Tue, 26 September 2017
Your Visitor Number :-   1088908
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

'ਵਿਗਿਆਨਕ ਨਜ਼ਰੀਏ ਦਾ ਸਿੱਖਿਆ 'ਚ ਮਹੱਤਵ' ਵਿਸ਼ੇ'ਤੇ ਸੈਮੀਨਾਰ

Posted on:- 27-02-2017

suhisaver

ਲਹਿਰਾਗਾਗਾ : ਸੰਤ ਬਾਬਾ ਅਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਹਰਿਆਊ (ਲਹਿਰਾਗਾਗਾ) ਵਿਖੇ 'ਵਿਗਿਆਨ-ਦਿਵਸ' ਮਨਾਇਆ ਗਿਆ। ਸਹਿ-ਅਕਾਦਮਿਕ ਗਤੀਵਿਧੀਆਂ ਦੇ ਇੰਚਾਰਜ ਮਾ. ਰਣਦੀਪ ਸੰਗਤਪੁਰਾ ਦੀ ਅਗਵਾਈ 'ਚ ਹੋਏ ਇਸ ਸਮਾਰੋਹ ਦੌਰਾਨ 'ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ,ਸੰਗਰੂਰ'ਦੇ ਸੀਨੀਅਰ ਲੈਕਚਰਾਰ ਡਾ. ਅਵਤਾਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਦੌਰਾਨ 'ਵਿਗਿਆਨਕ ਨਜ਼ਰੀਏ ਦਾ ਸਿੱਖਿਆ 'ਚ ਮਹੱਤਵ ਵਿਸ਼ੇ' ਤੇ ਬੋਲਦਿਆਂ ਡਾ. ਢੀਂਡਸਾ ਨੇ ਵਿਦਿਆਰਥੀਆਂ ਨੂੰ ਬ੍ਰਹਿਮੰਡ , ਸੂਰਜ ਮੰਡਲ, ਅਤੇ ਤਾਰਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਗ੍ਰਹਿਣ ਕਰਦਿਆਂ ਅੰਧਵਿਸ਼ਵਾਸ਼ਾ ਤੋਂ ਮੁਕਤ ਨਰੋਏ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ।

ਸਾਬਕਾ ਪਿੰਸੀਪਲ ਦੇਸਰਾਜ ਛਾਜਲੀ ਨੇ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਪੜ੍ਹਨ ਲਈ ਪ੍ਰੇਰਿਆ। ਵਿਦਿਆਰਥੀ ਰਮਨਪ੍ਰੀਤ ਸਿੰਘ, ਸ਼ਗਨਪ੍ਰੀਤ ਕੌਰ, ਸਿਮਰਨ ਕੌਰ, ਹਰਮਨ ਅਰਸ਼ਦੀਪ ਕੌਰ, ਅਤੇ ਜਗਤਾਰ ਸਿੰਘ ਵੱਲੋਂ ਆਪਣੇ ਸੁਆਲਾਂ ਰਾਹੀਂ ਸੰਵਾਦ ਅੱਗੇ ਤੋਰਿਆ ਗਿਆ। ਸਕੂਲ ਵਿਦਿਆਰਥੀਆਂ ਵੱਲੋਂ ਮਹਾਨ ਵਿਗਿਆਨੀਆਂ ਸੀ.ਵੀ.ਰਮਨ, ਕਾਪਰਨਿਕਸ, ਗਲੈਲਿਓ, ਬਰੁਨੋ ਅਤੇ ਡਾਰਵਿਨ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ।ਸਕੂਲ ਕਮੇਟੀ ਵੱਲੋਂ ਚੇਅਰਮੈਨ ਸਤਨਾਮ ਬਾਵਾ, ਪ੍ਰਧਾਨ ਵਾਸ਼ਦੇਵ ਸ਼ਰਮਾਂ, ਸੂਰਜ ਭਾਨ, ਸੰਦੀਪ ਸਿੰਗਲਾ, ਨੇ ਡਾ. ਅਵਤਾਰ ਢੀਂਡਸਾ ਅਤੇ ਮਾ. ਦੇਸਰਾਜ ਛਾਜਲੀ ਨੂੰ 'ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਗੁਰਪ੍ਰੀਤ ਸਿੰਘ ਨੇ ਕੀਤਾ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ