Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਮਨਪ੍ਰੀਤ ਮੀਤ ਦੀ ਚਿੱਠੀ ਬਾਰੇ

Posted on:- 09-01-2017

ਪਿਛਲੇ ਸਾਲ ਅਦਾਰਾ ‘ਸੂਹੀ ਸਵੇਰ’ ਵੱਲੋਂ ਮਨਪ੍ਰੀਤ ਮੀਤ ਦੀ ਇੱਕ ਚਿੱਠੀ ਪ੍ਰਕਸ਼ਤ ਕੀਤੀ ਗਈ ਸੀ, ਜਿਸ ਵਿੱਚ ਨੌਜਵਾਨ ਭਾਰਤ ਸਭਾ ਅਤੇ ਉਸ ਦੇ ਕਾਰਕੁੰਨਾਂ ’ਤੇ ਗੰਭੀਰ ਦੋਸ਼ ਲਗਾਏ ਗਏ ਸਨ। ਹੁਣ ਉਸ ਚਿੱਠੀ ਨੂੰ ਭੇਜਣ ਵਾਲੇ ਅਤੇ ਅਨੁਵਾਦ ਕਰਨ ਵਾਲੇ ਪ੍ਰਦੀਪ ਕੁਮਾਰ ਨੇ  ਜਨਚੇਤਨਾ ਅਦਾਰੇ ਤੋਂ  ਲਿਖਤੀ ਮੁਆਫੀ ਮੰਗੀ ਹੈ। ਮੁਆਫੀ ਵਾਲੀ ਚਿੱਠੀ ਤੋਂ ਸਾਬਤ ਹੁੰਦਾ ਹੈ ਕਿ ਮਨਪ੍ਰੀਤ ਮੀਤ ਦੀ ਚਿੱਠੀ ’ਚ ਲਗਾਏ ਗਏ ਦੋਸ਼ ਤੱਥ ਆਧਾਰਿਤ ਨਹੀਂ ਸਨ। ਸੋ ਇਸ ਲਈ ਅਸੀ ਮਨਪ੍ਰੀਤ ਮੀਤ ਦੀ ਚਿੱਠੀ ਨੂੰ ਵੈੱਬਸਾਈਟ ਤੋਂ ਹਟਾ ਰਹੇ ਹਾਂ।

-ਸੰਪਾਦਕ

Comments

anonymous

ਮੇਰੀ ਰਾਏ ਅਨੁਸਾਰ ਭੇਜਣ ਅਤੇ ਅਨੁਵਾਦ ਕਰਨ ਵਾਲੇ ਦਾ ਮਾਫ਼ੀ ਮੰਗਣਾਂ ਕੋਈ ਮਾਅਨੇ ਨਹੀਂ ਰਖਦਾ ਜਦੋਂ ਤਾਂਹੀ ਲੇਖਕ ਖੁਦ ਮਾਫ਼ੀ ਨਹੀਂ ਮੰਗਦਾ. ਹਾਂ ਜੇਕਰ ਲੇਖਕ ਨੇ ਕੋਈ ਮੁਆਫ਼ੀ ਮੰਗੀ ਵੀ ਹੈ ਤਾਂ ਵੀ ਤੁਹਾਨੂੰ ਪੋਸਟ ਹਟਾਉਣੀ ਨਹੀਂ ਸੀ ਚਾਹੀਦੀ. ਬਸ ਤੁਸੀਂ ਇੰਨਾ ਕਰ ਸਕਦੇ ਹੋ ਕਿ ਉਸਦੀ ਲਿਖਤੀ ਮੁਆਫ਼ੀ ਵੀ ਆਪਣੀ ਵੈਬਸਾਈਟ 'ਤੇ ਸਾਂਝੀ ਕਰ ਦਿੰਦੇ. ਕਿਉਂਕਿ ਪਤਰਕਾਰ ਦਾ ਕੰਮ ਹੁੰਦਾ ਹੈ ਤਥਾਂ ਨੂੰ ਜਿਵੇਂ ਹੈ ਉਵੇਂ ਪੇਸ਼ ਕਰਨਾ. ਕਿਉਂਕਿ ਇਹ ਪੋਸਟ ਹਿੰਦੀ 'ਚ ਫੇਸਬੁਕ 'ਤੇ ਵੇਖੀ ਗਈ ਹੈ. ਇਸ ਲਈ ਇਹ ਵੀ ਲੋਕਾਂ 'ਚ ਜਾਣੀ ਚਾਹੀਦੀ ਹੈ. ਪੱਤਰਕਾਰ ਨੂੰ ਕਿਸੇ ਧਿਰ ਦਾ ਪਖ ਲੈਣ ਦੀ ਬਜਾਏ ਦੋਨਾਂ ਧਿਰਾਂ ਦਾ ਵਰਸ਼ਨ ਪੇਸ਼ ਕਰਨਾ ਚਾਹੀਦਾ ਹੈ. ਕਿਸੇ ਇਕ ਦੇ ਪਖ 'ਚ ਦੂਜੀ ਧਿਰ ਦੇ ਖਿਲਾਫ਼ ਤਥਾਂ ਦੀ ਪਰਦਾਪੋਸ਼ੀ ਨਹੀਂ ਕਰਨੀ ਚਾਹੀਦੀ. ਇਹ ਵਿਊਰਜ਼ 'ਤੇ ਛਡ ਦੇਣਾ ਚਾਹੀਦਾ ਹੈ ਉਹ ਜਿਸਨੂੰ ਚਾਹੁਣ ਸਹੀ ਸਮਝ ਲੈਣ. ਸੂਹੀ ਸਵੇਰ ਤੋਂ ਵੀ ਇਹੀ ਉਮੀਦ ਕੀਤੀ ਜਾਂਦੀ ਹੈ.

Manpreet Meet

ਸੰਪਾਦਕ ਜੀ, ਇੱਕ ਅਨੁਵਾਦਕ ਦੇ ਕਿਸੇ ਤੋਂ ਮਾਫੀ ਮੰਗ ਲੈਣ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਲੇਖਕ ਦੀ ਲਿਖੀ ਚਿੱਠੀ ਤੱਥ ਅਧਾਰਤ ਹੈ ਜਾਂ ਨਹੀਂ। ਮੇਰੇ ਵਲੋਂ ਲਿਖਿਆ ਹਰ ਸ਼ਬਦ ਸੱਚ ਅਤੇ ਤੱਥ ਅਧਾਰਿਤ ਹੈ। ਇਸ ਕਾਰਨ ਕਿਸੇ ਵੀ ਜਿੰਮੇਵਾਰ ਅਦਾਰੇ ਵਲੋਂ ਉਪਰੋਕਤ ਿਟੱਪਣੀ ਲਿਖੇ ਜਾਣਾ ਬੇਹੱਦ ਗੈਰ ਜ਼ਿੰਮੇਵਾਰਾਨਾ ਕਦਮ ਹੈ। ਉਮੀਦ ਹੈ ਇਸ ਵੱਲ ਧਿਆਨ ਦਿੱਤਾ ਜਾਵੇਗਾ। ਧੰਨਵਾਦ ਸਹਿਤ, ਮਨਪ੍ਰੀਤ ਮੀਤ

Karn

ਤੁਸੀਂ ਅਜਿਹਾ ਕਰ ਕੇ ਬਹੁਤ ਵਧੀਆ ਕੀਤਾ ਹੈ। ਕਮਿਊਨਿਸਟਾਂ ਖਿਲਾਫ਼ ਗੰਦ-ਮੰਦ ਪਰ੍ਚਾਰਣ ਵਾਲ਼ਿਆਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ਼ ਨਹੀਂ ਲੈਣਾ ਚਾਹੀਦਾ। ਮਨਪੀਰ੍ਤ ਜਿਹੇ ਲੋਕ ਬੇਹੱਦ ਘਟੀਆ ਹਨ ਜਿਹਡ਼ੇ ਸਰਮਾਏਦਾਰੀ ਦਾ ਏਜੰਟ ਹਨ। ਜੋ ਆਪਣੇ ਨੀਚ ਕਿਰਦਾਰ ਕਾਰਨ ਅਜਿਹਾ ਕਰ ਰਹੇ ਹਨ। ਇਹਨਾਂ ਨੂੰ ਲੋਕ ਪੱਖੀ ਵੈਬਸਾਈਟਾਂ ਉੱਤੇ ਥਾਂ ਨਹੀਂ ਮਿਲਣੀ ਚਾਹੀਦੀ। ਦੇਰ ਆਏ ਦਰੁਸਤ ਆਏ।

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ