Tue, 26 September 2017
Your Visitor Number :-   1088909
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਜੈਸ਼ਨ ਕੈਨੀ ਵੱਲੋਂ ਪਾਰਟੀ ਦੀ ਮਜਬੂਤੀ ਲਈ ਸੰਗਤ ਦਰਸ਼ਨ ਸ਼ੁਰੂ

Posted on:- 06-08-2016

suhisaver

- ਹਰਬੰਸ ਬੁੱਟਰ

ਕੈਲਗਰੀ: ਅਲਬਰਟਾ ਵਿੱਚ ਪੀ ਸੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਉਪਰੰਤ ਪਾਰਟੀ ਵਿੱਚ ਨਵੀਂ ਰੂਹ ਫੁਕਣ ਲਈ ਕਨੇਡਾ ਦੇ ਇੰਮੀਗਰੇਸਨ ਅਤੇ ਰੱਖਿਆ ਮੰਤਰੀ ਰਹੇ ਜੈਸਨ ਕੈਨੀ ਦੇ ਹੱਥ ਪਾਰਟੀ ਦੀ ਵਾਂਗ ਡੋਰ ਸੰਭਾਲਣ ਲਈ ਪਾਰਟੀ ਵਰਕਰਾਂ ਨੂੰ ਮਿਲਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ । ਪੰਜਾਬ ਦੀ ਰਾਜਨੀਤਕ ਤਰਜ਼ ਉੱਪਰ ਆਮ ਵੋਟਰਾਂ ਤੱਕ ਸੰਪਰਕ ਬਣਾਉਣ ਲਈ ਸੰਗਤ ਦਰਸਨਾਂ ਵਾਲੀ ਤਰਜ਼ ਉੱਪਰ ਹੁਣ ਜੈਸ਼ਨ ਕੈਨੀ ਆਮ ਲੋਕਾਂ ਵਿੱਚ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਾਂਗ ਲੋਕਾਂ ਦੇ ਮੰਜਿਆਂ ਉੱਪਰ ਬਹਿਣ ਦੀ ਤਰਜ਼ ਉੱਪਰ ਹੁਣ ਜੈਸਨ ਕੈਨੀ ਨੇ ਵੀ ਇਰਾਦਾ ਕੀਤਾ ਹੈ ਕਿ ਉਹ ਵੀ ਕਿਸੇ ਹੋਟਲ ਵਿੱਚ ਨਹੀਂ ਠਹਿਰੇਗਾ, ਸਗੋਂ ਵਰਕਰਾਂ ਦੇ ਘਰਾਂ ਅੰਦਰ ਹੀ ਰਾਤਾਂ ਗੁਜ਼ਾਰੇਗਾ। ਆਮ ਤੌਰ ‘ਤੇ ਅਜਿਹੀ ਮੁਹਿੰਮ ਦੌਰਾਨ ਮੋਟਰ ਹੋਮ ਵਰਤੇ ਜਾਂਦੇ ਹਨ ਪਰ ਕੈਨੀ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਖਰਚੇ ਬਚਾਉਣ ਲਈ ਬੇਲੋੜੇ ਖਰਚੇ ਨਹੀਂ ਕਰੇਗਾ ਅਤੇ ਪਾਰਟੀ ਦੇ ਨੀਲੇ ਰੰਗ ਦਾ ਪਿੱਕ ਅੱਪ ਟਰੱਕ ਹੀ ਵਰਤੇਗਾ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ