Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਜਮਹੂਰੀ ਅਧਿਕਾਰ ਸਭਾ ਨੇ ਕੀਤੀ ਨਿਖੇਧੀ

Posted on:- 04-03-2017

ਜਮਹੂਰੀ ਅਧਿਕਾਰ ਸਭਾ (ਪੰਜਾਬ) ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਏ.ਬੀ.ਵੀ.ਪੀ. ਦੇ ਦਬਾਓ ਹੇਠ ਅਗਾਂਹਵਧੂ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫਾਰ ਸੁਸਾਇਟੀ ਵਲੋਂ ਰੱਖੀ ਕਾਨਫਰੰਸ ਦੀ ਮਨਜ਼ੂਰੀ ਯੂਨੀਵਰਸਿਟੀ ਪ੍ਰ਼ਸ਼ਾਸਨ ਵਲੋਂ ਨਾ ਦੇਣ ਅਤੇ ਪੁਲਿਸ ਵਲੋਂ ਇਸ ਤਾਨਾਸ਼ਾਹੀ ਦਾ ਵਿਰੋਧ ਕਰੇ ਰਹੇ ਐੱਸ.ਐੱਫ.ਐੱਸ., ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਕਾਰਕੁੰਨਾਂ ਅਤੇ ਆਗੂਆਂ ਨੂੰ ਗਿ੍ਰਫ਼ਤਾਰ ਕਰਕੇ ਥਾਣੇ ਵਿਚ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਹੁਣ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲੇ ਦੇਸ਼ ਵਿਚ ਭਗਵੇਂ ਦਹਿਸ਼ਤਗਰਦ ਗਰੋਹ ਹੀ ਇਹ ਤੈਅ ਕਰ ਰਹੇ ਹਨ ਕਿ ਕੌਣ ਦੇਸ਼ਭਗਤ ਹੈ ਅਤੇ ਕੌਣ ਦੇਸ਼ਧੋ੍ਰਹੀ।

ਕਿਸ ਸੈਮੀਨਾਰ ਜਾਂ ਵਿਚਾਰ-ਚਰਚਾ ਨੂੰ ਕਰਨ ਦੀ ਇਜਾਜ਼ਤ ਦੇਣੀ ਹੈ, ਕਿਸ ਨੂੰ ਨਹੀਂ। ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਭਗਵੇਂ ਦਹਿਸ਼ਤਗਰਦਾਂ ਦੇ ਫਾਸ਼ੀਵਾਦੀ ਫਰਮਾਨਾਂ ਅੱਗੇ ਝੁਕਕੇ ਇਨ੍ਹਾਂ ਨੂੰ ਲਾਗੂ ਕਰ ਰਹੇ ਹਨ। ਇਹ ਤਾਕਤਾਂ ਮਿਲਕੇ ਕਿਸੇ ਵਿਚਾਰਧਾਰਾ ਨੂੰ ਮੰਨਣ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲ ਰਹੀਆਂ ਹਨ ਅਤੇ ਉੱਚ ਸਿੱਖਿਆ ਸੰਸਥਾਵਾਂ ਅੰਦਰ ਜਮਹੂਰੀ ਸਪੇਸ ਨੂੰ ਖਤਮ ਕਰ ਰਹੀਆਂ ਹਨ।

ਸਭਾ ਮੰਗ ਕਰਦੀ ਹੈ ਕਿ ਕਾਨਫਰੰਸ ਉੱਪਰ ਪਾਬੰਦੀ ਲਗਾਏ ਜਾਣ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਵਿਚਾਰ ਪ੍ਰਗਟਾਵੇ ਦੇ ਹੱਕ ਉੱਪਰ ਹਮਲੇ ਕਰਕੇ ਯੂਨੀਵਰਸਿਟੀਆਂ ਅਤੇ ਹੋਰ ਉੱਚ ਵਿਦਿਅਕ ਸੰਸਥਾਵਾਂ ਦੀ ਜਮਹੂਰੀ ਸਪੇਸ ਨੂੰ ਖ਼ਤਮ ਕਰ ਰਹੇ ਭਗਵੇਂ ਦਹਿਸ਼ਤਗਰਦ ਗਰੋਹਾਂ ਦੀ ਬੁਰਛਾਗਰਦੀ ਨੂੰ ਨੱਥ ਪਾਈ ਜਾਵੇ। ਸਭਾ ਨੇ ਸਾਰੀਆਂ ਜਮਹੂਰੀਅਤਪਸੰਦ ਤਾਕਤਾਂ ਨੂੰ ਇਨ੍ਹਾਂ ਫਾਸ਼ੀਵਾਦੀ ਹਮਲਿਆਂ ਵਿਰੁੱਧ ਇਕਜੁੱਟ ਹੋਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ