Thu, 21 September 2017
Your Visitor Number :-   1087295
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਐੱਸ.ਐੱਮ.ਓ. ਦੀ ਬਦਲੀ ਰੱਦ ਕਰਨ ਦਾ ਮਾਮਲਾ ਭਖਿਆ

Posted on:- 23-10-2016

suhisaver

ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਸਮੂਹ ਇਨਸਾਫਪਸੰਦ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ/ਰਾਜਸੀ ਸੰਸਥਾਵਾਂ/ਸਮਾਜਿਕ ਜਥੇਬੰਦੀਆਂ ਤੇ ਅਧਾਰਤ ਬਣੀ ਸਿਵਲ ਹਸਪਤਾਲ ਬਚਾਓ ਕਮੇਟੀ,ਬਰਨਾਲਾ ਦਾ ਵੱਡਾ ਵਫਦ ਡਾ.ਜਸਬੀਰ ਸਿੰਘ ਔਲਖ ਐੱਸ.ਐੱਮ.ਓ.ਸਿਵਲ ਹਸਪਤਾਲ ਬਰਨਾਲਾ ਦੀ ਬਦਲੀ ਰੱਦ ਕਰਨ ਸਬੰਧੀ ਅੱਜ ਡੀ.ਸੀ.ਬਰਨਾਲਾ ਨੂੰ ਮਿਲਿਆ ਅਤੇ ਬੇਮੌਕਾ ਬੇਵਜਾ ਕੀਤੀ ਬਦਲੀ ਰੱਦ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ। ਵਫਦ ਵਿੱਚ ਸ਼ਾਮਲ ਆਗੂਆਂ ਪ੍ਰੇਮ ਕੁਮਾਰ ਕਨਵੀਨਰ ਦਰਸ਼ਨ ਸਿੰਘ ਰਾਏਸਰ ਸੋਹਣ ਸਿੰਘ ਮੇਲਾ ਸਿੰਘ ਕੱਟੂ ਅਨਿਲ ਕੁਮਾਰ ਨੇ ਕਿਹਾ ਕਿ ਡਾ.ਜਸਬੀਰ ਸਿੰਘ ਔਲਖ ਐੱਸ.ਐੱਮ.ਓ.ਸਿਵਲ ਹਸਪਤਾਲ ਬਰਨਾਲਾ ਨੇ ਆਪਣੇ ਪੂਰੇ ਸਟਾਫ ਦੇ ਸਹਿਯੋਗ ਨਾਲ ਦਿਨ ਰਾਤ ਮਿਹਨਤ ਕਰਕੇ ਸਿਵਲ ਹਸਪਤਾਲ ਬਰਨਾਲਾ ਨੂੰ ਮਾੜੀਆਂ ਹਾਲਤਾਂ 'ਚੋਂ ਕੱਢਕੇ ਅੱਵਲ ਦਰਜੇ ਦਾ ਪੰਜਾਬ ਦਾ ਹਸਪਤਾਲ ਬਣਾਇਆ ਹੈ ਜੋ ਸਮੁੱਚੇ ਜ਼ਿਲ੍ਹੇ ਦਾ ਇੱਕੋ-ਇੱਕ ਸਸਤੀਆਂ ਮਿਆਰੀ ਸੇਵਾਵਾਂ ਦੇਣ ਵਾਲਾ ਸਰਕਾਰੀ ਹਸਪਤਾਲ ਹੈ। ਇਹ ਵੀ ਦੱਸਣਯੋਗ ਹੈ ਡਾ.ਜਸਬੀਰ ਸਿੰਘ ਔਲਖ ਐੱਸ.ਐੱਮ.ਓ.ਸਿਵਲ ਹਸਪਤਾਲ ਬਰਨਾਲਾ ਨੂੰ ਵਧੀਆਂ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਸਰਕਾਰ ਵੱਲੋਂ ਇਸ ਵਾਰ 15 ਅਗਸਤ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।

ਆਪਣੇ ਫਰਜ ਬਾਖੂਬੀ ਨਿਭਾਉਂਦਿਆਂ ਇੱਕ ਨਾਮੀ ਡਾਕਟਰ ਦੀ ਨੂੰਹ ਨੂੰ ਮਰੀਜਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਕਹਿਣ ਬਦਲੇ ਆਪਣੇ ਨਿੱਜੀ ਮੁਫਾਦ ਲਈ ਬਿਨ੍ਹਾਂ ਕਿਸੇ ਕਾਰਨ ਤੋਂ ਅਤੇ ਬੇਮੌਕਾ ਕੀਤੀ ਨਿਰੋਲ ਸਿਆਸੀ ਅਧਾਰ ਤੇ ਕਰਵਾਈ ਇਹ ਬਦਲੀ ਕਿਸੇ ਵੀ ਪੱਖੋਂ ਬਰਦਾਸ਼ਤ ਕਰਨਯੋਗ ਨਹੀਂ ਹੈ।ਸਮੁੱਚੇ ਜ਼ਿਲ੍ਹੇ ਨਾਲ ਸਬੰਧਤ ਸਮੂਹ ਇਨਸਾਫਪਸੰਦ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ/ਰਾਜਸੀ ਸੰਸਥਾਵਾਂ/ਸਮਾਜਿਕ ਜਥੇਬੰਦੀਆਂ ਤੇ ਅਧਾਰਤ ਬਣੀ ਸਿਵਲ ਹਸਪਤਾਲ ਬਚਾਓ ਕਮੇਟੀ,ਬਰਨਾਲਾ ਜੋਰਦਾਰ ਮੰਗ ਕਰਦੀ ਹੈ ਕਿ ਡਾ.ਜਸਬੀਰ ਸਿੰਘ ਔਲਖ ਦੀ ਸਿਆਸੀ ਦਖਲ ਅੰਦਾਜੀ ਕਾਰਨ ਕੀਤੀ ਬੇਵਜਾ,ਬੇਮੌਕਾ ਬਦਲੀ ਤੁਰੰਤ ਰੱਦ ਕੀਤੀ ਜਾਵੇ।ਬਦਲੀ ਰੱਦ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ।

ਕਮੇਟੀ ਨੇ ਪ੍ਰਸ਼ਾਸ਼ਨ ਨੂੰ 24 ਅਕਤੂਬਰ ਤੱਕ ਦਾ ਸਮਾਂ ਬਦਲੀ ਰੱਦ ਕਰਨ ਲਈ ਦਿੱਤਾ ਹੈ। ਆਪਣੀ ਸੰਘਰਸ਼ ਦੀ ਠੋਸ ਰੂਪ ਰੇਖਾ ਉਲੀਕਣ ਲਈ 24 ਅਕਤੂਬਰ 3 ਵਜੇ ਸ਼ਾਮ ਹਸਪਤਾਲ ਪਾਰਕ ਵਿੱਚ ਵੱਡੀ ਮੀਟਿੰਗ ਬੁਲਾ ਲਈ ਹੈ।ਕਮੇਟੀ ਨੇ ਇਸ ਸਿਆਸੀ ਧੱਕੇਸ਼ਾਹੀ ਅਤੇ ਬੇਇਨਸਾਫੀ ਵਿਰੱਧ ਆਵਾਜ ਬੁਲੰਦ ਕਰਨ ਲਈ ਸਮੂਹ ਇਨਸਾਫਪਸੰਦ ਜਥੇਬੰਦੀਆਂ/ਸਮਾਜਿਕ ਸੇਵੀ ਸੰਸਥਾਵਾਂ ਨੂੰ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ।ਵਫਦ ਵਿੱਚ ਨਰਾਇਣ ਦੱਤ, ਸਾਹਿਬ ਸਿੰਘ ਬਡਬਰ,ਸੰਤੋਖ ਸਿੰਘ,ਗੁਰਪ੍ਰੀਤ ਰੂੜੇਕੇ,ਖੁਸ਼ੀਆ ਸਿੰਘ ਉੇਜਾਗਰ ਸਿੰਘ ਬੀਹਲਾ,ਗੁਰਬਖਸ਼ ਸਿੰਘ,ਮੀਤ ਹੇਅਰ,ਜਗਰਾਜ ਸਿੰਘ ਰਾਮਾ,ਸ਼ੁਸ਼ੀਲ ਕੁਮਾਰ,ਗੁਰਜੰਟ ਸਿੰਘ,ਗੁਰਮੇਲ ਸਿੰਘ,ਅਮਿੱਤ ਮਿੱਤਰ,ਹਰਚਰਨ ਚੰਨਾ,ਅੰਮ੍ਰਿਤਪਾਲ,ਗੁਰਮੇਲ ਠੁੱਲੀਵਾਲ, ਖੁਸ਼ਮੰਦਰਪਾਲ, ਮਲਕੀਤ ਮਹਿਲਕਲਾਂ,ਬ੍ਰਿਜ ਮਹਿਲਕਲਾਂ,ਤਰਸੇਮ ਭੱਠਲ,ਭਾਨ ਸੰਘੇੜਾ,ਬਲਵੰਤ ਭੁੱਲਰ,ਗੁਲਵੰਤ ਬਰਨਾਲਾ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ।


Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ