Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਇਨਕਲਾਬੀ ਕੇਂਦਰ ਪੰਜਾਬ ਨੇ ਕੀਤੀ ਅਦਾਲਤੀ ਫੈਸਲੇ ਦੀ ਨਿਖੇਧੀ

Posted on:- 09-03-2017

suhisaver

ਗੜ੍ਹਚਿਰੋਲੀ ਪੁਲਿਸ ਨੇ ਬੇਹੱਦ ਫੁਰਤੀ ਵਿਖਾਉਂਦਿਆਂ ਆਦਿਵਾਸੀ ਲੋਕਾਂ ਦੀ ਜਲ,ਜੰਗਲ,ਜ਼ਮੀਨ ਸਮੇਤ ਕੁਦਰਤੀ ਸ੍ਰੋਤਾਂ ਨੂੰ ਅਡਾਨੀਆਂ,ਅੰਬਾਨੀਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਤੋਂ ਸੁਚੇਤ ਕਰਨ ਸਮੇਤ ਸਾਮਰਾਜੀ ਲੁੱਟ ਜਬਰ ਅਤੇ ਦਾਬੇ ਵਾਲੇ ਪ੍ਰਬੰਧ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੁਚੇਤ ਰੂਪ ਵਿੱਚ ਸੰਘਰਸ਼ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ "ਲੁੱਟ ਜਬਰ ਅਤੇ ਦਾਬੇ ਤੋਂ ਮੁਕਤ" ਪ੍ਰਬੰਧ ਸਿਰਜਣ ਲਈ ਚੱਲ ਰਹੀ ਜੱਦੋ ਜਹਿਦ ਦਾ ਹਿੱਸਾ ਬਨਣ ਵਾਲੇ ਪ੍ਰੋ.ਜੀ.ਐਨ.ਸਾਈਬਾਬਾ ਹੇਮ ਮਿਸ਼ਰਾ ਪ੍ਰਸ਼ਾਂਤ ਰਾਹੀ ਸਮੇਤ ਪੰਜ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਲੋਕ ਹੱਕਾਂ ਲਈ ਸੰਘਰਸ਼ ਕਰਨਾ ਹੀ ਹਾਕਮਾਂ/ਅਦਾਲਤਾਂ ਦੀਆਂ ਨਜ਼ਰਾਂ ਵਿੱਚ ਦੇਸ਼ ਧ੍ਰੋਹੀ ਹੈ। ਇਨਕਲਾਬੀ ਕੇਂਦਰ ਪੰਜਾਬ ਅਦਾਲਤ ਦੇ ਇਸ ਤੱਥ ਰਹਿਤ ਸਿਰਫ ਸਥਾਪਤੀ ਵਿਰੋਧੀ ਵਿਚਾਰ ਰੱਖਣ ਕਰਕੇ ਦਿੱਤੇ ਗਏ ਅਨਿਆਂਪੂਰਵ ਧੱਕੜਸ਼ਾਹ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।

ਦੂਸਰੇ ਪਾਸੇ ਦਿੱਲੀ ਸਮੇਤ ਮੁਲਕ ਦੇ ਹੋਰਨਾਂ ਭਾਗਾਂ ਵਿੱਚ ਵਾਪਰੇ ਘੱਟ ਗਿਣਤੀ ਸਿੱਖ ਕਤਲੇਆਮ ਨੂੰ ੩੩ ਸਾਲ ਅਤੇ ਗੋਧਰਾ ਵਿੱਚ ਘੱਟ ਗਿਣਤੀ ਫਿਰਕੇ ਮੁਸਲਮਾਨਾਂ ਦੇ ਕਤਲੇਆਮ ਨੂੰ ੧੫ ਸਾਲ ਦਾ ਸਮਾਂ ਬੀਤ ਗਿਆ ਹੈ।ਦੋਸ਼ੀਆਂ ਨੂੰ ਸਜ਼ਾਵਾਂ ਤਾਂ ਕੀ ਦੇਣੀਆਂ ਸਨ ਦੋਸ਼ੀਆਂ ਨੂੰ ਮੁਲਕ ਦੀ ਹਕੂਮਤੀ ਉੱਪਰਲੀ ਪੌੜੀ ਉੱਪਰ ਨਿਵਾਜਿਆ ਹੋਇਆ ਹੈ।ਅਦਾਲਤਾਂ ਮੂਕ ਚੱਪ ਬਣ ਵੇਖ ਰਹੀਆਂ ਹਨ।ਜਾਂਚਾਂ ਦੇ ਘੇਰੇ ਵਿੱਚ ਉਲਝਕੇ ਰਹਿ ਗਈ ਹੈ ਇਨਸਾਫ ਲਈ ਕੂਕਦੀ ਕਰਲਾਉਂਦੀ ਆਵਾਜ। ਆਦਿਵਾਸੀ ਲੋਕਾਂ ਸਮੇਤ ਮੁਲਕ ਦੇ ਦੂਸਰੇ ਹਿੱਸਿਆਂ ਵਿੱਚ ਵੀ ਲੋਕਾਂ ਉੱਪਰ ਜਬਰ ਢਾਹੁਣ ਵਾਲੇ ਦੋਸ਼ੀ ਪੁਲਿਸ ਅਧਿਕਾਰੀਆ ਨੂੰ ਰਾਸ਼ਟਰਪਤੀ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਜ਼ਾ ਇਨ੍ਹਾਂ ਪੰਜ ਆਗੂਆਂ ਲਈ ਨਹੀਂ ਹਰ ਉਸ ਆਵਾਜ਼ ਲਈ ਸਜ਼ਾ ਹੈ ਜੋ ਲੋਕ ਹੱਕਾਂ ਲਈ ਜੂਝੇਗਾ।

ਜਿਸ ਤਰ੍ਹਾਂ ਪੰਜਾਬ ਅੰਦਰ ੨੦੦੫ ਵਿੱਚ ਔਰਤ ਹੱਕਾਂ ਲਈ ਰੋਜਲੀ ਗਰਜ ਬਣੇ "ਕਿਰਨਜੀਤ ਕੌਰ ਮਹਿਲਕਲਾਂ ਕਤਲ ਅਤੇ ਸਮੂਹਿਕ ਬਲਾਤਕਾਰ ਕਾਂਡ"ਸਮੇਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਤਿੰਨ ਲੋਕ ਆਗੂਆਂ (ਨਰਾਇਣ ਦੱਤ,ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ) ਨੂੰ ਝੂਠੇ ਕਤਲ ਦੇ ਮੁਕੱਦਮੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। । ਇਸ ਵੱਡੀ ਚੁਣੌਤੀ ਸੰਗ ਇਨਕਲਾਬੀ ਜਮਹੂਰੀ ਜਨਤਕ ਹਲਕਿਆਂ ਨੂੰ ਮਹਿਲਕਲਾਂ ਦੀ ਧਰਤੀ ਤੋਂ ਸਬਕ ਸਿੱਖਦਿਆਂ ਵਿਸ਼ਾਲ ਅਧਾਰ ਵਾਲਾ ਸਾਂਝਾ ਹਕੂਮਤੀ ਸਮੇਤ ਅਦਾਲਤੀ ਜਬਰ ਵਿਰੋਧੀ ਸੰਘਰਸ਼ ਲਾਮਬੰਦ ਕਰਨ ਲਈ ਸੁਚੇਤ ਯਤਨ ਜੁਟਾਉਣ ਦੀ ਅਪੀਲ ਕੀਤੀ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ