Tue, 26 September 2017
Your Visitor Number :-   1088909
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਛੱਤੀਸਗੜ੍ਹ ਵਿਚ ਗ੍ਰਿਫ਼ਤਾਰ ਕੀਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ

Posted on:- 27-12-2016

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਛੱਤੀਸਗੜ੍ਹ ਪੁਲਿਸ ਵਲੋਂ 7 ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਝੂਠੇ ਕੇਸ ਵਿਚ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਐਡਵੋਕੇਟ ਸੀ.ਪ੍ਰਭਾਕਰ, ਐਡਵੋਕੇਟ ਬਾਲਾ ਰਾਵਿੰਦਰ, ਪੱਤਰਕਾਰ ਬੀ.ਦੁਰਗਾ ਪ੍ਰਸਾਦ, ਕਬਾਇਲੀ ਹੱਕਾਂ ਦੇ ਘੁਲਾਟੀਏ ਆਰ. ਲਕਸ਼ਮਣੱਈਆ ਅਤੇ ਤੇਲੰਗਾਨਾ ਵਿਦਿਆਰਥੀ ਸਭਾ ਦੇ ਆਗੂ ਰਾਜਿੰਦਰ ਪ੍ਰਸਾਦ ਅਤੇ ਨਜ਼ੀਰ ਮਾਓਵਾਦੀ ਖੇਤਰ ਬਸਤਰ ਅੰਦਰ ਸਥਾਨਕ ਲੋਕਾਂ ਉੱਪਰ ਰਾਜ ਵਲੋਂ ਢਾਹੇ ਜਾ ਰਹੇ ਜ਼ੁਲਮਾਂ ਦੇ ਤੱਥ ਜਾਨਣ ਦੇ ਮਿਸ਼ਨ ਤਹਿਤ 25 ਦਸੰਬਰ ਨੂੰ ਤੇਲੰਗਾਨਾ ਤੋਂ ਜਾ ਰਹੇ ਸਨ। ਉਨ੍ਹਾਂ ਨੂੰ ਤੇਲੰਗਾਨਾ ਪੁਲਿਸ ਨੇ ਦਸੰਬਰ ਨੂੰ ਗ੍ਰਿਫ਼ਤਾਰ ਕਰ ਲਿਆ। ਤੇਲੰਗਾਨਾ ਵਿਚ ਉਨ੍ਹਾਂ ਦੇ ਖ਼ਿਲਾਫ਼ ਕੋਈ ਕੇਸ ਨਹੀਂ ਸੀ। ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੇ ਮਕਸਦ ਨਾਲ ਛੱਤੀਸਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਗਿਆ।

ਛੱਤੀਸਗੜ੍ਹ ਪੁਲਿਸ ਵਲੋਂ ਉਨ੍ਹਾਂ ਉੱਪਰ ਜ਼ਾਲਮ ਕਾਨੂੰਨ ਛੱਤੀਸਗੜ੍ਹ ਸਪੈਸ਼ਲ ਪਬਲਿਕ ਸਕਿਊਰਿਟੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਹਾਸੋਹੀਣਾ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਕੋਲੋਂ ਪੁਰਾਣੇ ਨੋਟਬੰਦੀ ਕੀਤੇ 500 ਅਤੇ 1000 ਦੇ ਨੋਟ ਅਤੇ ਮਾਓਵਾਦੀ ਸਾਹਿਤ ਬਰਾਮਦ ਹੋਇਆ ਅਤੇ ਉਹ ਮਾਓਵਾਦੀਆਂ ਦੀ ਇਹ ਕਰੰਸੀ ਬਦਲਾਉਣ ਲਈ ਆਦਿਵਾਸੀਆਂ ਨੂੰ ਪ੍ਰੇਰ ਰਹੇ ਸਨ। ਸਭਾ ਦੇ ਆਗੂਆਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਇਹ ਗ੍ਰਿਫ਼ਤਾਰੀ ਛੱਤੀਸਗੜ੍ਹ ਪੁਲਸ ਦੀ ਉਸੇ ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ ਪਿਛਲੇ ਸਾਲਾਂ ਵਿਚ ਜਮਹੂਰੀ ਕਾਰਕੁੰਨਾਂ, ਪੱਤਰਕਾਰਾਂ ਅਤੇ ਵਕੀਲਾਂ ਨੂੰ ਝੂਠੇ ਕੇਸਾਂ ਵਿਚ ਫਸਾਕੇ ਜੇਲ੍ਹਾਂ ਵਿਚ ਸਾੜਿਆ ਜਾਂਦਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਛੱਤੀਸਗੜ੍ਹ ਸਰਕਾਰ ਮਨੁੱਖੀ ਅਧਿਕਾਰ ਕਾਰਕੁੰਨਾਂ ਤੇ ਪੱਤਰਕਾਰਾਂ ਦੀ ਆਵਾਜ਼ ਨੂੰ ਕੁਚਲਣ ਦੀ ਬਜਾਏ ਆਦਿਵਾਸੀਆਂ ਦਾ ਦਮਨ ਬੰਦ ਕਰੇ ਅਤੇ ਬਸਤਰ ਪੁਲਿਸ ਦੀਆਂ ਮਨਮਾਨੀਆਂ ਨੂੰ ਨੱਥ ਪਾਵੇ। ਇਨ੍ਹਾਂ ਮਨੁੱਖੀ ਹੱਕਾਂ ਦੇ ਘੁਲਾਟੀਆਂ ਨੂੰ ਤੁਰੰਤ ਬਿਨਾਸ਼ਰਤ ਰਿਹਾਅ ਕੀਤਾ ਜਾਵੇ ਅਤੇ ਝੂਠੇ ਮੁਕੱਦਮੇ ਦਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਬੂਟਾ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ