Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਚੋਣਾਂ ਮੌਕੇ ਵੀ ਲੋਕ ਆਪਣੀ ਗੱਲ ਨਹੀਂ ਕਹਿ ਸਕਦੇ !

Posted on:- 04-02-2017

ਬਰਨਾਲਾ : ਚੋਣ ਕਮਿਸ਼ਨ ਵੱਲੋਂ ਨਿਯੁਕਤ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲਸ ਨੇ 'ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਕਮੇਟੀ' ਪੰਜਾਬ ਮੁਹਿੰਮ ਕਮੇਟੀ ਦੇ ਇਸ ਰੈਲੀ ਨੂੰ ਜਥੇਬੰਦ ਕਰਨ ਵਾਲੇ 4 ਆਗੂਆਂ - ਝੰਡਾ ਸਿੰਘ ਜੇਠੂਕੇ, ਕੰਵਲਜੀਤ ਸਿੰਘ, ਜਗਮੋਹਨ ਸਿੰਘ ਅਤੇ ਸ਼ਿੰਦਰ ਸਿੰਘ ਨੱਥੂਵਾਲਾ ਦੇ ਖਿਲਾਫ IPC ਦੀ ਧਾਰਾ 188 ਤਹਿਤ ਮੁਕੱਦਮਾ ਨੰਬਰ 11 ਦਰਜ ਕਰਨ ਦੀ ਮੁਹਿੰਮ ਕਮੇਟੀ ਦੇ ਮੈਂਬਰਾਨ ਸਾਥੀ ਨਰਾਇਣ ਦੱਤ,ਬੂਟਾ ਸਿੰਘ ਬੁਰਜਗਿੱਲ,ਪਾਵੇਲ ਕੁੱਸਾ,ਗੁਰਮੇਲ ਠੁੱਲੀਵਾਲ,ਲਾਲ ਸਿੰਘ ਗੋਲੇਵਾਲਾ,ਲਛਮਣ ਸਿੰਘ ਸੇਵੇਵਾਲਾ ਆਦਿ ਆਗੂਆਂ ਨੇ ਸਖਤ ਸ਼ਬਦਾਂ'ਚ ਨਿਖੇਧੀ ਕਰਦਿਆਂ ਇਹ ਅਧਾਰ ਰਹਿਤ ਝੂਠਾ ਪਰਚਾ ਖਾਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ।

ਯਾਦ ਰਹੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਿਸਾਨਾਂ-ਮਜ਼ਦੂਰਾਂ,ਨੌਜਵਾਨਾਂ,ਔਰਤਾਂ,ਮੁਲਾਜ਼ਮਾਂ ਸਮੇਤ ਸੱਭੇ ਹੋਰ ਮਿਹਨਤਕਸ਼ ਤਬਕਿਆਂ ਦੇ ਹਕੀਕੀ ਲੋਕ ਮਸਲਿਆਂ ਨੂੰ ਉਭਾਰਨ,ਜਥੇਬੰਦ ਹੋਣ,ਸੰਘਰਸ਼ਾਂ ਦੇ ਰਾਹ ਪੈਣ ਤੋਂ ਅੱਗੇ ਸਮਾਜ ਤਬਦੀਲੀ ਲਈ ਚੱਲ ਰਹੀ ਜੱਦੋਜਹਿਦ ਦਾ ਹਿੱਸਾ ਬਨਣ ਅਤੇ ਪਾਰਲੀਮਾਨੀ ਪਾਰਟੀਆਂ ਦਾ ੭੦ ਸਾਲ ਦੇ ਕਾਲੇ ਲੋਕ ਵਿਰੋਧੀ ਚਿੱਠੇ ਦਾ ਪਰਦਾਫਾਸ਼ ਕਰਨ ਲਈ ਪਰਮੁੱਖ ਸ਼ਖਸੀਅਤਾਂ ਅਧਾਰਤ 'ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਕਮੇਟੀ' ਪੰਜਾਬ ਦਾ ਗਠਨ ਕੀਤਾ ਗਿਆ ਸੀ।

ਇਸ ਕਮੇਟੀ ਨੇ ਮਹੀਨਾ ਭਰ ਪਿੰਡਾਂ,ਕਸਬਿਆਂ,ਸ਼ਹਿਰਾਂ'ਚ ਮੀਟਿੰਗਾਂ/ਰੈਲੀਆਂ/ਮਾਰਚਾਂ/ਨੁੱਕੜ ਨਾਟਕਾਂ ਰਾਹੀਂ ਤਿਆਰੀ ਕਰਕੇ ੩੧ ਜਨਵਰੀ ਨੂੰ ਬਠਿੰਡਾ ਵਿਖੇ'ਰਾਜ ਬਦਲੋ-ਸਮਾਜ ਬਦਲੋ ਕਾਨਫਰੰਸ' ਕੀਤੀ ਗਈ ਸੀ।ਇਸ ਕਾਨਫਰੰਸ ਵਿੱਚ ਸਮੁੱਚੇ ਪੰਜਾਬ ਵਿੱਚੋਂ ਦਹਿ ਹਜਾਰਾਂ ਮਿਹਨਤਕਸ਼ ਲੋਕ ਪੁੱਜੇ ਸਨ।ਮੁਹਿੰਮ ਕਮੇਟੀ ਨੇ ਬਕਾਇਦਾ ੨੮ ਜਨਵਰੀ ਨੂੰ ਮਨਜੂਰੀ ਲੈਣ ਲਈ ਐੱਸ.ਐੱਸ.ਪੀ ਦਫਤਰ ਬਠਿੰਡਾ ਵਿਖੇ ਪੱਤਰ ਦਿੱਤਾ ਸੀ।੩੧ ਜਨਵਰੀ ਨੂੰ ਕਾਨਫਰੰਸ ਮੌਕੇ ਚੋਣ ਅਮਲਾ ਪੁੱਜ ਗਿਆ ਸੀ ਜਿਸ ਨੂੰ ਬਕਾਇਦਾ ਮੁਹਿੰਮ ਕਮੇਟੀ ਨੇ ਸਾਰੀ ਕਾਰਵਾਈ ਤੋਂ ਜਾਣੂ ਕਰਵਾ ਦਿੱਤਾ ਸੀ। ਪਰ ਫਿਰ ਵੀ ਪਾਰਲੀਮਾਨੀ ਪਾਰਟੀਆਂ ਦੀਆਂ ਹੇੜਾਂ ਦੇ ਮੁਕਾਬਲੇ ਕਿਸਾਨਾਂ-ਮਜ਼ਦੂਰਾਂ ਦਾ ਲੋਕਾਂ ਦੇ ਹਕੀਕੀ ਮਸਲੇ ਉਭਾਰਦਾ ਵਿਧਾਨ ਸਭਾ ਚੋਣਾਂ ਤੋਂ ਭਲੇ ਦੀ ਝਾਕ ਛੱਡ ਸੰਘਰਸ਼ਾਂ ਦੇ ਲੜ ਲੱਗਣ ਦੇ ਸੰਗਰਾਮ ਦਾ ਪੈਗਾਮ ਹਜਮ ਨਹੀਂ ਹੋਇਆ। ਹਾਕਮਾਂ ਨੇ ਇਹ ਕਦਮ ਕਿਸੇ 'ਜਨਤਕ ਹਿੱਤ' ਵਿਚ ਨਹੀਂ ਚੁੱਕਿਆ, ਸਗੋਂ ਲੋਕਾਂ ਅਤੇ ਉਹਨਾਂ ਦੇ  ਆਗੂਆਂ ਨੂੰ ਉਹਨਾਂ ਦੀ ਨਾਬਰੀ ਲਈ ਸਜ਼ਾ ਦੇਣ ਲਈ ਚੁੱਕਿਆ ਹੈ |

"ਰਾਜ ਬਦਲੋ ਸਮਾਜ ਬਦਲੋ" ਰੈਲੀ ਕਰਨ ਤੋਂ ਪਹਿਲਾਂ ਇਸ ਦੇ ਪੋਸਟਰ ਸਾਰੇ ਪੰਜਾਬ ਚ ਲਾਏ ਗਏ ਸਨ | ਬਠਿੰਡੇ ਸ਼ਹਿਰ ਚ ਵੀ ਅਨੇਕਾਂ ਥਾਵਾਂ ਤੇ ਇਹ ਪੋਸਟਰ ਲੱਗੇ ਸਨ | ਬਠਿੰਡੇ ਜ਼ਿਲੇ ਦੇ ਪੁਲਸ ਮੁਖੀ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਚ ਇਹਨਾਂ ਆਗੂਆਂ ਨੇ ਖੁਦ ਜਾ ਕੇ ਰੈਲੀ ਅਤੇ ਇਸ ਦੇ ਸਥਾਨ ਸਬੰਧੀ ਸੂਚਨਾ ਦਿੱਤੀ ਸੀ | ਇਸ ਦੇ ਬਾਵਜੂਦ ਕਿਸੇ ਅਧਿਕਾਰੀ ਨੇਂ ਰੈਲੀ ਦੇ ਪ੍ਰਬੰਧਕਾਂ ਨੂੰ ਇਸ ਦੀ ਇਜ਼ਾਜ਼ਤ ਨਾਂ ਦੇਣ ਸਬੰਧੀ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸੂਚਨਾ ਨਹੀਂ ਦਿੱਤੀ | ਰੈਲੀ ਚ ਪੰਜਾਬ ਦੇ ਕੋਨੇ ਕੋਨੇ ਤੋਂ ਸੰਘਰਸ਼ਸ਼ੀਲ ਲੋਕ ਆਏ , ਕਿਤੇ ਕੋਈ ਟਰੈਫਿਕ ਚ ਵਿਘਨ ਨਹੀਂ ਪਿਆ ਅਤੇ ਇਹ ਅਮਨ ਅਮਾਨ ਨਾਲ ਸਿਰੇ ਚੜੀ | ਪਰ ਲੋਕਾਂ ਦਾ ਇਹ ਇਕੱਠ ਜੋਕਾਂ ਨੂੰ ਹਜ਼ਮ ਨਹੀਂ ਹੋਇਆ| ਇਸੇ ਲਈ ਆਗੂਆਂ ਤੇ ਇਹ ਕੇਸ ਦਰਜ ਕਰ ਦਿੱਤਾ ਗਿਆ | ਜਮਹੂਰੀਅਤ ਦਾ ਦੰਭ ਨੰਗਾ ਹੋ ਗਿਆ | ਚੋਣਾਂ ਮੌਕੇ ਵੀ ਲੋਕ ਆਪਣੀ ਗੱਲ ਨਹੀਂ ਕਹਿ ਸਕਦੇ, ਕਿਸੇ ਉਮੀਦਵਾਰ ਨੂੰ ਉਸ ਦੀ ਕਾਰਗੁਜ਼ਾਰੀ ਬਾਰੇ ਸਵਾਲ ਨਹੀਂ ਕਰ ਸਕਦੇ, ਜੇ ਕਰੋਗੇ ਤਾਂ ਜਾਂ ਤਾਂ ਉਮੀਦਵਾਰ ਦੇ ਪਾਲਤੂ ਗੁੰਡੇ ਹੀ ਤੁਹਾਨੂੰ ਕੁੱਟ ਧਰਨਗੇ, ਨਹੀਂ ਤਾਂ ਪੁਲਸ "ਚੋਣ ਅਮਲ ਚ ਵਿਘਨ ਪਾਉਣ" ਦੇ ਦੋਸ਼ ਚ ਤੁਹਾਨੂੰ ਜੇਹਲ ਚ ਸੁੱਟ ਦੇਵੇਗੀ| ਜੇ ਇੱਕਠਿਆਂ ਹੋ ਕੇ ਇਸ ਤਰਾਂ ਰੈਲੀ ਕਰ ਕੇ ਆਵਦੀ ਗੱਲ ਕਹਿਣ ਦੀ ਕੋਸ਼ਿਸ਼ ਕਰੋਗੇ ਤਾਂ ਵੀ ਪੁਲਸ ਮੁਕੱਦਮਾ ਦਰਜ ਕਰ ਲਵੇਗੀ| ਅਖੌਤੀ ਜਮਹੂਰੀਅਤ ਦਾ ਲੋਕ ਵਿਰੋਧੀ ਖਾਸ ਜੱਗ ਜ਼ਾਹਰ ਹੈ | ਇਸ ਰੈਲੀ ਚ ਬਿਲਕੁਲ ਸਹੀ ਸੰਦੇਸ਼ ਦਿੱਤਾ ਗਿਆ ਹੈ, "ਵੋਟਾਂ ਨੇਂ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ" | 

-ਨਰਾਇਣ ਦੱਤ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ