Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਝੂਠੇ ਕੇਸਾਂ ਰਾਹੀਂ ਬੁੱਧੀਜੀਵੀਆਂ ਨੂੰ ਪ੍ਰੇਸ਼ਾਨ ਨਾ ਕਰਨ ਦੀ ਮੰਗ

Posted on:- 10-11-2016

suhisaver

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਮਸ਼ਹੂਰ ਸਮਾਜ ਵਿਗਿਆਨੀ ਅਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋਫਸਰ ਨੰਦਿਨੀ ਸੁੰਦਰ, ਜਵਹਰਲਾਲ ਯੂਨੀਵਰਸਿਟੀ ਦੀ ਪ੍ਰੋਫੈਸਰ ਅਰਚਨਾ ਪ੍ਰਸਾਦ, ਜੋਸ਼ੀ-ਅਧਿਕਾਰੀ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਦੇ ਫੈਕਲਟੀ ਮੈਂਬਰ ਵਿਨੀਤ ਤਿਵਾੜੀ, ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਸੰਜੇ ਪਾਰਾਤੇ ਅਤੇ ਕਥਿਤ ਮਾਓਵਾਦੀਆਂ ਸਮੇਤ ਬੇਨਾਮ ਵਿਅਕਤੀਆਂ ਉੱਪਰ ਛੱਤੀਸਗੜ੍ਹ ਦੇ ਬਸਤਰ ਖੇਤਰ ਦੇ ਇਕ ਆਦਿਵਾਸੀ ਸ਼ਾਮਨਾਥ ਬਘੇਲ ਦੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਬਸਤਰ ਦੇ ਉਸ ਆਦਿਵਾਸੀ ਦੀ ਹੱਤਿਆ ਕਿਸਨੇ ਕੀਤੀ ਉਸਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਉਸ ਕਤਲ ਦੇ ਮਾਮਲੇ ਵਿਚ ਦਿੱਲੀ ਦੀਆਂ ਨਾਮਵਰ ਪ੍ਰੋਫੈਸਰਾਂ ਅਤੇ ਹੋਰ ਸਿਆਸੀ ਕਾਰਕੁੰਨਾਂ ਨੂੰ ਸ਼ਾਮਲ ਕਰਨਾ ਬਸਤਰ ਪੁਲਿਸ ਦੀਆਂ ਮਨਮਾਨੀਆਂ ਦਾ ਸਿੱਧਾ ਸਬੂਤ ਹੈ ਜੋ ਆਦਿਵਾਸੀਆਂ ਦੇ ਕਤਲੇਆਮ ਵਿਰੁੱਧ ਆਵਾਜ਼ ਉਠਾਉਣ ਵਾਲੇ ਜਮਹੂਰੀ ਬੁੱਧੀਜੀਵੀਆਂ ਦੀ ਆਵਾਜ਼ ਨੂੰ ਦਬਾਉਣ ਲਈ ਸ਼ਰੇਆਮ ਬਦਲਾਲਊ ਕਾਰਵਾਈਆਂ ਕਰ ਰਹੀ ਹੈ।

ਯਾਦ ਰਹੇ ਕਿ ਨੰਦਿਨੀ ਸੁੰਦਰ ਨੇ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਗ਼ੈਰਕਾਨੂੰਨੀ ਗਰੋਹ ਸਲਵਾ ਜੁਡਮ 'ਤੇ ਪਾਬੰਦੀ ਲਗਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ ਅਤੇ ਉਸੇ ਦੀ ਪਟੀਸ਼ਨ ਦੇ ਅਧਾਰ 'ਤੇ ਪਿਛਲੇ ਦਿਨੀਂ ਸੀ.ਬੀ.ਆਈ.ਨੇ ਸੁਪਰੀਮ ਕੋਰਟ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ ਵਿਚ ਤਿੰਨ ਆਦਿਵਾਸੀ ਪਿੰਡ ਸਾੜਨ ਅਤੇ ਔਰਤਾਂ ਨਾਲ ਬਲਾਤਕਾਰਾਂ ਲਈ ਡੀ.ਆਈ.ਜੀ. ਸ਼੍ਰੀ ਕਲੂਰੀ ਅਤੇ ਸਪੈਸ਼ਲ ਪੁਲਿਸ ਅਫ਼ਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹਾਲ ਹੀ ਵਿਚ ਨੰਦਿਨੀ ਸੁੰਦਰ ਦੀ ਬਸਤਰ ਬਾਰੇ ਬਹੁਤ ਹੀ ਵਿਸਤਾਰਤ ਕਿਤਾਬ 'ਦੀ ਬਰਨਿੰਗ ਬਸਤਰ' ਛਪੀ ਹੈ ਜਿਸ ਵਿਚ ਬਸਤਰ ਅੰਦਰ ਚੱਲ ਰਹੀ ਹਕੂਮਤੀ ਦਹਿਸ਼ਤਗਰਦੀ ਬਾਰੇ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਪੇਸ਼ ਕੀਤੇ ਗਏ ਹਨ। ਸ਼੍ਰੀ ਕਲੂਰੀ ਵਰਗੇ ਬਦਨਾਮ ਪੁਲਿਸ ਅਧਿਕਾਰੀ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਇਸ਼ਾਰੇ 'ਤੇ ਇਕ ਸਾਲ ਵਿਚ ਸੌ 'ਮਾਓਵਾਦੀਆਂ' ਨੂੰ ਮਾਰਨ ਦੇ ਟੀਚੇ ਰੱਖਕੇ ''ਸੈਂਚਰੀ ਮਾਰਨ'' ਦੇ ਜਸ਼ਨ ਪੂਰੇ ਬੋਖ਼ੌਫ ਹੋਕੇ ਮਨਾ ਰਹੇ ਹਨ। ਅਤੇ ਆਪਣਾ ਖ਼ੂਨੀ ਚਿਹਰਾ ਛੁਪਾਉਣ ਲਈ ਪੁਲਿਸ ਦੇ ਲਸ਼ਕਰਾਂ ਕੋਲੋਂ ਕਾਰਕੁੰਨਾਂ ਦੇ ਪੁਤਲੇ ਸਾੜ ਮੁਜ਼ਾਹਰੇ ਕਰਵਾਉਣ ਦੀਆਂ ਵਾਹਯਾਤ ਅਤੇ ਘੋਰ ਗ਼ੈਰਕਾਨੂੰਨੀ ਕਾਰਵਾਈਆਂ ਕਰ ਰਹੇ ਹਨ। ਸਭਾ ਦੇ ਆਗੂਆਂ ਨੇ ਕਿਹਾ ਆਦਿਵਾਸੀਆਂ ਨੂੰ ਮੁਕਾਬਲਿਆਂ ਵਿਚ ਮਾਰਨ ਅਤੇ ਉਨ੍ਹਾਂ ਦੇ ਪਿੰਡ ਤਬਾਹ ਕਰਨ ਦਾ ਇਹ ਸਿਲਸਿਲਾ ਅਖਾਉਤੀ ਵਿਕਾਸ ਦੇ ਨਾਂ ਹੇਠ ਖਣਿਜਾਂ ਨਾਲ ਭਰਪੂਰ ਇਲਾਕੇ ਕਾਰਪੋਰੇਟ ਸਰਮਾਏਦਾਰੀ ਦੇ ਹਵਾਲੇ ਕਰਨ ਦੀ ਹਕੂਮਤੀ ਨੀਤੀ ਦਾ ਹਿੱਸਾ ਹੈ ਜਿਸਦਾ ਆਦਿਵਾਸੀ ਡੱਟਕੇ ਵਿਰੋਧ ਕਰ ਰਹੇ ਹਨ ਇਸੇ ਲਈ ਉਨ੍ਹਾਂ ਉੱਪਰ ਬੇਤਹਾਸ਼ਾ ਜ਼ੁਲਮ ਕੀਤੇਜਾ ਰਹੇ ਹਨ। ।

ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਫਰਜ਼ੀ ਮੁਕਾਬਲਿਆਂ ਵਿਚ ਆਦਿਵਾਸੀਆਂ ਨੂੰ ਮਾਰਨ ਵਾਲੇ ਸ਼੍ਰੀ ਕਲੂਰੀ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕਤਲ ਦੇ ਮੁਕੱਦਮੇ ਦਰਜ ਕੀਤੇ ਜਾਣ, ਨੰਦਿਨੀ ਸੁੰਦਰ ਅਤੇ ਹੋਰ ਸਮਾਜਿਕ ਕਾਰਕੁੰਨਾਂ ਦੇ ਖ਼ਿਲਾਫ਼ ਦਰਜ ਝੂਠੇ ਮੁਕੱਦਮੇ ਦਰਜ ਕਰਨ ਸਮੇਤ ਜਮਹੂਰੀ ਆਵਾਜ਼ਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਸਿਲਸਿਲਾ ਬੰਦ ਕੀਤਾ ਜਾਵੇ, ਓਪਰੇਸ਼ਨ ਗਰੀਨ ਹੰਟ ਬੰਦ ਕੀਤਾ ਜਾਵੇ ਅਤੇ ਬਸਤਰ ਤੇ ਹੋਰ ਖੇਤਰਾਂ ਵਿੱਚੋਂ ਸਪੈਸ਼ਲ ਪੁਲਿਸ ਤੇ ਹੋਰ ਤਾਕਤਾਂ ਬਾਹਰ ਕੱਢੀਆਂ ਜਾਣ ਅਤੇ ਆਦਿਵਾਸੀ ਤਰਜ਼ੇ-ਜ਼ਿੰਦਗੀ ਵਿਚ ਸਰਕਾਰੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ।

-ਬੂਟਾ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ