Sun, 26 May 2019
Your Visitor Number :-   1711356
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਸਿੱਧਾ ਪ੍ਰਸਾਰਣ ਕਰੇਗਾ ‘ਚੈਨਲ ਪੰਜਾਬੀ’

Posted on:- 19-05-2016

suhisaver

- ਹਰਬੰਸ ਬੁੱਟਰ

ਪੂਰੇ ਕਨੇਡਾ ਦੇ ਨਾਲ ਨਾਲ ਭਾਵੇਂ ਅਲਬਰਟਾ ਸੂਬੇ ਅੰਦਰੋਂ ਚੈਨਲ ਪੰਜਾਬੀ ਨੇ ਆਪਣੇ ਨਿਊਜ਼ ਬੁਲਟਿਨ ਤਾਂ ਫਰਵਰੀ ਮਹੀਨੇ ਤੋਂ ਹੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰ ਕੈਲਗਰੀ ਸ਼ਹਿਰ ਦੀ ਆਬਾਦੀ ਅਤੇ ਪੰਜਾਬੀ ਭਾਈਚਾਰੇ ਵੱਲੋਂ ਚੈਨਲ ਪੰਜਾਬੀ ਨੂੰ ਦਿੱਤੇ ਭਰਵੇ ਹੁੰਗਾਰੇ ਨੂੰ ਦੇਖਦਿਆਂ ਪਰਬੰਧਕੀ ਟੀਮ ਕਾਫੀ ਦਿਨਾਂ ਦੇ ਸਮੇਂ ਤੋਂ ਇੱਥੇ ਲੋਕਲ ਸਟੂਡਿਓ ਦੀ ਸਥਾਪਨਾ ਦੇ ਬਾਰੇ ਵਿੱਚ ਸੋਚ ਰਹੀ ਸੀ।ਸਮੁੱਚੀ ਟੀਮ ਦੀ ਸਖਤ ਮਿਹਨਤ ਤੋਂ ਬਾਦ ਆਖਿਰ ਉਹ ਦਿਨ ਵੀ ਆ ਗਿਆ ਜਦੋਂ ਪੰਜਾਬੀਆਂ ਦੇ ਸੰਘਣੀ ਵੱਸੋਂ ਵਾਲੇ ਇਲਾਕੇ ਨਾਰਥ ਈਸਟ ਵਿੱਚ ਨੌਰਟਲ ਵਾਲੀ ਬਿਲਡਿੰਗ ਦੇ ਸਾਹਮਣੇ (ਸਿੱਖ ਵਿਰਸਾ ਵਾਲਾ ਪਲਾਜਾ)ਮੇਨ ਰੋਡ ਦੇ ਉੱਪਰ ਸਟੂਡਿਓ ਬਿਲਕੁੱਲ ਤਿਆਰ ਬਰਤਿਆਰ ਹੋ ਗਿਆ । ਚੈਨਲ ਪੰਜਾਬੀ ਦੇ ਮੁੱਖ ਕਰਤਾ ਧਰਤਾ ਪਾਰੀ ਦੁਲੇ ਅਤੇ ਉਹਨਾਂ ਦੀ ਸਹਿਯੋਹਗੀ ਟੀਮ ਨੇ ਟੈਸਟ ਦੇ ਤੌਰ ‘ਤੇ ਨਗਰ ਕੀਰਤਨ ਤੋਂ ਪਹਿਲਾਂ 12 ਮਈ ਨੂੰ ਕੈਲਗਰੀ ਸਟੂਡਿਓ ਤੋਂ ਇੱਕ ਘੰਟੇ ਦਾ ਪਹਿਲਾ ਸਿੱਧਾ ਪ੍ਰਸਾਰਣ ਕੀਤਾ ਜਿਸ ਵਿੱਚ ਕੈਲਗਰੀ ਟੀਮ ਦੇ ਮੋਢਿਆਂ ਨਮਜੀਤ ਸਿੰਘ ਰੰਧਾਵਾ ਅਤੇ ਹਰਬੰਸ ਬੁੱਟਰ ਨਾਲ ਜਾਣ ਪਛਾਣ ਕਰਵਾਉਂਦਿਆਂ ਨਗਰ ਕੀਰਤਨ ਸਬੰਧੀ ਜਾਣਕਾਰੀਆਂ ਕੈਲਗਰੀ ਗੁਰੂਘਰ ਦੀ ਪਰਬੰਧਕ ਕਮੇਟੀ ਤੋਂ ਹਾਸਿਲ ਕੀਤੀਆਂ ਸਨ।

ਫਿਰ ਰਸਮੀ ਉਦਘਾਟਨ 15 ਮਈ 2016 ਨੂੰ ਦਿਨ ਦੇ 2 ਵਜੇ ਕੈਲਗਰੀ ਨਿਵਾਸੀਆਂ ਦੀ ਵੱਡੀ ਹਾਜ਼ਰੀ ਦੌਰਾਨ ਸਵ: ਮਨਮੀਤ ਸਿੰਘ ਭੁੱਲਰ ਦੇ ਪਿਤਾ ਜੀ ਸ: ਬਰਜਿੰਦਰ ਸਿੰਘ ਭੁੱਲਰ ਨੇ ਕੇਕ ਕੱਟਕੇ ਕੀਤਾ। ਇਸ ਮੌਕੇ ਐਮ ਐਲ ਏ ਪ੍ਰਭ ਗਿੱਲ ਅਤੇ ਅਲਬਰਟਾ ਦੇ ਮੰਤਰੀ ਇਰਫਾਨ ਸਾਬਿਰ ਵੀ ਹਾਜ਼ਰ ਸਨ । ਇਸ ਮੌਕੇ ਸ: ਭੁੱਲਰ ਨੇ ਕਿਹਾ ਜਿਹੜਾ ਵੀ ਮੀਡੀਆ ਭਾਈਚਾਰਿਆਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਦਾ ਕੰਮ ਕਰਦਾ ਹੈ ਤਾਂ ਸਮਝੋ ਉਹ ਠੀਕ ਰਾਹ ਚੱਲ ਰਿਹਾ ਹੈ। ਇਸ ਮੌਕੇ ਇਰਫਾਨ ਸਾਬੀਰ ਅਤੇ ਪ੍ਰਭ ਗਿੱਲ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ਹੋਰ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਨੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਮੀਡੀਆ ਦੇ ਰੋਲ ਨਿਭਾਉਣ ਮੌਕੇ ਆਉਂਦੀਆਂ ਮੁਸ਼ਕਿਲਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਪ੍ਰੇਰਿਆ। ਪੂਰਾ ਦਿਨ ਭਰ ਸਟੂਡਿਓ ਦੇਖਣ ਲਈ ਆਣ ਜਾਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ