Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਗਾਂਧੀ ਜੀ ਦੀ ਹੱਤਿਆ ਆਜ਼ਾਦ ਭਾਰਤ ਵਿੱਚ ਪਹਿਲਾ ਅੱਤਵਾਦੀ ਹਮਲਾ ਸੀ : ਸੁਭਾਸ਼ ਗਤਾੜੇ

Posted on:- 23-02-2017

suhisaver

ਸੂਹੀ ਸਵੇਰ ਮੀਡੀਆ ਪੁਰਸਕਾਰ ਕੈਨੇਡੀਅਨ ਪੱਤਰਕਾਰ ਗੁਰਪ੍ਰੀਤ ਸਿੰਘ ਨੂੰ
                          
  
``ਭਾਵੇਂ ਗਾਂਧੀ ਜੀ ਦੀ ਸੋਚ `ਚ ਬਹੁਤ ਸਾਰੀ ਅਸਪੱਸ਼ਟਤਾ ਸੀ । ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਜਿਵੇਂ ਉਹ ਉਦਾਰ ਹਿੰਦੂਤਵੀ ਸਨ । ਉਹ ਵਰਣ ਵਿਵਸਥਾ `ਚ ਯਕੀਨ ਰੱਖਦੇ ਸਨ ਪਰ ਇਸਦੇ ਬਾਵਜੂਦ ਉਹ ਛੂਤ -ਛਾਤ ਨੂੰ ਨਹੀਂ ਮੰਨਦੇ ਸਨ ਸੰਘ ਨੂੰ ਉਹਨਾਂ ਦੀ ਭਾਸ਼ਾ ਮਾਤ ਦਿੰਦੇ ਸਨ ।   ਗਾਂਧੀ ਨੇ ਹਿੰਸਾ ਮੁਕਤ ਅਤੇ ਅਖੰਡ ਭਾਰਤ ਦਾ ਸੁਨੇਹਾ ਦਿੱਤਾ ਸੀ ਤਾਂ ਜੋ ਦੇਸ਼ ਦੀ ਅਜ਼ਾਦੀ ਅਸਲ ਅਰਥਾਂ ਵਿੱਚ ਆਜ਼ਾਦੀ ਸਾਬਤ ਹੋ ਸਕੇ, ਪਰ ਅੱਜ ਹਿੰਦੁਸਤਾਨ ਵਿੱਚ ਅਖੰਡਤਾ ਤੋੜਨ ਦੀਆਂ ਤਾਕਤਾਂ ਮੁੜ ਹਰਕਤ ਵਿੱਚ ਆ ਰਹੀਆਂ ਹਨ ।  ਗਾਂਧੀ ਜੀ ਦੀ ਹੱਤਿਆ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਮਲਾ ਸੀ। ਭਾਰਤ ਦੀ ਅਖੰਡਤਾ ਲਈ ਗਾਂਧੀ ਜੀ ਦੀ ਹਿੰਸਾ ਅਤੇ ਵੱਖ ਵੱਖ ਭਾਈਚਾਰਿਆਂ ਦਰਮਿਆਨ ਏਕਤਾ ਦੇ ਅਸੂਲਾਂ ’ਤੇ ਅੜੇ ਅਤੇ ਖੜ੍ਹੇ ਰਹਿਣਾ ਬਹੁਤ ਲਾਜ਼ਮੀ ਹੈ। ਵਰਤਮਾਨ ਸਮੇਂ ਵਿੱਚ ਹਿੰਸਾ, ਚਾਹੇ ਉਹ ਕਿਸੇ ਵੀ ਵਰਗ ਵਲੋਂ ਫੈਲਾਈ ਜਾ ਰਹੀ ਹੈ ਉਸ ਦੀ ਹਰ ਵਰਗ ਵੱਲੋਂ ਮੁਖ਼ਾਲਫ਼ਤ ਹੋਣੀ ਚਾਹੀਦੀ ਹੈ । `` ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ `ਸੂਹੀ ਸਵੇਰ ਮੀਡੀਆ` ਵੱਲੋਂ ਆਪਣੇ ਪੁਨਰ ਆਗਮਨ ਦੀ 5ਵੀਂ ਵਰ੍ਹੇਗੰਢ ’ਤੇ ਪੰਜਾਬੀ ਭਵਨ ਵਿਖੇ ਕਰਵਾਏ ਸਲਾਨਾ ਸਮਾਗਮ ਦੌਰਾਨ ਦਿੱਲੀ ਤੋਂ ਪਹੁੰਚੇ ਉਘੇ ਚਿੰਤਕ  ਸੁਭਾਸ਼ ਗਤਾੜੇ ਨੇ ‘ਗਾਂਧੀ ਦਾ ਆਖਰੀ ਸੰਘਰਸ਼ ਅਤੇ ਸਾਡਾ ਸਮਾਂ’ ਵਿਸ਼ੇ ’ਤੇ ਬੋਲਦਿਆਂ ਕੀਤਾ ।
           
`ਸੂਹੀ ਸਵੇਰ` ਦੇ ਸੰਪਾਦਕ  ਵਿਕਰਮ ਸੰਗਰੂਰ ਨੇ  ਆਪਣੇ ਸੰਬੋਧਨੀ ਭਾਸ਼ਣ  `ਚ ਕਿਹਾ , `` ਸੂਹੀ ਸਵੇਰ ਮੀਡੀਆ ਲੋਕਧਾਰਾ ਦਾ ਮੀਡੀਆ ਹੈ, ਜੋ ਲੋਕਾਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਹੀ ਸਵੇਰ ਗੁਰਮੁਖੀ ਦੇ ਨਾਲ ਨਾਲ ਸ਼ਾਹਮੁਖੀ ਵਿੱਚ ਵੀ ਕੰਮ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਤੋਂ ਅਦਾਰੇ ਵੱਲੋਂ ਸਲਾਨਾ ਪੁਰਸਕਾਰ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਪਹਿਲਾ ਸਲਾਨਾ ਪੁਰਸਕਾਰ ਪੱਤਰਕਾਰ ਗੁਰਪ੍ਰੀਤ ਸਿੰਘ (ਕੈਨੇਡਾ) ਨੂੰ ਦਿੱਤਾ ਜਾ ਰਿਹਾ ਹੈ ।


ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਆਪਣੇ ਭਾਸ਼ਣ ਚ ਕਿਹਾ , ``ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਾਹਿਤਕਾਰ ਤੇ ਸਿਆਸੀ ਕਾਰਕੁਨ  ਦੋਵੇਂ ਪੁੱਜੇ ਹਨ । ਅੱਜ ਜਿਨ੍ਹਾਂ ਹਾਲਤਾਂ `ਚੋਂ ਮੁਲਕ ਗੁਜ਼ਰ ਰਿਹਾ ਹੈ ਉਸ ਸਮੇਂ ਹੋਰ ਵੀ ਵਧੇਰੇ ਲੋੜ ਹੈ ਇਹਨਾਂ ਦੋਵਾਂ ਦੀਆਂ ਸਾਂਝੀਆਂ ਤੰਦਾਂ ਨੂੰ ਜੋੜਨ ਦੀ ਐਕਟਇਜ਼ਮ ਤੋਂ ਟੁੱਟ ਕੇ ਕੋਈ ਸਾਹਿਤ ਲੋਕ -ਪੱਖੀ ਸਾਹਿਤ ਨਹੀਂ ਹੋ ਸਕਦਾ ਅਤੇ  ਕੋਈ ਕਾਰਕੁੰਨ ਸਹਿਤ ਤੋਂ ਟੁੱਟ ਕੇ ਆਪਣਾ ਤੇ ਆਪਣੇ ਸੰਗਠਨ ਦਾ ਵਿਕਾਸ ਨਹੀਂ ਕਰ ਸਕਦਾ ।``
                  
ਪਹਿਲੇ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਡਾ. ਤੇਜਵੰਤ ਗਿੱਲ ਨੇ ਕਿਹਾ ਕਿ ਗਾਂਧੀ ਜੀ ਬਾਰੇ ਬਹੁਤ ਨਵੀਂ ਜਾਣਕਾਰੀ ਹਾਸਲ ਹੋਈ ਪਰ ਸਾਨੂੰ  ਦੇਖਣਾ ਪਵੇਗਾ ਕੇ ਅੱਜ ਹਾਲਾਤਾਂ `ਚ ਉਹਨਾਂ ਦੀ ਸੋਚ ਦਾ ਪੱਲਾ ਫੜ ਕੇ ਕੀ ਅਸੀਂ ਫਿਰਕੂ ਤਾਕਤਾਂ ਨੂੰ ਮਾਤ ਦੇ ਸਕਦੇ ਹਾਂ ?
               
ਦੂਜੇ ਸੈਸ਼ਨ `ਚ ਗੁਰਪ੍ਰੀਤ ਸਿੰਘ ਨੂੰ ਸੂਹੀ ਸਵੇਰ ਮੀਡੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ । ਗੁਰਪ੍ਰੀਤ ਦੀ ਸ਼ਖ਼ਸੀਅਤ ’ਤੇ ਚਾਨਣਾ ਪਾਉਂਦਿਆਂ ਸ਼ਿਵ ਇੰਦਰ ਨੇ ਦੱਸਿਆ ਕਿ ਮੀਡੀਆ ਵਿੱਚ ਭਾਰਤ, ਕੈਨੇਡਾ ਅਤੇ ਵਿਸ਼ਵ ਦੇ ਲੋਕ-ਪੱਖੀ ਮੁੱਦੇ ਉਭਾਰਨ ਵਿੱਚ ਗੁਰਪ੍ਰੀਤ ਦਾ ਅਹਿਮ ਸਥਾਨ ਹੈ।ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਨੇ ਘੱਟ ਗਿਣਤੀਆਂ ਸਬੰਧੀ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ ਉਭਾਰਿਆ ਹੈ। ਪੁਰਸਕਾਰ `ਚ ਮੋਮੈਂਟੋ ਇਕਹੱਤਰ ਸੌ ਦੀ ਨਕਦ ਰਾਸ਼ੀ ਤੇ ਪੋਟਰੇਟ ਦਿੱਤਾ ਗਿਆ । ਪਰ ਗੁਰਪ੍ਰੀਤ ਸਿੰਘ ਨੇ ਆਪਣੇ ਕੋਲੋਂ ਪੰਜ ਹਜ਼ਾਰ ਦੀ ਹੋਰ ਰਾਸ਼ੀ ਪਾਉਂਦਿਆਂ ਕਿਹਾ ਕੇ ਓਹਨਾ ਦੇ ਇਨਾਮ ਦੀ ਰਾਸ਼ੀ ਜੇਐੱਨਯੂ `ਚ ਚੱਲ ਰਹੇ ਵਿਦਿਆਰਥੀ ਸੰਘਰਸ਼ `ਚ ਪਾਈ ਜਾਵੇ । ਗੁਰਪ੍ਰੀਤ ਹੁਰਾਂ ਜਿਥੇ ਇਨਾਮ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਥੇ ਦੁਨੀਆਂ ਦੇ ਗੰਭੀਰ ਮਸਲਿਆਂ ਬਾਬਤ ਵਿਚਾਰ ਚਰਚਾ ਕੀਤੀ । ਉਹਨਾਂ ਟਰੰਪ ਤੇ ਮੋਦੀ ਦੇ ਵਰਤਾਰੇ ਨੂੰ ਸਮੁੱਚਤਾ `ਚ ਵੇਖਣ `ਤੇ ਜ਼ੋਰ ਦਿੱਤਾ  ।
            
ਅਖੀਰੀ ਸੈਸ਼ਨ `ਚ `ਫਾਸੀਵਾਦ ਦੇ ਦੌਰ `ਚ ਪੰਜਾਬੀ ਕਵਿਤਾ ` ਵਿਸ਼ੇ `ਤੇ ਕਵੀ ਦਰਬਾਰ ਹੋਇਆ ਜਿਸ `ਚ  ਸਤਪਾਲ ਭੀਖੀ  , ਸੰਤੋਖ ਸੁੱਖੀ, ਜਗਵਿੰਦਰ ਜੋਧਾ, ਅਰਸ਼ ਬਿੰਦੂ, ਨੀਤੂ ਅਰੋੜਾ, ਮਦਨ ਵੀਰਾ, ਹਰਮੀਤ ਵਿਦਿਆਰਥੀ, ਅਨਿਲ ਆਦਮ, ਵਾਹਿਦ , ਮਨਦੀਪ ਸਨੇਹੀ, ਗੁਰਪ੍ਰੀਤ (ਕੈਨੇਡਾ), ਰਾਜਵਿੰਦਰ ਮੀਰ, ਜਸਦੇਵ ਲਲਤੋਂ, ਤਨਵੀਰ, ਗੁਰਪ੍ਰੀਤ ਮਾਨਸਾ, ਡਾ. ਸੁਰਜੀਤ, ਸੁਰਜੀਤ ਗੱਗ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦਾ ਸੰਚਾਲਨ ਡਾ. ਸੁਰਜੀਤ (ਪੰਜਾਬੀ ਯੂਨੀ: ਪਟਿਆਲਾ ) ਨੇ ਕੀਤਾ ਨਾਲ ਹੀ ਓਹਨਾ ਇਸ ਗੱਲ `ਤੇ ਜ਼ੋਰ ਦਿੱਤਾ ਕਿ ਸਾਹਿਤਕਾਰ ਦਾ ਬੌਧਿਕ ਪੱਧਰ ਉੱਚਾ ਹੋਣਾ ਅਤੇ ਮੌਜੂਦਾ ਮੁੱਦਿਆਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਮਾਜ ਨੂੰ ਇੱਕ ਉਸਾਰੂ ਸੇਧ ਦੇਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਅ ਸਕਣ।

Comments

#pendu

ਗਾਂਧੀ ਭਗਤਾਂ ਦਾ ਟੋਲਾ

ਨੂਰ

ਜਿੰਨਾ ਖੂੰਨ ਅਹਿੰਸਾ ਪੀਂਦੀ ਹੈ ਉਸਤੋਂ ਅੱਧਾ ਇਨਕਲਾਬ ਲਈ ਕਾਫੀ।। ( ਨਿਰੰਜਨ ਨੂਰ)

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ