Sun, 24 September 2017
Your Visitor Number :-   1088356
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਦਲਿਤ ਸੰਘਰਸ਼ ਦੀ ਹਮਾਇਤ 'ਚ ਨਿੱਤਰੀਆਂ ਬਰਨਾਲੇ ਦੀਆਂ ਜਥੇਬੰਦੀਆਂ

Posted on:- 24-11-2016

suhisaver

ਬਰਨਾਲਾ :  ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਦੇ ਦਲਿਤਾਂ ਉੱਪਰ ਸਿਆਸੀ ਸ਼ਹਿ ਪ੍ਰਾਪਤ  ਧਨਾਢ ਪੇਂਡੂ ਚੌਧਰੀਆਂ ਵੱਲੋਂ ਢਾਹੇ ਅੰਨ੍ਹੇ ਜਬਰ ਤਸ਼ੱਦਦ ਖਿਲਾਫ ਜਲੂਰ ਜਬਰ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਦੀ ਬਰਨਾਲੇ ਸ਼ਹਿਰ ਦੀਆਂ ਤਰਕਸ਼ੀਲ ਸੁਸਾਇਟੀਆਂ,ਜਮਹੂਰੀ ਅਧਿਕਾਰਾਂ ਦੀਆਂ ਜਥੇਬੰਦੀਆਂ,ਕਲਮਾਂ,ਨਾਟਕਕਾਰਾਂ ਨੇ ਜੋਰਦਾਰ ਹਮਾਇਤ ਕਰਨ ਦਾ ਐਲਾਨ ਕਰਦਿਆਂ ਚਿੰਟੂ ਪਾਰਕ ਵਿੱਚ ਰੈਲੀ ਕਰਨ ਤੋਂ ਬਾਅਦ ਭਗਤ ਨਾਮਦੇਵ ਚੌਂਕ ਤੱਕ ਮੁਜਾਹਰਾਂ ਕਰਕੇ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀ ਅਰਥੀ ਸਾੜੀ ਗਈ । ਚਿੰਟੂ ਪਾਰਕ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਔਰਤ ਆਗੂ ਚਰਨਜੀਤ ਕੌਰ ਨੇ ਜ਼ਮੀਨ ਪ੍ਰਾਪਤੀ ਲਈ ਦਲਿਤ ਮਜ਼ਦੂਰਾਂ ਦੇ ਚੱਲ ਰਹੇ ਸੰਘਰਸ਼ ਦੀ ਵਿਆਖਿਆ ਕੀਤੀ ਅਤੇ ਬੁਲਾਰਿਆਂ ਗੁਰਮੇਲ ਠੁੱਲੀਵਾਲ,ਗੁਰਪ੍ਰੀਤ ਸ਼ਹਿਣਾ,ਮਨਿੰਦਰ ਰੰਧਾਵਾ,ਰਾਮ ਕੁਮਾਰ ਨੇ ਜਲੂਰ ਜਬਰ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਧਾਰੇ ਲਟਕਾਊ,ਹੰਭਾਊ,ਟਰਕਾਊ ਵਤੀਰੇ ਦੀ ਸ਼ਖਤ ਨਿਖੇਧੀ ਕਰਦਿਆਂ ਕਿਹਾ ਕਿ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਖਿਲਾਫ ਐੱਫ.ਆਈ.ਆਰ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰ ਕਰਨ'ਚ ਟਾਲ ਮਟੋਲ  ਕਰਕੇ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸ਼ਨ ਨੇ ਹਾਕਮ ਜਮਾਤੀ ਸਿਆਸੀ ਪਾਰਟੀ ਦੇ ਇਸ਼ਾਰਿਆਂ ਉੱਪਰ ਨੱਚਣ ਦਾ ਨੰਗਾ ਚਿੱਟਾ ਸਬੂਤ ਦਿੱਤਾ ਹੈ।

ਬੁਲਾਰਿਆ ਕਿਹਾ ਕਿ ਪੰਜਾਬ'ਚ ਆਰਥਿਕ ਅਤੇ ਸਮਾਜਿਕ ਤੌਰ'ਤੇ ਲਤਾੜੇ ਤੇ ਸਦੀਆਂ ਤੋਂ ਦਬਾਏ ਜਾ ਰਹੇ ਦਲਿਤ ਵਰਗ ਨੂੰ ਪੰਚਾਇਤੀ ਜ਼ਮੀਨ ਵਿੱਚੋਂ ਕਨੂੰਨੀ ਤੌਰ'ਤੇ ਬਣਦੇ ਤੀਸਰੇ ਹਿੱਸੇ ਦੀ ਜ਼ਮੀਨ ਪ੍ਰਤੀ ਧਾਰੇ ਧਨਾਢ ਪੱਖੀ ਰਵੱਈਏ ਨੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਹਾਕਮਾਂ ਲਈ ਦਲਿਤਾਂ ਦੇ ਮੁੱਦੇ ਕੋਈ ਮਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਦੇ ਜ਼ਮੀਨ ਪ੍ਰਾਪਤੀ ਹੱਕ ਨੂੰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਭਰ'ਚ ਖਾਸ ਕਰ ਸੰਗਰੂਰ ਜਿਲ੍ਹੇ'ਚ ਜਾਣ ਬੱਝਕੇ ਜਬਰ ਦੇ ਜੋਰ ਦਬਾਉਣ,ਲਤਾੜਨ ਤੇ ਹੱਕ ਤੋਂ ਵਿਰਵੇ ਕਰਨ ਦੇ ਮਨਸੂਬੇ ਲੋਕ ਤਾਕਤ ਦੇ ਜੋਰ ਕਮੇਟੀ ਨੇ ਪਛਾੜੇ ਹਨ।ਉਨ੍ਹਾਂ ਕਿਹਾ ਕਿ ਹਕੂਮਤੀ ਸ਼ਹਿ ਤੇ ਪਿੰਡਾਂ ਦਾ ਧਨਾਡ ਵਰਗ  ਜਮਾਤੀ ਤੌਰ ਤੇ ਕਦਾਚਿਤ ਨਹੀਂ ਚਾਹੁੰਦਾ ਕਿ ਸਦੀਆਂ ਤੋਂ ਲਤਾੜੇ ਜਬਰ ਦੇ ਸਤਾਏ ਦਲਿਤ ਜਾਗਣ, ਚੇਤਨ ਤੇ ਸੰਘਰਸ਼ਾਂ ਦਾ ਪਿੜ੍ਹ ਮੱਲਣ।ਕੇਂਦਰ ਨੇ ਮੁੱਖ ਮੰਤਰੀ ਪੰਜਾਬ ਤੋਂ ਜੋਰਦਾਰ ਮੰਗ ਕੀਤੀ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਜਲੂਰ ਜਬਰ ਵਿਰੋਧੀ ਸੰਘਰਸ਼ ਕਮੇਟੀ ਦੀਆਂ ਤੁਰੰਤ ਪ੍ਰਵਾਨ ਕੀਤੀਆਂ ਜਾਣ।

24 ਨਵੰਬਰ ਲੇਖਕਾਂ,ਬੁੱਧੀਜੀਵੀਆਂ,ਸਾਹਿਤਕਾਰਾਂ,ਰੰਗਕਰਮੀਆਂ,ਜਮਹੂਰੀ ਹੱਕਾਂ ਦੇ ਰਾਖਿਆਂ ਵੱਲੋਂ ਸੰਗਰੂਰ ਵਿਖੇ ਕੀਤੇ ਜਾ ਰਹੇ ਵਿਸ਼ਾਲ ਮਾਰਚ ਦੀ ਹਮਾਇਤ ਕਰਦਿਆਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ।ਇਸ ਸਮੇਂ ਕਮਲਜੀਤ ਕੌਰ,ਬਲਜੀਤ ਕੌਰ, ਨਰਾਇਣ ਦੱਤ,ਰਜਿੰਦਰ ਪਾਲ,ਗੁਰਮੀਤ ਸੁਖਪੁਰ,ਹਰਚਰਨ ਚੰਨਾ,ਨਵਕਿਰਨ ਪੱਤੀ,ਰਜਿੰਦਰ ਪਾਲ,ਯਾਦਵਿੰਦਰ ਠੀਕਰੀਵਾਲ,ਹਰਵਿੰਦਰ ਦੀਵਾਨਾ,ਰਾਜੀਵ ਕੁਮਾਰ,ਬਲਵੰਤ ਉੱਪਲੀ,ਲਾਭ ਅਕਲੀਆ,ਮਨਜੀਤ ਧਨੇਰ,ਗੁਰਮੇਲ ਭੁਟਾਲ,ਸੁਰਜੀਤ ਤਲਵਾਰ,ਹਰਭਗਵਾਨ ਬਰਨਾਲਾ,ਹਰਚਰਨ ਚਹਿਲ,ਅਮਿੱਤ ਮਿੱਤਰ,ਅੰਮ੍ਰਿਤ ਪਾਲ,ਹਾਕਮ ਸਿੰਘ ਨੂਰ,ਗੁਰਦੇਵ ਮਾਂਗੇਵਾਲ,ਮਾਲਵਿੰਦਰ  ਬਰਨਾਲਾ,ਹਰਮੇਸ਼ ਕੁਮਾਰ,ਰਣਜੀਤ ਭੋਤਨਾ,ਗੁਲਵੰਤ ਬਰਨਾਲਾ ਆਦਿ ਸ਼ਖਸੀਅਤਾਂ ਵੀ ਹਾਜਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ