Tue, 26 September 2017
Your Visitor Number :-   1088909
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਐੱਨਡੀਟੀਵੀ ਉੱਪਰ ਲਗਾਈ ਪਾਬੰਦੀ ਮੁਕੰਮਲ ਰੂਪ 'ਚ ਖਤਮ ਕਰਨ ਦੀ ਮੰਗ

Posted on:- 09-11-2016

suhisaver

ਇਨਕਲਾਬੀ ਕੇਂਦਰ, ਪੰਜਾਬ ਜ਼ਿਲ੍ਹਾ ਬਰਨਾਲਾ ਦੀ ਪਹਿਲਕਦਮੀ ਉੱਪਰ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਇਨਕਲਾਬੀ ਜਮਹੂਰੀ, ਜਨਤਕ, ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੇ ਕਚੈਹਰੀ ਚੌਂਕ ਵਿੱਚ ਇਕੱਤਰ ਹੋਕੇ ਡੀਸੀ ਦਫਰ ਬਰਨਾਲਾ ਚੱਕ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ।ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰੇ ਸਾਥੀਆਂ ਡਾ.ਰਜਿੰਦਰਪਾਲ,ਗੁਰਮੇਲ ਠੁੱਲੀਵਾਲ,ਅਨਿਲ ਕੁਮਾਰ,ਗੁਰਪ੍ਰੀਤ ਰੂੜੇਕੇ,ਖੁਸ਼ੀਆ ਸਿੰਘ,ਦਰਸ਼ਨ ਰਾਏਸਰ,ਨਵਕਿਰਨ ਪੱਤੀ,ਹੇਮ ਰਾਜ ਸਟੈਨੋ,ਹਰਚਰਨ ਚੰਨਾ ਨੇ ਮੋਦੀ ਹਕੂਮਤ ਵੱਲੋਂ ਕਲਮ,ਕਲਾ,ਅਵਾਜ ਨੂੰ ਕੁਚਲਣ ਲਈ ਇਲੈਕਟ੍ਰਨਿਕ ਮੀਡੀਆਂ ਦੇ ਮਸ਼ਹੂਰ ਟੀਵੀ ਚੈਨਲ ਐਨਡੀਟੀਵੀ ਅਤੇ ਹੁਣ ਨਿਊਜ ਟਾਈਮ ਅਸਾਮ ਨੂੰ ਪਾਬੰਦੀ ਦੀ ਮਾਰ ਹੇਠ ਲਿਆਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿ ਇਸ ਨੂੰ ਹੁਣ ਅਣਐਲਾਨੀ ਐਮਰਜੈਂਸੀ ਨਹੀਂ ਸਮਝਿਆ ਜਾਣਾ ਚਾਹੀਦਾ।

ਇੰਦਰਾ ਹਕੂਮਤ ਦੀ 1975 ਵਾਲੀ ਤਾਂ ਐਲਾਨੀਆ ਐਮਰਜੈਂਸੀ ਸੀ ਪਰ ਮੋਦੀ ਹਕੂਮਤ ਤਾਂ ਇਸ ਤੋਂ ਕਈ ਕਦਮ ਅੱਗੇ ਲੰਘ ਗਈ ਹੈ। ਹੁਣ ਇਸ ਨੂੰ ਐਮਰਜੈਂਸੀ ਦਾ ਨਾਂ ਦੇਣ ਦੀ ਵੀ ਜ਼ਰੂਰਤ ਨਹੀਂ।ਇਹ ਕਲਮ,ਕਲਾ,ਵਿਚਾਰਾਂ ਦੇ ਸਵੈਪ੍ਰਗਟਾਵੇ ਸਮੇਤ ਜਥੇਬੰਦ ਹੋਣ ਸੰਘਰਸ਼ ਕਰਨ ਉੱਪਰ ਗੱਲ ਕੀ ਬਿਹਤਰ ਮਨੁੱਖੀ ਜ਼ਿੰਦਗੀ ਜਿਉਣ ਦੇ ਅਧਿਕਾਰ ਉੱਪਰ ਹਮਲਾ ਹੈ।

ਸੰਘ ਪਰਿਵਾਰ ਦੀ ਗਹਿਰੀ ਸਾਜ਼ਿਸ਼ ਦਾ ਨਤੀਜਾ ਹੀ ਨਿਕਲ ਰਿਹਾ ਹੈ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ,ਕੀ ਪੜ੍ਹਨਾ ਹੈ ਕੀ ਨਹੀਂ ਪੜ੍ਹਨਾ ਹੈ,ਕੀ ਖਾਣਾ ਹੈ ਕੀ ਨਹੀਂ ਖਾਣਾ ਹੈ,ਕੀ ਪਹਿਨਣਾ ਹੈ ਕੀ ਨਹੀਂ ਪਹਿਨਣਾ ਹੈ,ਕੀ ਲਿਖਣਾ ਹੈ ਕੀ ਨਹੀਂ ਲਿਖਣਾ ਹੈ,ਇਹ ਸਾਰਾ ਹੁਣ ਸੰਘੀ ਲਾਣਾ ਹੀ ਤਾਂ ਤਹਿ ਕਰੇਗਾ। ਕਿਸੇ ਹੱਦ ਤੱਕ ਕੁਝ ਸਮਾਂ ਪਹਿਲਾਂ ਤੱਕ ਐੱਨ.ਆਰ.ਆਈ. ਮੀਡੀਆ ਭਾਰਤੀ ਮੀਡੀਆਂ ਵਾਂਗ ਗੁਲਾਮੀ ਵਾਲੀ ਪੂਛ ਨਹੀਂ ਹਿਲਾਉਂਦਾ ਸੀ ਪਰ ਹੁਣ ਇਹ ਵੀ ਮੋਦੀ ਹਕੂਮਤ ਦੇ ਪੈਰ'ਚ ਪੈਰ ਧਰਦਾ ਹੋਇਆ ਪੱਤਰਕਾਰਤਾ ਦੇ ਮਿਆਰ ਨੂੰ ਇਸ ਕਦਰ ਗਿਰਾ ਰਿਹਾ ਹੈ ਕਿ ਜਾਂ ਤਾਂ ਮੋਦੀ ਹਕੂਮਤ(ਸੰਘੀ ਲਾਣੇ) ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਦਾ ਗੁਣਗਾਣ ਕਰੋ ਜਾਂ ਫਿਰ ਛੁੱਟੀ। ਅਜਿਹਾ ਕੁੱਝ ਸ਼ਿਵਇੰਦਰ,ਗੁਰਪ੍ਰੀਤ ਸਮੇਤ ਬਹੁਤ ਸਾਰਿਆਂ ਪੱਤਰਕਾਰਤਾ ਦਾ ਮਿਆਰ ਨੂੰ ਹਾਕਮਾਂ ਦੇ ਅਨੁਸਾਰੀ ਨਾ ਢਲਣ ਵਾਲਿਆਂ ਨਾਲ ਵਾਪਰ ਚੁੱਕਾ ਹੈ।ਕਦੇ ਇਹ ਹਾਕਮ ਗੱਦੀ ਉੱਪਰ ਕਾਬਜ ਹੋਣ ਤੋਂ ਬਾਅਦ ਕਿਰਤ ਵਿਰੋਧੀ ਕਾਨੂੰਨ ਪਾਸ ਕਰਦੇ ਹਨ,ਕਦੇ ਸਿੱਧੇ ਵਿਦੇਸ਼ੀ ਪੂੰਜੀ ਦਾ (ਹਕੂਮਤੀ ਗੱਦੀ ਤੋਂ ਬਾਹਰ ਹੋਣ ਮੌਕੇ) ਸੰਘ ਪਾੜ-ਪਾੜ ਵਿਰੋਧ ਕਰਨ ਵਾਲੇ ਹਰ ਖੇਤਰ ਨੂੰ ਖੋਹਲ ਰਹੇ ਹਨ,ਕਦੇ ਮੇਕ ਇਨ ਇੰਡੀਆ ਦੇ ਪਰਦੇ ਓਹਲੇ ਹਰ ਖੇਤਰ ਨੂੰ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੀ ਭੋਰਾ ਭਰ ਵੀ ਸ਼ਰਮ ਮਹਿਸੂਸ ਨਹੀਂ ਕਰ ਰਹੇ,ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਨੂੰ ਅੰਨੇ ਜਬਰ ਦਾ ਨਿਸ਼ਾਨਾ ਮਿਥਕੇ ਬਣਾ ਰਹੇ ਹਨ,ਇਹੋ ਹਾਲ ਸੰਘੀ ਲਾਣੇ ਦੇ ਪਾਲੇ ਹੋਏ ਗੁੰਡੇ( ਅਖੋਤੀ ਗਊ ਰੱਖਿਅਕ) ਦਲਿਤਾਂ ਉੱਤੇ ਬੇਤਹਾਸ਼ਾ ਜਬਰ ਢਾਹ ਕੇ ਕਰ ਰਹੇ ਹਨ।ਕਸ਼ਮੀਰ ਦਾ ਮਸਲਾ ਸਹੀ ਢੰਗ ਹੱਲ ਨਹੀਂ ਕੀਤਾ ਜਾ ਰਿਹਾ ਸਗੋਂ ਕਸ਼ਮੀਰ ਦੀ ਲੋਕਾਈ ਨੂੰ ਦਹਾਕਿਆਂ ਤੋਂ ਫੌਜੀ ਬੂਟਾਂ ਹੇਠ ਦਰੜਿਆ ਜਾ ਰਿਹਾ ਹੈ।ਹੁਣ ਭੋਪਾਲ'ਚ ਅਦਾਲਤੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਿੰਮੀ ਕਾਰਕੁਨਾਂ ਨੂੰ ਜੇਲ੍ਹ ਵਿੱਚੋਂ ਭਗੌੜੇ ਵਿਖਾਕੇ ਮਾਰ ਮੁਕਾਇਆ ਹੈ।ਭਾਰਤੀ ਹਕੂਮਤ ਕੁਦਰਤੀ ਮਾਲ ਖਜਾਨਿਆਂ ਨਾਲ ਭਰਪੂਰ ਜੰਗਲਾਂ ਨੂੰ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੀ ਨੀਅਤ ਨਾਲ ਇਹੋ ਕੁੱਝ ਆਦਿਵਾਸੀ ਇਲਾਕਿਆਂ'ਚ ਕੇਂਦਰੀ ਹਕੂਮਤ ਦੀਆਂ ਲੋਕ ਵਿਰੋਧੀ ਨੂੰ ਨੀਤੀਆਂ ਨੂੰ ਲਾਗੂ ਕਰਨ ਤੋਂ ਇਨਕਾਰੀ  ਆਦਿਵਾਸੀ ਲੋਕਾਂ ਦੀ ਅਗਵਾਈ ਕਰਨ ਵਾਲੇ ਮਾਓਵਾਦੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਕੇ ਸ਼ਹੀਦ ਕੀਤਾ ਜਾ ਰਿਹਾ ਹੈ।

ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਖੁਸ਼ਮੰਦਰਪਾਲ, ਗੁਰਜੰਟ ਸਿੰਘ, ਸੰਤੋਖ ਸਿੰਘ, ਸੁਖਜੰਟ ਸਿੰਘ,ਪਰਮਜੀਤ ਕੌਰ ਜੋਧਪੁਰ,ਹਰਚਰਨ ਚਾਹਲ,ਗੁਰਮੇਲ ਜੋਧਪੁਰ,ਦਰਸ਼ਨ ਉੱਗੋਕੇ,ਮਲਕੀਤ ਸਿੰਘ ਮਹਿਲਕਲਾਂ,ਗੁਰਦੇਵ ਸਿੰਘ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ,ਮੇਘਰਾਜ ਮਿੱਤਰ,ਗੁਰਜਿੰਦਰ ਵਿਦਿਆਰਥੀ,ਮਲਕੀਤ ਸਿੰਘ,ਸੋਹਣ ਸਿੰਘ ਨੇ  ਇਸ ਸਾਰੇ ਵਰਤਾਰੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਵੱਡੀ ਪੱਧਰ ਉੱਪਰ ਇਲੈਕਟ੍ਰਾਨਿਕ ਮੀਡੀਆ ਤਰਾਂ-ਤਰਾਂ ਦੇ ਲਾਲਚ ਵੱਸ ਹਾਕਮਾਂ ਦਾ ਵਿਕਾਊ ਮਾਲ ਬਣ ਚੁੱਕਾ ਹੈ ਜਾਂ ਵੱਡੇ ਸਨਅਤੀ ਘਰਾਣੇ ਮੀਡੀਏ ਉੱਪਰ ਕਾਬਜ ਹੋਕੇ (ਅੰਬਾਨੀ,ਅਡਾਨੀ)ਮੀਡੀਏ ਰਾਹੀਂ ਆਪਣੀ ਗੱਲ ਧੱਕੇ ਨਾਲ ਲੋਕ ਮਨਾਂ ਉੱਪਰ ਥੋਪਣ ਦੇ ਰਾਹ ਪਏ ਹੋਏ ਹਨ ਤਾਂ ਐੱਨਡੀਟੀਵੀ ਦਾ ਕਸੂਰ ਸਿਰਫ ਇਤਨਾ ਹੈ ਕਿ ਇਸ ਨੇ ਮੌਜੂਦਾ ਹਾਕਮਾਂ ਅੱਗੇ ਗੋਡੇ ਨਹੀਂ ਟੇਕੇ, ਈਨ ਨਹੀਂ ਮੰਨੀ,ਹਾਂ 'ਚ ਹਾਂ ਨਹੀਂ ਮਿਲਾਈ।ਇਸ ਲਈ ਐਨਡੀਟੀਵੀ ਉੱਪਰ ਲਗਾਈ ਪਾਬੰਦੀ ਤੁਰੰਤ ਮੁਕੰਮਲ ਰੂਪ 'ਚ ਖਤਮ ਕਰਨ,ਪ੍ਰੈੱਸ ਉੱਪਰ ਮੜੀਆਂ ਪਾਬੰਦੀਆਂ ਖਤਮ ਕਰਨ,ਸ਼ਹਿਰੀ ਆਜ਼ਾਦੀਆਂ ਬਹਾਲ ਕਰਨ,ਭੋਪਾਲ ਅਤੇ ਮਲਕਾਨਗਿਰੀ ਵਿਖੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ,ਘੱਟ ਗਿਣਤੀਆਂ,ਦਲਿਤਾਂ ਅਤੇ ਆਦਿਵਾਸੀਆਂ ਉੱਪਰ ਢਾਹਿਆ ਜਾ ਰਿਹਾ ਜੁਲਮ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ।ਮੁਲਕ ਦੀਆਂ ਇਨਸਾਫਪਸੰਦ, ਜਨਤਕ, ਜਮਹੂਰੀ ਤਾਕਤਾਂ ਨੂੰ ਮੋਦੀ ਹਕੂਮਤ ਦੇ ਇਸ ਨਾਦਰਸ਼ਾਹੀ ਫੁਰਮਾਨ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ