Fri, 19 April 2024
Your Visitor Number :-   6983652
SuhisaverSuhisaver Suhisaver

ਕੈਲਗਰੀ ਦੇ ਰੈਡ ਸਟੋਨ ਏਰੀਆ ਵਿੱਚ ਗੋਲੀ ਚੱਲੀ,ਦੋ ਦੀ ਹੋਈ ਮੌਤ

Posted on:- 22-09-2016

ਕੈਲਗਰੀ ਦੇ ਨਾਰਥ ਈਸਟ ਏਰੀਆ ਰੈਡ ਸਟੋਨ ਵਿੱਚ ਮੰਗਲਵਾਰ ਦੀ ਰਾਤ ਗੋਲੀ ਚੱਲਣ ਦੀ ਘਟਨਾ ਵਾਪਰੀ । ਪੁਲਿਸ ਨੂੰ ਰਾਤ 8 ਕੁ ਵਜੇ 911 ਉੱਪਰ ਮਿਲੀ ਕਾਲ ਅਨੁਸਾਰ ਜਿਓਂ ਹੀ ਪੁਲਿਸ ਅਤੇ ਐਂਬੂਲੈਂਸ ਮੌਕੇ ਉੱਪਰ ਰੈਡ ਸਟੋਨ ਮੈਨਰ ਏਰੀਆ ਵਿੱਚ ਪੁੱਜੀ ਤਾਂ ਮੌਕੇ ਉੱਪਰ ਦੇਖਣ ਵਾਲਿਆਂ ਅਨੁਸਾਰ ਜਲਦੀ ਵਿੱਚ ਇੱਕ ਜ਼ਖਮੀ ਔਰਤ ਨੂੰ ਪੁਲਿਸ ਸੁਰੱਖਿਆ ਹੇਠ ਹਸਪਤਾਲ ਵੱਲ ਨੂੰ ਲਿਜਾਇਆ ਜਾ ਰਿਹਾ ਸੀ। ਅੰਦਾਜ਼ਾ ਹੈ ਕਿ ਉਸਦੀ ਉਮਰ ਲੱਗਭੱਗ 20 ਕੁ ਸਾਲ ਦੇ ਨੇੜੇ ਤੇੜੇ ਹੋਵੇਗੀ। ਹਸਪਤਾਲ ਪੁੱਜਦਿਆਂ ਹੀ ਉਹ ਦਮ ਤੋੜ ਗਈ ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਪੁਲਿਸ ਨੂੰ ਫੋਨ ਉਸੇ ਹੀ ਔਰਤ ਨੇ ਕੀਤਾ ਸੀ ਜਾਂ ਕਿਸੇ ਹੋਰ ਨੇ ਕੀਤਾ ਸੀ। ਇੱਕ ਹੋਰ ਦੁਸਰੇ ਵਿਆਕਤੀ ਨੂੰ ਗੱਡੀ ਦੇ ਵਿੱਚ ਹੀ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਪੁਲਿਸ ਆਂਢ ਗੁਆਂਢ ਕੋਲੋ ਪੁੱਛ ਗਿੱਛ ਕਰਕੇ ਜਾਂਚ ਕਰ ਰਹੀ ਹੈ । ਪੁਲਿਸ ਵੱਲੋਂ ਦੋਸ਼ੀ ਅਤੇ ਘਟਨਾ ਸਥਾਨ ਦੇ ਨੇੜੇ ਦੇਖੀ ਗਈ ਚਿੱਟੇ ਰੰਗ ਦੀ ਮਿੰਨੀ ਵੈਨ ਦੀ ਵੀ ਸੱਕੀ ਹਾਲਤ ਵਿੱਚ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕੈਲਗਰੀ ਦੇ ਇਸ ਨਵੇਂ ਬਣ ਰਹੇ ਇਲਾਕੇ ਵਿੱਚ ਪੰਜਾਬੀਆਂ ਦੀ ਵੀ ਬਹੁਤੀ ਵੱਸੋਂ ਹੈ। ਪਰ ਪੁਲਿਸ ਵੱਲੋਂ ਹਾਲੇ ਤੱਕ ਮ੍ਰਿਤਕਾਂ ਦੇ ਨਾਂ ਨਹੀਂ ਦੱਸੇ ਗਏ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ