Sun, 24 September 2017
Your Visitor Number :-   1088357
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਔਰਤ ਦਿਵਸ ਸਮਾਗਮ 8 ਮਾਰਚ ਨੂੰ ਜੈਨਸਿਸ ਸੈਂਟਰ ਵਿਖੇ

Posted on:- 25-02-2017

suhisaver

ਕੈਲਗਰੀ: ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ ਵਲੋਂ ਇੱਕ ਸਮਾਗਮ 8 ਮਾਰਚ ਨੂੰ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਇਆ ਜਾ ਰਿਹਾ ਹੈ।ਇਹ ਸਮਾਗਮ ਜੈਨਸਿਸ ਸੈਂਟਰ ਦੇ ਕੌਮਨ ਏਰੀਆ ਵਿੱਚ ਕਰਵਾਇਆ ਜਾਵੇਗਾ।ਇਸ ਸਮਾਗਮ ਦੌਰਾਨ ਨੁੱਕੜ ਸ਼ੈਲੀ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਇੱਕ ਕੋਰੀਓਗਰਾਫੀ ਪੇਸ਼ ਕੀਤੀ ਜਾਵੇਗੀ ।ਐਸੋਸੀਏਸ਼ਨ ਦੇ ਸਕੱਤਰ ਮਾਸਟਰ ਭਜਨ ਗਿੱਲ ਨੇ ਦੱਸਿਆ ਕਿ ਇਹ ਸਮਾਗਮ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਲੁਧਿਆਣਾ) ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਮਾਗਮ ਦੀ ਕੋਈ ਵੀ ਟਿਕਟ ਨਹੀਂ ਹੈ।ਇਸ ਸਮਾਗਮ ਦੀ ਸਫਲਤਾ ਲਈ ਪ੍ਰੌਗਰੈਸਿਵ ਕਲਾ ਮੰਚ ਦੀ ਟੀਮ ਵਲੋਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ।

ਨਾਟਕਕਾਰ ਗੁਰਸ਼ਰਨ ਸਿੰਘ ਦੁਆਰਾ ਰਚਿਤ ਨਾਟਕ 'ਬੇਗਮੋ ਦੀ ਧੀ' ਰਾਹੀਂ ਔਰਤ ਉਪਰ ਹੁੰਦੇ ਅੱਤਿਆਚਾਰ ਨੂੰ ਦਰਸਾਇਆ ਗਿਆ ਹੈ।ਇਸ ਨਾਟਕ ਵਿੱਚ ਦੇਸ਼ ਦੇ ਬਟਵਾਰੇ ਤੋਂ ਲੈ ਕੇ ਚੁਰਾਸੀ ਦੇ ਦੌਰ ਤੱਕ ਦੀਆਂ ਘਟਨਾਵਾਂ ਰਾਹੀਂ ਇਸ ਜ਼ੁਲਮ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ। ਗੁਰਸ਼ਰਨ ਭਾਅ ਜੀ ਦੇ ਦੂਜੇ ਨਾਟਕ 'ਟੋਆ' ਰਾਹੀਂ ਸਰਕਾਰੀ ਤੰਤਰ ਉਪਰ ਕਰਾਰੀ ਚੋਟ ਪੇਸ਼ ਕੀਤੀ ਜਾਵੇਗੀ।

ਤੀਜੀ ਪੇਸ਼ਕਾਰੀ ਕੈਨੇਡਾ ਦੇ ਜੰਮਪਲ਼ ਬੱਚਿਆਂ ਵਲੋਂ ਕੰਨਿਆ ਭਰੂਣ ਹੱਤਿਆ ਦੇ ਅਧਾਰਿਤ ਇੱਕ ਕੋਰੀਓਗਰਾਫੀ ਹੋਵੇਗੀ।ਸਮਾਗਮ ਦੀ ਨਿਰਦੇਸ਼ਕਾ ਕਮਲਪ੍ਰੀਤ ਪੰਧੇਰ ਨੇ ਦੱਸਿਆ ਕਿ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦਾ ਇੱਕੋ ਇੱਕ ਉਦੇਸ਼ ਕਲਾ ਨੂੰ ਕਮਾਈ ਦਾ ਸਾਧਨ ਬਣਾਉਣ ਦੀ ਬਜਾਏ ਸਮਾਜਿਕ ਬੁਰਾਈਆਂ ਵਿਰੁੱਧ ਲੋਕ ਆਵਾਜ਼ ਬੁਲੰਦ ਕਰਨਾ ਹੈ।ਉਹਨਾਂ ਦੱਸਿਆ ਕਿ ਭਾਵੇਂ ਕੈਨੇਡਾ ਵਰਗੇ ਮੁਲਕ ਵਿੱਚ ਔਰਤਾਂ ਕੋਲ਼ ਅਧਿਕਾਰ ਕਾਫੀ ਹਨ ਫਿਰ ਜਾਗਰੂਕ ਕਰਨ ਲਈ ਅਜਿਹੇ ਸਮਾਗਮ ਅਹਿਮ ਭੂਮਿਕਾ ਨਿਭਾੳਂਦੇ ਹਨ।

ਇਸ ਸਮਾਗਮ ਦੌਰਾਨ ਉਹਨਾਂ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹਨਾਂ ਦੇ ਇੱਕ ਜਾਂ ਦੋ ਕੁੜੀਆਂ ਹਨ ਅਤੇ ਉਹਨਾਂ ਨੇ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਹੈ।ਦੱਸਣਯੋਗ ਹੈ ਕਿ ਪ੍ਰੌਗਰੈਸਿਵ ਕਲਾ ਮੰਚ ਦੀ ਟੀਮ ਅਲਬਰਟਾ ਵਿੱਚ ਨਾਟਕਾਂ ਨੂੰ ਨੁੱਕੜ ਸ਼ੈਲੀ ਵਿੱਚ ਪੇਸ਼ ਕਰਨ ਵਾਲ਼ੀ ਇੱਕੋ ਇੱਕ ਟੀਮ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ