Thu, 21 September 2017
Your Visitor Number :-   1087296
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਵਿਦਿਆਰਥੀਆਂ 'ਚ ਸਾਹਿਤਕ ਰੁਚੀ ਵਿਕਸਤ ਕਰਨ ਦਾ ਸ਼ਲਾਘਾਯੋਗ ਯਤਨ

Posted on:- 02-11-2016

suhisaver

-ਮਨਵੀਰ ਕੌਰ

ਸੰਤ ਬਾਬਾ ਅਤਰ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ, ਹਰਿਆਊ (ਲਹਿਰਾਗਾਗਾ) ਵੱਲੋਂ ਮਾ. ਰਣਦੀਪ ਸੰਗਤਪੁਰਾ ਦੀ ਮੁੱਖ ਸੰਪਾਦਨਾ ਹੇਠ ਸਕੂਲ ਮੈਗਜ਼ੀਨ 'ਚਿਰਾਗ' ਦਾ ਸਾਲਾਨਾ ਅੰਕ ਪ੍ਰਕਾਸ਼ਿਤ ਕੀਤਾ ਗਿਆ । ਸਕੂਲ ਮੈਗਜ਼ੀਨ ਵਿਦਿਆਰਥੀਆਂ ਦੇ ਭਵਿੱਖ ਵਿੱਚ ਸਥਾਪਤ ਲੇਖਕ ਬਣਨ ਦਾ ਆਧਾਰ ਹੁੰਦਾ ਹੈ। ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਲਿਖਤੀ ਰੂਪ ਦੇਣਾ ਵੀ ਇੱਕ ਕਲਾ ਹੈ। ਇਹ ਕਲਾ ਅਭਿਆਸ ਮੰਗਦੀ ਹੈ, ਅਭਿਆਸ ਨਾਲ ਹੁਨਰ ਬਣ ਜਾਂਦੀ ਹੈ। ਵਿਦਿਆਰਥੀ ਰਚਨਾਵਾਂ ਉਹਨਾਂ ਦੀ ਸੋਚ ਦਾ ਚਿੱਤਰ ਉਲੀਕਦੀਆਂ ਹਨ। ਵਿਦਿਆਰਥੀ ਆਪਣੀਆਂ ਰਚਨਾਵਾਂ ਦੇ ਖਰੜੇ ਵਿੱਚ ਜਦੋਂ ਸੋਧ ਕਰਦਿਆਂ ਉਹਨਾਂ ਨੂੰ ਹੋਰ ਉਚ ਪਾਏ ਦੀਆਂ ਬਣਾਉਣ ਦਾ ਯਤਨ ਕਰਦੇ ਹਨ, ਤਾਂ ਰਚਨਾਵਾਂ 'ਚ ਸੁਧਾਰ ਦੇ ਨਾਲ ਨਾਲ ਉਹਨਾਂ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ।

ਇਸ ਮੈਗਜ਼ੀਨ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਛਾਪਕੇ ਉਹਨਾਂ ਵਿੱਚ ਸਾਹਿਤ ਪ੍ਰਤੀ ਪ੍ਰੇਮ ਪੈਦਾ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਅਸਲ ਵਿੱਚ 'ਚਿਰਾਗ' ਦਾ ਸਬੰਧ ਹੀ ਚਾਨਣ ਨਾਲ ਹੈ, ਜੋ ਬੱਚਿਆਂ ਵਿੱਚ ਪੜ੍ਹਾਈ, ਖੇਡਾਂ, ਤੇ ਮਨੋਰੰਜਨ ਦੇ ਨਾਲ ਨਾਲ ਸਾਹਿਤਕ ਰੁਚੀਆਂ ਵੀ ਵਿਕਸਤ ਕਰ ਰਿਹਾ ਹੈ। ਇਸ ਵਿੱਚ ਬ੍ਹਾਰਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੀਆਂ ਕਵਿਤਾਵਾਂ, ਕਹਾਣੀਆਂ, ਬੁਝਾਰਤਾਂ,ਲੇਖ ਆਦਿ ਛਾਪੇ ਗਏ ਹਨ।

ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਪੜ੍ਹਕੇ ਪਤਾ ਲੱਗਦਾ ਹੈ ਕਿ ਬੱਚਿਆਂ ਵਿੱਚ ਰਚਨਾਤਮਕਤਾ ਦੇ ਨਾਲ ਨਾਲ ਸਮਾਜਿਕ ਸੂਝ ਵੀ ਹੈ। ਆਸ ਹੈ ਕਿ ਇਸ ਸਕੂਲ ਦੇ ਉਦੱਮ ਤੋਂ ਹੋਰ ਸਕੂਲ ਵੀ ਪ੍ਰੇਰਨਾ ਲੈ ਕੇ ਅਜਿਹੇ ਉਪਰਾਲੇ ਕਰਨਗੇ, ਜੋ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਲਾਹੇਵੰਦ ਹੋਣਗੇ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ