Mon, 13 July 2020
Your Visitor Number :-   2573007
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਜੰਗ ਬਹਾਦਰ ਸਿੱਧੂ ਦੇ ਹੱਕ ਵਿੱਚ ਕੈਲਗਰੀ ਨਿਵਾਸੀਆਂ ਦਾ ਵੱਡਾ ਇਕੱਠ ਜੁੜਿਆ

Posted on:- 31-03-2015

suhisaver

- ਹਰਬੰਸ ਬੁੱਟਰ

ਕੈਲਗਰੀ: ਪੀ ਸੀ ਪਾਰਟੀ ਦੀ ਚੱਲ ਰਹੀ ਚੋਣ ਪ੍ਰੀਕਿਰਿਆ ਤਹਿਤ ਅੱਜ ਕੈਲਗਰੀ ਨਿਵਾਸੀਆਂ ਦਾ ਹਲਕਾ ਮੈਕਾਲ ਦੇ ਉਮੀਦਵਾਰ ਦੀ ਚੋਣ ਲਈ ਬਹੁਤ ਵੱਡਾ ਇਕੱਠ ਜੰਗ ਬਹਾਦਰ ਸਿੱਧੂ ਦੇ ਹੱਕ ਵਿੱਚ ਜੁੜਿਆ। ਅੱਜ ਦੇ ਇਸ ਇਕੱਠ ਵਿੱਚ ਇਕੱਲੇ ਪੰਜਾਬੀ ਭਾਈਚਾਰੇ ਦੇ ਲੋਕ ਹੀ ਨਹੀਂ ਸਗੋਂ ਪਾਕਸਤਾਨੀ,ਬੰਗਲਾਦੇਸੀ, ਸ੍ਰੀ ਲੰਕਾ ਅਤੇ ਫਿਲੀਪੀਨੋ ਭਾਈਚਾਰੇ ਦੇ ਲੋਕਾਂ ਦੀ ਸਮੂਲੀਅਤ ਜੰਗ ਬਹਾਦਰ ਸਿੱਧੂ ਦੀ ਲੋਕ ਪ੍ਰੀਅਤਾ ਦੀ ਹਾਮੀ ਭਰਦੀ ਸੀ। ਸਟੇਜ ਸਕੱਤਰ ਰੇਸਮ ਸਿੱਧੂ ਚੂਹੜਚੱਕ ਦੇ ਸੱਦੇ ਉੱਪਰ ਬੁਲਾਰਿਆਂ ਵਿੱਚੋਂ ਬੀਬੀ ਜੰਗੀਰ ਕੌਰ ਘੋਲੀਆ, ਗਗਨ ਬੁੱਟਰ, ਗੁਰਦੇਵ ਸਿੰਘ ਪੂਨੀ ,ਇੰਕਾ ਸੀਨੀਅਰ ਸੋਸਾਇਟੀ ਤੋਂ ਅਜੈਬ ਸਿੰਘ ਬਰਾੜ ਅਤੇ ਬਿੱਕਰ ਸਿੰਘ ਸਿੱਧੂ,ਸਰਵਜੀਤ ਸਿੰਘ,ਜਗਦੀਪ ਸਿੰਘ,ਹਿੰਦੂ ਯੂਥ ਵਾਲੰਟੀਅਰਜ, ਗੁਰਮੇਲ ਸਿੰਘ ਸੰਪਾਦਕ ਕੌਮੀ ਦਰਦ ਮੈਗਜੀਨ,ਨੇ ਜੰਗ ਬਹਾਦਰ ਸਿੱਧੂ ਦੇ ਹੁਣ ਤੱਕ ਦੇ ਲੋਕਾਂ ਲਈ ਕੀਤੇ ਕੰਮਾ ਦਾ ਵਾਸਤਾ ਪਾਕੇ ਉਸ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ। ਇੰਕਾ ਸੀਨੀਅਰ ਸੋਸਾਇਟੀ ਵੱਲੋਂ ਸ: ਬਿੱਕਰ ਸਿੰਘ ਸੰਧੂ ਨੇ ਡਾ: ਜੰਗ ਬਹਾਦਰ ਸਿੱਧੂ ਦੇ ਨਾਂ ਦੇ ਇਕੱਲੇ ਇਕੱਲੇ ਅੱਖਰ ਦੇ ਹਿਸਾਬ ਨਾਲ ਉਸ ਦੇ ਕੀਤੇ ਕੰਮਾਂ ਅਤੇ ਵਾਅਦਿਆਂ ਨੂੰ ਤਰਤੀਬ ਦਿੰਦਿਆ ਰੋਮਾਂਟਿਕ ਮਾਹੌਲ ਦੋਰਾਨ ਹਰ ਕਿਸੇ ਨੂੰ ਸਿੱਧੂ ਦੇ ਹੱਕ ਵਿੱਚ ਫਤਵਾ ਦੇਣ ਲਈ ਪੇ੍ਰਰਿਆ।

ਡਾ: ਜੰਗ ਬਹਾਦਰ ਸਿੱਧੂ ਆਪਣੇ ਭਾਸਣ ਦੌਰਾਨ ਲੋਕਾਂ ਦਾ ਇਕੱਠ ਦੇਖ ਜ਼ਜਬਾਤੀ ਹੁੰਦਿਆਂ ਆਪਣੀਆਂ ਅੱਖਾਂ ਵਿਚਲੇ ਹੰਝੂਆਂ ਨੂੰ ਰੋਕ ਨਾ ਸਕਿਆ। ਸਿੱਧੂ ਸਾਹਿਬ ਨੇ ਇਸ ਮੌਕੇ ਪੀ ਸੀ ਪਾਰਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਉੱਪਰ ਚਾਨਣਾ ਪਾਉਂਦਿਆਂ ਆਪਣੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ ਤਾਂ ਕਿ ਹਲਕਾ ਮੈਕਾਲ ਦੀ ਆਵਾਜ਼ ਨੂੰ ਅਸੰਬਲੀ ਵਿੱਚ ਪਹੁੰਚਾਇਆ ਜਾ ਸਕੇ । ਇਸ ਮੌਕੇ ਰਾਮ ਸੋਹੀ ਬਾਜਾ ਖਾਨਾ ,ਪਾਲ ਸੋਹੀ,ਮਾਈਕ ਰਨਦੇਵ, ਜੱਗਾ ਰਾਊਕੇ, ਮਣੀ ਗਰੇਵਾਲ, ਸੰਤ ਸਿੰਘ ਧਾਲੀਵਾਲ,ਰਾਕੇਸ ਜਸਵਾਲ, ਜੱਗਾ ਰਣਦੇਵ,ਬਲਜਿੰਦਰ ਸਿੰਘ ਫਰੂਟੀਕਾਨਾ,ਮੇਜਰ ਬਰਾੜ ਭਲੂਰ, ਅਤੇ ਹੋਰ ਵੱਡੀ ਗਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ