Mon, 24 September 2018
Your Visitor Number :-   1487289
SuhisaverSuhisaver Suhisaver
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ               ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ              

ਬਾਦਲ ਅਕਾਲੀ ਦਲ ਦਾ ਬਾਈਕਾਟ ਜਰਮਨ ਵਿੱਚ ਬਹੁਤ ਪਹਿਲਾਂ ਹੋ ਚੁੱਕਾ ਸੀ

Posted on:- 25-07-2015

suhisaver

ਜਰਮਨ ਦੀਆਂ ਸਮੂਹ ਪੰਥਕ  ਜਥੇਬੰਦੀਆਂ  ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਸਾਂਝੇ ਰੂਪ ਵਿੱਚ 2006-7  ਨੂੰ ਬਾਦਲ ਦਲੀਆਂ ਦਾ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਬਾਈਕਾਟ ਕਰ ਦਿੱਤਾ ਸੀ, ਜੋ ਅੱਜ ਤੱਕ ਵੀ ਉਸੇ ਤਰ੍ਹਾਂ ਹੀ ਲਾਗੂ ਹੈ। ਇੰਨੇ ਵਰਿਆਂ ਵਿੱਚ ਕੁਝ ਕੁ ਬਾਦਲ ਦਲੀਏ ਜਰਮਨ ਆਏ ਵੀ ਪਰ ਕਿਸੇ ਨੂੰ  ਵੀ  ਗੁਰਦੁਆਰਾ ਸਾਹਿਬ ਦੀਆਂ ਸਟੇਜ ਤੋਂ ਨਹੀਂ ਬੋਲਣ ਦਿੱਤਾ ਗਿਆ। ਭਾਵੇਂ ਬਾਦਲ ਅਕਾਲੀ ਦਲ  ਨੇ ਆਪਣਾ ਢਾਂਚਾ  ਜਰਮਨ ਵਿੱਚ ਕਾਇਮ ਕੀਤਾ ਸੀ। ਪਰ ਨਾ ਉਸ ਨੇ ਚੱਲਣਾ ਸੀ ਤੇ ਨਾ ਹੀ ਚੱਲ ਸਕਦਾ ਸੀ।

ਅੱਜ ਕਨੈਡਾ ,ਅਮਰੀਕਾ ,ਅਤੇ ਇੰਗਲੈਂਡ ਵਿੱਚ ਬਾਦਲ ਅਕਾਲੀ ਦਲ ਦੀ ਵਿਰੋਧਤਾ ਹੋਣ ਲੱਗੀ ਹੈ। ਬਹੁਤ ਚੰਗੀ ਗੱਲ ਹੈ। "ਦੇਰ ਆਏ ਦਰੁਸਤ ਆਏ " ਵਿਦੇਸ਼ਾਂ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਬਾਦਲਕਿਆਂ ,ਕਾਂਗਰਸੀਆਂ ਅਤੇ ਭਾਜਪਿਆਂ ਦੀ ਡੱਟ ਕੇ ਵਿਰੋਧਤਾ ਕਰਨੀ ਚਾਹੀਦੀ  ਹੈ ਅਤੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬਾਈਕਾਟ ਕਰਨਾ ਚਾਹੀਦਾ ਹੈ ।

ਇਹਨਾਂ ਲੋਕਾਂ ਦੇ ਨਾਲ-ਨਾਲ ਭਾਰਤੀ ਅੰਬੈਸੀਆਂ  ਦੇ ਨੁਮਾਂਦਿਆਂ  ਨੂੰ ਜੋ ਲੋਕ ਮੁੱਖ ਮਹਿਮਾਨ  ਜਾਂ ਗੁਰਦੁਆਰਿਆਂ  ਵਿੱਚ ਸੱਦ ਕੇ ਸਨਮਾਨਿਤ ਕਰਦੇ ਹਨ, ਉਹਨਾਂ ਲੋਕਾਂ ਦਾ ਵੀ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬਾਈਕਾਟ ਹਣਾ ਚਾਹੀਦਾ ਹੈ। ਇਹ ਲੋਕ ਚਾਰੇ ਪਾਸੇ ਹੱਥ ਰੱਖ ਕੇ ਕੌਮੀ ਨੁਕਸਾਨ  ਕਰ ਰਹੇ ਹਨ। ਬਾਹਰਲੇ ਸਿੱਖਾਂ ਨੂੰ ਬਹੁਤ ਹੀ ਸੁਚੇਤ  ਹੋ ਕੇ  ਚੱਲਣ  ਦੀ  ਲੋੜ ਹੈ ।

ਇੰਟਰਨੈਸਨਲ ਸਿੱਖ ਫੈਡਰੈਸਨ ਜਰਮਨੀ  ਦੇ ਭਾਈ ਲਖਵਿੰਦਰ ਸਿੰਘ ਮੱਲੀ,ਭਾਈ ਅਵਤਾਰ ਸਿੰਘ ਹੁੰਦਲ,ਭਾਈ ਸੁਖਵਿੰਦਰ ਸਿੰਘ, ਭਾਈ ਬਲਵੀਰ ਸਿੰਘ ਸੰਧੂ,ਭਾਈ ਜਰਨੈਲ ਸਿੰਘ ਬੈਸ, ਭਾਈ ਚਮਨਦੀਪ ਸਿੰਘ,ਅਵਤਾਰ ਸਿੰਘ ਨਿੰਝਰ ਅਤੇ ਸਮੂੰਹ  ਫੈਡਰੈਸਨ ਮੈਬਰਾਨ, ਬਾਪੂ ਸੂਰਤ ਸਿੰਘ ਜੀ ਦੇ ਸੰਘਰਸ਼ ਦੀ ਡੱਟਕੇ ਹਮਾਇਤ ਕਰਦੀ ਹੈ। ਬਾਪੂ ਸੂਰਤ ਸਿੰਘ ਦੀ ਹਮਾਇਤ ਜੋ ਸਿੱਖ ਆ ਰਹੇ ਹਨ ਬਾਦਲ ਸਰਕਾਰ ਉਹਨਾਂ ਸਿੱਖਾਂ ਨੂੰ ਤੰਗ ਪਰੈਸ਼ਾਨ ਕਰ ਰਹੀ ਹੈ ਝੂਠੇ ਕੇਸ ਬਣਾ ਕੇ ਜੇਲ੍ਹੀਂ ਬੰਦ ਕਰ ਰਹੀ ਹੈ ਫੇਡਰੇਸ਼ਨ ਇਸਦੀ ਨਖੇਦੀ ਕਰਦੀ ਹੈ ਅਤੇ ਬਾਦਲ ਸਰਕਾਰ ਨੂੰ ਕੁਝ ਹੋਸ਼ ਕਰਨ ਦੀ ਤਾੜਨਾ ਵੀ ਕਰਦੀ ਹੈ  ਅਤੇ ਜੋ ਵੀ ਸਿੱਖੀ ਵਾਸਤੇ  ਮੋਰਚਾ ਅਰੰਭ ਕਰਦਾ ਹੈ ਜਾਂ ਸਿੱਖ ਸੰਘਰਸ਼ ਨਾਲ ਖੜਾ ਹੈ ਇੰਟਰਨੈਸਨਲ ਸਿੱਖ ਫੈਡਰੈਸਨ ਉਸਦੀ ਹਮਾਇਤ ਕਰਦੀ  ਰਹੇਗੀ।


-ਇੰਟਰਨੈਸਨਲ ਸਿੱਖ ਫੈਡਰੈਸਨ ਜਰਮਨੀ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ