Tue, 26 September 2017
Your Visitor Number :-   1088909
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਜਮਹੂਰੀ ਅਧਿਕਾਰ ਸਭਾ ਵੱਲੋਂ ਬਰਨਾਲਾ 'ਚ ਰੈਲੀ

Posted on:- 03-03-2017

suhisaver

ਬਰਨਾਲਾ: ਯੂਨੀਵਰਿਸਟੀਆਂ ਸਮੇਤ ਮੁਲਕ ਦੇ ਵੱਖ-ਵੱਖ ਥਾਵਾਂ ਉੱਪਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਵਾਜ ਨੂੰ ਕੁਚਲਣ ਲਈ ਮੋਦੀ ਹਕੂਮਤ ਦੀ ਪਾਲੀ ਪਲੋਸੀ ਏਬੀਵੀਪੀ ਵੱਲੋਂ ਵਾਪਰੀਆਂ ਗੁੰਡਾਗਰਦੀ ਦੀਆਂ ਅਤਿ ਘਿਨਾਉਣੀਆਂ ਕਾਰਵਾਈਆਂ ਖਿਲਾਫ ਜਮਹੂਰੀ ਅਧਿਕਾਰ ਸਭਾ ਬਰਨਾਲਾ ਵੱਲੋਂ ਸਾਰੀਆਂ ਇਨਕਲਾਬੀ ਜਮਹੂਰੀ ਇਨਸਾਫਪਸੰਦ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਹਸਪਤਾਲ ਪਾਰਕ ਬਰਨਾਲਾ ਵਿੱਚ ਰੈਲੀ ਕਰਨ ਤੋਂ ਬਾਅਦ ਸ਼ਹਿਰ'ਚ ਰੋਸ ਮੁਜਾਹਰਾ ਕੀਤਾ ਗਿਆ।

ਇਸ ਸਮੇਂ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਗੁਰਮੇਲ ਠੁੱਲੀਵਾਲ ਸਕੱਤਰ ਬਲਵੰਤ ਉੱਪਲੀ ਨੇ ਕਿਹਾ ਕਿ ਦਿੱਲੀ ਸਮੇਤ ਮੁਲਕ ਦੇ ਦੂਸਰੇ ਹਿੱਸਿਆਂ'ਚ ਮੋਦੀ ਹਕੂਮਤ ਦੀ ਸ਼ਹਿ ਉੱਪਰ ਸੰਘੀ ਲਾਣੇ ਦੀ ਪਾਲੀ ਪਲੋਸੀ ਗੁੰਡਾ-ਢਾਣੀ ਏਬੀਵੀਪੀ ਵਲੋਂ ਹੱਕ ਸੱਚ ਇਨਸਾਫ ਦੀ ਆਵਾਜ਼ ਨੂੰ ਦਬਾਉਣ ਦੀ ਮਨਸ਼ਾ ਪਾਲਦਿਆਂ ਯੋਜਨਾਬੱਧ ਢੰਗ ਨਾਲ ਲਿਖਣ,ਬੋਲਣ,ਵਿਚਾਰਾਂ ਦਾ ਪ੍ਰਟਾਵਾ ਕਰਨ ਸਮੇਤ ਜਥੇਬੰਦ ਹੋਕੇ ਸੰਘਰਸ਼ ਕਰਨ ਉੱਪਰ ਸਾਜ਼ਿਸ਼ੀ ਹੱਲਾ ਬੋਲਿਆ ਹੋਇਆ ਹੈ।

ਸਮੁੱਚੇ ਮੁਲਕ ਨੂੰ ਇੱਕ ਵਾਰ ਫਿਰ ਭਰਾ ਮਾਰ ਜੰਗ ਦੀ ਭੱਠੀ 'ਚ ਝੋਕਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।ਅਖੌਤੀ ਦੇਸ਼ ਭਗਤੀ ਦੇ ਨਾਂ ਥੱਲੇ ਭਾਰਤੀ ਹਾਕਮ ਦੇਸ਼ ਦੇ ਕੁਦਰਤੀ ਮਾਲ ਖਜ਼ਾਨੇ,ਰੋਜੀ, ਰੋਟੀ, ਕਮਾਈ ਦੇ ਸਾਧਨ ਦੋਵੇਂ ਹੱਥੀਂ ਦੇਸ਼ੀ ਬਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਲੁਟਾਉਣ ਲਈ ਤਹੂ ਹਨ।ਜੋ ਵੀ ਲੋਕ ਪੱਖੀ ਤਾਕਤ ਲੋਕਾਂ ਦੇ ਮਸਲਿਆਂ ਤੇ ਗੱਲ ਕਰਦੀ ਹੈ ਉਸੇ ਨੂੰ ਹੀ ਦੇਸ਼ ਧ੍ਰੋਹੀ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ।ਉਹ ਭਾਵੇਂ ਜੇ.ਐੱਨ.ਯੂ.ਹੋਵੇ,ਰਾਮਜਸ ਕਾਲਜ ਹੋਵੇ ਜਾਂ ਕੋਈ ਹੋਰ ਕੁਲਬਰਗੀ,ਪੰਸਾਰੇ ਹੋਵੇ।ਹਾਕਮਾਂ ਲਈ ਹੁਣ ਸੰਘਰਸ਼ ਕਰਨ ਤੋਂ ਇਲਾਵਾ ਮੁਲਕ ਦੇ ਵੱਖ-ਵੱਖ ਹਿੱਸਿਆਂ 'ਚ ਵਾਪਰ ਰਹੇ ਵਰਤਾਰਿਆਂ ਉੱਪਰ ਚਰਚਾ ਕਰਾਉਣੀ ਵੀ ਦੇਸ਼ ਧਰੋਹੀ ਬਣ ਗਈ ਹੈ। ਪੰਜਾਬ ਅੰਦਰ ਵੀ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈਕੇ ਦੇਰਾ ਪ੍ਰੇਮੀਆਂ ਦੇ ਕਤਲਾਂ ਤੱਕ ਦੀਆਂ ਵਾਰਦਾਤਾਂ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ।ਹਾਕਮ ਹੱਥ ਉੱਪਰ ਹੱਥ ਧਰਕੇ ਮੂਕ ਦਰਸ਼ਕ ਬਣਕੇ ਵੇਖ ਰਹੇ ਹਨ।ਇਸ ਫਾਸ਼ੀ ਰੁਝਾਨ ਨੂੰ ਰੋਕਣ ਲਈ ਸਾਰੀਆਂ ਇਨਕਲਾਬੀ ਜਮਹੂਰੀ ਇਨਸਾਫਪਸੰਦ ਜਨਤਕ ਜਥੇਬੰਦੀਆਂ ਨੂੰ ਮੈਦਾਨ ਵਿੱਚ ਪੂਰੇ ਧੜੱਲੇ ਨਾਲ ਅੱਗੇ ਆਉਣ ਦੀ ਜ਼ੋਰਦਾਰ ਅਪੀਲ ਕੀਤੀ।

ਇਸ ਸਮੇਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਬੁਲਾਰੇ ਸਾਥੀਆਂ ਨਰਇਣ ਦੱਤ,ਜਗਰਾਜ ਟੱਲੇਵਾਲ,ਨਵਕਿਰਨ ਪੱਤੀ,ਡਾ.ਰਜਿੰਦਰਪਾਲ,,ਜਗਰਾਜ ਹਰਦਾਸਪੁਰਾ,ਚਮਕੌਰ ਸਿੰਘ ਨੈਣੇਵਾਲ,ਹਰਚਰਨ ਸਿੰਘ ਚਹਿਲ,ਚਰਨਜੀਤ ਕੌਰ,ਪਰਮਜੀਤ ਕੌਰ,ਪ੍ਰੇਮਪਾਲ ਕੌਰ,ਅਮਰਜੀਤ ਕੌਰ,ਗੁਰਬਖਸ਼ ਸਿੰਘ,ਏਕਮ ਸਿੰਘ ਛੀਨੀਵਾਲਕਲਾਂ,ਮੇਲਾ ਸਿੰਘ ਕੱਟੂ,ਉਜਾਗਰ ਸਿੰਘ ਬੀਹਲਾ,ਕੁਲਵੀਰ ਸਿੰਘ ਠੀਕਰੀਵਾਲ,ਗੁਰਜਿੰਦਰ ਵਿਦਿਆਰਥੀ,ਗੁਰਮੀਤ ਸੁਖਪੁਰ,ਰਾਜੀਵ ਕੁਮਾਰ,ਸੋਹਣ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।ਇੱਕ ਮਤੇ ਰਾਹੀਂ ਸਟੂਡੈਂਟ ਫਾਰ ਸੁਸਾਇਟੀ ਵੱਲੋਂ ਮਸ਼ਹੂਰ ਬੁੱਧੀਜੀਵੀ/ਲੇਖਿਕਾ ਸੀਮਾ ਅਜਾਦ ਦਾ ਲੈਕਚਰ ਪੰਜਾਬ ਯੂਨੀਵਰਿਸਟੀ ਵੱਲੋਂ ਮਨਜੂਰੀ ਦੇਣ ਤੋਂ ਬਾਅਦ ਰੱਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਵਿਦਿਆਰਥੀ ਜਥੇਬੰਦੀ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਵਿਸ਼ਵਾਸ ਪ੍ਰਗਟਾਇਆ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ