Sat, 20 April 2024
Your Visitor Number :-   6987634
SuhisaverSuhisaver Suhisaver

ਪਿੰਡ-ਪਿੰਡ ਦਿੱਤਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਹੋਕਾ

Posted on:- 22-03-2015

suhisaver

ਇਨਕਲਾਬੀ ਕੇਂਦਰ ਪੰਜਾਬ ਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਸੰਘੇੜਾ, ਹਮੀਦੀ, ਮਾਂਗੇਵਾਲ ਤੇ ਛਾਪਾ ਵਿਖੇ ਨੁੱਕੜ ਨਾਟਕ ਪੇਸ਼ ਕੀਤੇ ਗਏ। ਇਸ ਸਮੇਂ ਇਨਕਲਾਬੀ ਕੇਂਦਰ ਤੇ ਮੰਚ ਦੇ ਆਗੂ ਨਰਾਇਣ ਦੱਤ ਤੇ ਮਨਦੀਪ ਨੇ ਪਿੰਡਾਂ ਦੇ ਕਿਰਤੀ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ। ਆਗੂਆਂ ਨੇ ਕਿਹਾ ਕਿ 23 ਮਾਰਚ ਦੇ ਦਿਨ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਉਨ੍ਹਾਂ ਦੇ ਨੁਮਾਇੰਦੇ 23 ਮਾਰਚ ਦੇ ਸ਼ਹੀਦਾਂ ਦੇ ਬੁੱਤਾਂ ਦੇ ਗਲਾਂ ’ਚ ਹਾਰ ਪਾ ਕੇ ਲੋਕਪੱਖੀ ਹੋਣ ਦੇ ਦਾਅਵੇ ਕਰਦੇ ਹਨ। ਪਰ ਹਕੀਕਤ ’ਚ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਤਿੱਖਾ ਹਮਲਾ ਕਰਦੇ ਹਨ। ਉਹ ਇਕ ਪਾਸੇ ਕਿਰਤੀ ਲੋਕਾਂ ਦੇ ਵਿਕਾਸ ਦੇ ਦਾਅਵੇ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਲੁੱਟ ਕਰਨ ਵਾਲੇ ਕਾਨੂੰਨ ਤੇ ਨੀਤੀਆਂ ਬਣਾਉਂਦੇ ਹਨ।

ਉਨ੍ਹਾਂ ਕਿਹਾ ਕਿ ਹਾਕਮ ਉਨ੍ਹਾਂ ਦੇ ਬੁੱਤਾਂ ਦੀ ਪੂਜਾ ਕਰਦੇ ਹਨ ਤੇ ਸ਼ਹੀਦਾਂ ਦੇ ਅਸਲੀ ਵਾਰਸ ਸ਼ਹੀਦਾਂ ਦੀ ਵਿਚਾਰਧਾਰਾ ’ਤੇ ਅਮਲ ਕਰਨ ਤੇ ਉਸਨੂੰ ਅੱਗੇ ਲਿਜਾਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ 23 ਮਾਰਚ ਦੇ ਸ਼ਹੀਦਾਂ ਨੇ ਦੇਸੀ-ਬਦੇਸ਼ੀ ਲੁਟੇਰਿਆਂ ਵੱਲੋਂ ਕੀਤੀ ਜਾਂਦੀ ਲੁੱਟ ਤੇ ਜਬਰ ਦੇ ਰਾਜ ਪ੍ਰਬੰਧ ਨੂੰ ਖਤਮ ਕਰਨ ਦਾ ਹੋਕਾ ਦਿੱਤਾ ਸੀ। ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਸਾਰਥਿਕ ਹੈ। ਅੱਜ ਵੀ ਦੇਸੀ-ਬਦੇਸ਼ੀ ਕਾਰਪੋਰੇਸ਼ਨਾਂ ਦੇਸ਼ ਦੇ ਬੇਸਕੀਮਤੀ ਖਣਿਜ ਸ੍ਰੋਤਾਂ ਤੇ ਕਿਰਤ ਸ਼ਕਤੀ ਦੀ ਲੁੱਟ ਕਰ ਰਹੀਆਂ ਹਨ। ਹਾਕਮ ਦੇਸ਼ ’ਚ ਫਿਰਕੂ ਮਹੌਲ ਪੈਦਾ ਕਰਕੇ ਲੋਕਾਂ ਨੂੰ ਦਹਿਸ਼ਤਯਦਾ ਕਰਨ ਲੱਗੇ ਹੋਏ ਹਨ।

ਅਗਾਂਹਵਧੂ ਵਿਚਾਰਾਂ ਤੇ ਵਿਅਕਤੀਆਂ ਉਪਰ ਹਮਲੇ ਕੀਤੇ ਜਾ ਰਹੇ ਹਨ। ਇਸ ਲਈ ਅੱਜ ਲੋੜ ਹੈ ਕਿ ਅੱਜ ਜੁਬਾਨੀ-ਕਲਾਮੀ ਹੀ ਨਹੀਂ ਅਮਲੀ ਤੌਰ ਤੇ ਸ਼ਹੀਦਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ ਜਾਵੇ। ਇਨ੍ਹਾਂ ਪਿੰਡਾਂ ਵਿਚ ਅਜ਼ਾਦ ਰੰਗਮੰਚ ਬਰਨਾਲਾ ਵੱਲੋਂ ਰਣਜੀਤ ਭੋਤਨਾ ਦੀ ਅਗਵਾਈ ’ਚ ਨੁੱਕੜ ਨਾਟਕ ਪੇਸ਼ ਕੀਤੇ ਤੇ ਅਮਨ ਰਸੂਲਪੁਰ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਸਮੇਂ ਪਿੰਡ-ਪਿੰਡ ਸ਼ਹੀਦਾਂ ਦੀ ਵਿਚਾਰਧਾਰਾ ਦਾ ਹੋਕਾ ਦਿੰਦਾ ਲੀਫਲੈਟ ਵੀ ਵੰਡਿਆ ਗਿਆ ਤੇ ਅਗਾਂਹਵਧੂ ਪੁਸਤਕਾਂ ਦੀਆਂ ਸਟਾਲਾਂ ਲਾਈਆਂ ਗਈਆਂ। ਇਸ ਦੌਰਾਨ ਡਾ. ਰਾਜਿੰਦਰਪਾਲ, ਡਾ. ਸੁਖਵਿੰਦਰ, ਖੁਸ਼ਮੰਦਰਪਾਲ, ਜਸਪਾਲ ਚੀਮਾ, ਮਾ. ਗੁਲਵੰਤ, ਜਗਜੀਤ ਢਿਲਵਾਂ, ਸੰਦੀਪ ਚੀਮਾ, ਕੁਲਦੀਪ ਸੰਘੇੜਾ, ਮੇਜਰ ਸੰਘੇੜਾ, ਪਿਸ਼ੌਰਾ ਹਮੀਦੀ, ਗੁਰਮੇਲ ਠੁਲੀਵਾਲ, ਨਿਰਮਲ ਹਮੀਦੀ, ਜਗਰਾਜ ਹਮੀਦੀ, ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ ਆਦਿ ਆਗੂ ਵੀ ਹਾਜ਼ਰ ਸਨ।

-ਨਰਾਇਣ ਦੱਤ

Comments

Raaj

ghaint

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ