Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਏ.ਬੀ.ਵੀ.ਪੀ. ਵੱਲੋਂ ਗੁੰਡਾਗਰਦੀ ਕਰਨ ਦੀ ਨਿਖੇਧੀ

Posted on:- 25-02-2017

suhisaver

ਬਰਨਾਲਾ: ਦਿੱਲੀ ਯੂਨੀਵਰਿਸਟੀ ਦੇ ਰਾਮਜਸ ਕਾਲਜ ਵਿੱਚ ਕਰਵਾਏ ਜਾ ਰਹੇ ਦੋ ਰੋਜ਼ਾ ਸੈਮੀਨਾਰ ਸਮੇਂ ਹਕੂਮਤੀ ਸ਼ਹਿ ਪ੍ਰਾਪਤ ਏਬੀਵੀਪੀ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਕੇ  ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਆਉਣ ਤੋਂ ਰੋਕਣ,ਸੈਮੀਨਾਰ ਹਾਲ ਨੂੰ ਜਬਰੀ ਬੰਦ  ਕਰਨ,ਅਧਿਆਪਕਾਂ/ਵਿਦਿਆਰਥੀਆਂ ਨੂੰ ਫੱਟੜ ਕਰਨ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਜ਼ਿੰਦਗੀ ਜਿਉਣ,ਵਿਚਾਰਾਂ ਦੇ ਪ੍ਰਗਟਾਵੇ ਉੱਪਰ ਹਮਲਾ ਕਰਾਰ ਦਿੱਤਾ ਹੈ।

ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ,ਜਨਰਲ ਸਕੱਤਰ ਸਾਥੀ ਕੰਵਲਜੀਤ ਖੰਨਾ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ ਨੇ ਕਿਹਾ ਕਿ ਦਿੱਲੀ ਯੂਨੀਵਰਿਸਟੀ ਦੇ ਰਾਮਲਾਲ ਕਾਲਜ ਵਿੱਚ ਅੱਜ ਦਿੱਲੀ ਯੂਨੀਵਰਸਿਟੀ ਦੇ ਰਾਮਲਾਲ ਕਾਲਜ ਵਿਚ ਆਯੋਜਤ ਕੀਤੇ ਜਾ ਰਹੇ ਸਮਾਗਮ ਵਿਚ ਸੰਘ ਬਰਗੇਡ ਦੇ ਗੁੰਡਿਆਂ ਵਲੋਂ ਗੁੰਡਾਗਰਦੀ ਕੀਤੇ ਜਾਣ ਕਾਰਨ ਕਾਲਜ ਪ੍ਰਸ਼ਾਸਨ ਵਲੋਂ ਇਹ ਸਮਾਗਮ ਰੱਦ ਕਰ ਦਿੱਤਾ ਗਿਆ।

ਕਾਲਜ ਦੇ ਲਿਟਰੇਰੀ ਸੁਸਾਇਟੀ ਐਂਡ ਇੰਗਲਿਸ਼ ਡੀਪਾਰਟਮੈਂਟ ਵਲੋਂ ਦੋ-ਦਿਨਾ 'ਕਲਚਰਜ਼ ਆਫ ਪ੍ਰੋਟੈਸਟ' ਆਯੋਜਤ ਕੀਤਾ ਗਿਆ ਸੀ। ਜਿਸ ਵਿਚ ਜੇ.ਐੱਨ.ਯੂ. ਦੇ ਵਿਦਿਆਰਥੀ ਉਮਰ ਖ਼ਾਲਿਦ ਨੂੰ ''ਆਦਿਵਾਸੀ ਇਲਾਕਿਆਂ ਵਿਚ ਜੰਗ'' ਨਾਂ ਦੇ ਸੈਸ਼ਨ ਵਿਚ ਉਸਦੀ ਪੀਐੱਚ.ਡੀ. ਖੋਜ ਨੂੰ ਲੈਕੇ ਭਾਸ਼ਣ ਦੇਣ ਲਈ ਬੁਲਾਇਆ ਗਿਆ ਸੀ। ਉਸਦੇ ਸਮਾਗਮ ਵਿਚ ਪਹੁੰਚਣ ਤੋਂ ਪਹਿਲਾਂ ਹੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਦਿੱਲੀ ਵਿਦਿਆਰਥੀ ਸਟੂਡੈਂਟਸ ਯੂਨੀਅਨ ਦੇ ਗੁੰਡਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਮਰ ਖ਼ਾਲਿਦ ਦੀ ਸ਼ਮੂਲੀਅਤ ਰੱਦ ਕਰਨ ਲਈ ਦਬਾਓ ਪਾਇਆ। ਜਦੋਂ ਸਮਾਗਮ ਦੇ ਆਯੋਜਕਾਂ ਨੇ ਸੰਘੀਆਂ ਦੀ ਗੁੰਡਾਗਰਦੀ ਦੌਰਾਨ ਸੈਮੀਨਾਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਘ ਦੇ ਗੁੰਡਿਆਂ ਨੇ ਕਾਨਫਰੰਸ ਹਾਲ ਉੱਪਰ ਪਥਰਾਓ ਸ਼ੁਰੂ ਕਰ ਦਿੱਤਾ, ਹਾਲ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬਿਜਲੀ ਕੱਟ ਦਿੱਤੀ। ਪੁਲਿਸ ਨੇ ਆਮ ਦੀ ਤਰ੍ਹਾਂ ਸੰਘੀਆਂ ਦੀ ਗੁੰਡਾਗਰਦੀ ਨੂੰ ਰੋਕਣ ਦੀ ਥਾਂ ਅਖਾਉਤੀ ਅਮਨ-ਕਾਨੂੰਨ ਦੀ ਦੁਹਾਈ ਦੇਕੇ ਕਾਲਜ ਪ੍ਰਸ਼ਾਸਨ ਉੱਪਰ ਉਮਰ ਖ਼ਾਲਿਦ ਦਾ ਲੈਕਚਰ ਸੈਸ਼ਨ ਰੱਦ ਕਰਨ ਲਈ ਦਬਾਓ ਪਾਇਆ। ਜਿਸ ਅੱਗੇ ਆਖ਼ਿਰਕਾਰ ਪ੍ਰਸ਼ਾਸਨ ਝੁਕ ਗਿਆ।

ਸੰਘ ਪਰਿਵਾਰ ਦੀ ਦਿਨੋ ਦਿਨ ਵਧ ਰਹੇ ਹਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਵਿਚਾਰਾਂ ਦੀ ਆਜ਼ਾਦੀ ਉੱਪਰ ਫਾਸ਼ੀਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਰਾਜਸਥਾਨ ਦੀ ਜੋਧਪੁਰ ਸੈਂਟਰਲ ਯੂਨੀਵਰਸਿਟੀ ਵਿਚ ਆਯੋਜਤ ਕਾਨਫਰੰਸ ਵਿਚ ਪ੍ਰੋਫੈਸਰ ਨਿਵੇਦਿਤਾ ਮੈਨਨ ਦੇ ਭਾਸ਼ਣ ਬਾਰੇ ਵਿਵਾਦ ਖੜ੍ਹਾ ਕਰਕੇ ਸੰਘ ਬਰਗੇਡ ਨੇ ਕਾਨਫਰੰਸ ਦੀ ਆਯੋਜਕ ਪ੍ਰੋਫੈਸਰ ਰਾਜਸ਼੍ਰੀ ਰਾਨਾਵਤ ਨੂੰ ਨੌਕਰੀ ਤੋਂ ਮੁਅੱਤਲ ਕਰਵਾ ਦਿੱਤਾ ਗਿਆ ਸੀ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ