵੀਜ਼ਾ ਪ੍ਰਣਾਲੀ ਸ਼ੁਰੂ ਕਰਨ ਨਾਲ ਉਦਯੋਗ ਨੂੰ ਬੜ੍ਹਾਵਾ ਮਿਲੇਗਾ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ