Sat, 04 April 2020
Your Visitor Number :-   2446379
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਅੱਜ ਹੋਵੇਗਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ

Posted on:- 14-05-2016

suhisaver

- ਹਰਬੰਸ ਬੁੱਟਰ

ਕੈਲਗਰੀ: ਖਾਲਸਾ ਪੰਥ ਦੇ 317 ਵੇਂ ਜਨਮ ਦਿਨ ਨੂੰ ਸਮਰਪਿਤ ਕੈਲਗਰੀ ਵਿਖੇ 17ਵਾਂ ਨਗਰ ਕੀਰਤਨ ਇਸ ਸਾਲ 14 ਮਈ ਦਿਨ ਸ਼ਨਿੱਚਰਵਾਰ ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਦਸਮੇਸ਼ ਕਲਚਰਲ ਸੈਂਟਰ ਦੇ ਪ੍ਰਧਾਨ ਸ: ਪਰਮੀਤ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਬੀੜ ਸੁੰਦਰ ਫਲੋਟ ਉੱਪਰ ਸੁਸ਼ੋਵਿਤ ਹੋਵੇਗੀ । ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਰਵਾਨਗੀ 10:30 ਹੋਵੇਗੀ ।ਤਕਰੀਬਨ 3 ਵਜੇ ਦੇ ਕਰੀਬ ਗੁਰੂਘਰ ਵਾਪਸੀ ਹੋਵੇਗੀ । ਭਾਵੇਂ ਨਗਰ ਕੀਰਤਨ ਦੌਰਾਨ ਰਾਗੀਆਂ ਢਾਡੀਆਂ ਵੱਲੋਂ ਗੁਰੂ ਜੱਸ ਗਾਇਨ ਕਰਦੇ ਹੋਏ ਨਾਲੋ ਨਾਲ ਸੰਗਤਾਂ ਸਿੱਖ ਇਤਹਾਸ ਦੇ ਪੰਨਿਆਂ ਨਾਲ ਜੋੜਿਆ ਜਾਵੇਗਾ, ਪਰ ਵਾਪਸੀ ਉਪਰੰਤ ਵੀ ਗੁਰੂਘਰ ਆਕੇ ਫਿਰ ਦੀਵਾਨ ਸੱਜਣਗੇ। । ਕੈਲਗਰੀ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਚੈਨਲ ਪੰਜਾਬੀ ਟੀਵੀ ਉੱਪਰ ਕੈਲਗਰੀ ਟਾਈਮ ਸਵੇਰੇ 10 ਵਜੇ ਤੋਂ ਲੈਕੇ ਸਾਮ 3 ਵਜੇ ਤੱਕ ਹੋਵੇਗਾ। ਇਸ ਮੌਕੇ ਇੱਕ ਅੰਦਾਜੇ ਅਨੁਸਾਰ 50 ਹਜ਼ਾਰ ਸਿੱਖ ਸੰਗਤਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ