Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਰਾਜ ਬਦਲੋ-ਸਮਾਜ ਬਦਲੋ ਨਾਹਰੇ ਹੇਠ ਨਿਵੇਕਲੀ ਮੁਹਿੰਮ ਵਿੱਢਣ ਦਾ ਐਲਾਨ

Posted on:- 11-01-2017

suhisaver

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪੰਜਾਬ ਪੱਧਰੀ ਜਨਰਲ ਕੌਂਸਲ ਕਰਕੇ ਰਾਜ ਬਦਲੋ-ਸਮਾਜ ਬਦਲੋ ਨਾਹਰੇ ਹੇਠ ਨਿਵੇਕਲੀ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਗਿਆ।ਇਸ ਸਮੇਂ ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲਾ ਨੇ ਕਿਹਾ ਕਿ ਰੰਗ ਬਰੰਗੀਆਂ ਹਾਕਮ ਜਮਾਤਾਂ ਦੀਆਂ ਪਾਰਟੀਆ ਧੋਖੇ ਭਰੇਚੋਣ ਡਰਾਮੇ ਰਾਹੀਂ ਕਿਸਾਨਾਂ ਮਜ਼ਦੂਰਾਂ ਦਾ ਗੁੱਸਾ ਖਾਰਜ ਕਰਵਾ ਕੇ ਆਪਣੇ ਲੁਟੇਰੇ ਰਾਜ ਦੀ ਉੱਮਰ ਲੰਬੀ ਕਰਨਾ ਚਾਹੁੰਦੀਆਂ ਹਨ।ਹੁਣ ਤੱਕ ਬਣੀਆਂ ਸਾਰੀਆਂ ਹੀ ਸਰਕਾਰਾ ਨੇ ਕਿਸਾਨ ਮਜ਼ਦੂਰ ਤੇ ਲੋਕ ਵਿਰੋਧੀਆਂ ਨੀਤੀਆਂ ਲਾਗੂ ਕਰਕੇ ਧਨਾਡ ਪੂੰਜੀ ਪਤੀਆਂ ਅਤੇ ਲੁਟੇਰੇ ਵਰਗ ਨੂੰ ਮਾਲਾ ਮਾਲ ਕੀਤਾ ਹੈ ਤੇ ਕਿਰਤੀ ਲੋਕਾਂ ਦਾ ਜੀਵਨ ਤਬਾਹ ਕਰ ਦਿੱਤਾ ਹੈ।

ਇਹਨਾਂ ਤੋਂ ਭਲੇ ਦੀ ਝਾਕ ਛੱਡ ਕੇ ਆਪਣੇ ਏਕੇ ਨੂੰ ਮਜ਼ਬੂਤ ਕਰਦਿਆਂ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਚੋਣਾ ਰਾਹੀਂ ਸਿਰਫ ਤਾਜ ਬਦਲ ਸਕਦੇ ਹਨ।ਪ੍ਰੰਤੂ ਤੱਖਤ ਉਹੀ ਲੁੱਟ ਤੇ ਅਧਾਰਤ ਕਾਇਮ ਰਹਿੰਦਾ  ਹੈ।ਇਸ ਲਈ ਤਾਜ ਸਾਡੀ ਜੱਥੇਬੰਦੀ ਦੀ ਸਮਝ ਹੈ ਕਿ ਏਕੇ ਸੰਘਰਸ਼ ਤੋ ਇਲਾਵਾ ਸਾਡੇ ਲਈ ਕੋਈ ਦੂਸਰਾ ਰਾਹ ਨਹੀ ਹੈ।

ਸੂਬਾ ਜਨਰਲ ਕੋਸ਼ਲ ਵਚੱਲੋ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਵਿਧਾਨ ਸਭਾ ਚੋਣਾ ਤੋਂ ਨਿਰਲੇਖ ਰਹਿੰਦਿਆ ਰਾਜ ਬਦਲੋ-ਸਮਾਜ ਬਦਲੋ ਮਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਤੇ ੨੯ ਜਨਵਰੀ ਨੂੰ ਬਠਿੰਡਾ ਵਿਖੇ ਇਸ ਮੁਹਿੰਮ ਦੇ ਸਿਖਰ ਦੇ ਤੌਰ ਤੇ ਵਿਸ਼ਾਲ ਕਿਸਾਨਾਂ  ਮਜ਼ਦੂਰਾਂ ਮੁਲਾਜ਼ਮਾਂ ਨੌਜਵਾਨਾਂ ਬੇਰੁਜ਼ਗਾਰਾਂ ਤੇ ਕਾਮਿਆ ਦੇ ਹੋ ਰਹੇ ਇੱਕਠ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਇਸ ਸਮੇਂ ਜਥੇਬੰਦੀ ਦੇ ਹੋਰਨਾ ਤੋਂ ਇਲਾਵਾ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ  ਸਿੰਘ ਬਨੇਂਰ ਸੂਬਾ ਸੰਗਠਨ ਕੱਤਰ ਦਰਸ਼ਨ ਪਾਲ,ਸੂਬਾ ਪ੍ਰੈੱਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ ,ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ,ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸ਼ਰ,ਕੁਲਵੰਤ ਸਿੰਘ ਕਿਸਨਗੜ,ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉਗੇਕੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ,ਜ਼ਿਲ੍ਹਾ ਸੰਗਰੂਰ ਦੇ ਆਗੂ ਕਰਮ ਸਿੰਘ ਬਲਿਆਲ,ਜ਼ਿਲ੍ਹਾ ਪਟਿਆਲਾ ਦੇ ਆਗੂ ਹਰਭਜਨ ਸਿੰਘ ਬੁੱਟਰ,ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲ ਮਾਜਰਾ,ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਦਰਸ਼ਨ ਸਿੰਘ ਗਾਲਬ ਸਮੇਤ ਕਈ ਆਗੂ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ