Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਕੰਨੜ ਲੇਖਕ ਯੋਗੇਸ਼ ਮਾਸਟਰ ਉੱਪਰ ਹਿੰਦੂਤਵੀ ਹਮਲੇ ਦਾ ਵਿਰੋਧ ਕਰੋ

Posted on:- 14-03-2017

suhisaver

ਜਮਹੂਰੀ ਅਧਿਕਾਰ ਸਭਾ ਪੰਜਾਬ ਹਿੰਦੂਤਵੀ ਗੁੰਡਿਆਂ ਵਲੋਂ 12 ਮਾਰਚ ਨੂੰ ਕੰਨੜ ਲੇਖਕ ਯੋਗੇਸ਼ ਮਾਸਟਰ ਦੇ ਮੂੰਹ ਉੱਪਰ ਕਾਲਖ਼ ਮਲਕੇ ਉਸਨੂੰ ਬੇਇੱਜ਼ਤ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਹਮਲਾ ਕਰਨ ਵਾਲੇ ਹਿੰਦੂ ਜਾਗਰਣ ਵੇਦਿਕੇ ਦੇ ਮੈਂਬਰ ਹਨ। ਯੋਗੇਸ਼ ਮਾਸਟਰ ਹਿੰਦੂ ਦੇਵੀ-ਦੇਵਤਿਆਂ ਦੇ ਮਿਥਹਾਸ ਉੱਪਰ ਲਗਾਤਾਰ ਲਿਖਦੇ ਆ ਰਹੇ ਹਨ। ਉਨ੍ਹਾਂ ਦਾ ਨਾਵਲ ਦੂੰਧੀ ਨੂੰ ਲੈਕੇ ਕਾਫ਼ੀ ਵਿਵਾਦ ਪੈਦਾ ਹੋਇਆ ਸੀ।ਯੋਗੇਸ਼ ਮਾਸਟਰ ਉੱਪਰ ਹਿੰਦੂਤਵੀ ਅਨਸਰਾਂ ਵਲੋਂ ਕੀਤਾ ਹਮਲਾ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ ਜੋ ਸੰਘ ਵਰਿਵਾਰ ਵਲੋਂ ਆਪਣਾ ਹਿੰਦੂਤਵੀ ਏਜੰਡਾ ਥੋਪਣ ਲਈ ਆਪਣੇ ਤੋਂ ਵੱਖਰੇ ਵਿਚਾਰਾਂ, ਸੰਸਕਿ੍ਰਤਿਕ ਵੰਨ-ਸੁਵੰਨਤਾ ਅਤੇ ਆਲੋਚਨਾਮਕਤ ਖਿ਼ਆਲਾਂ ਨੂੰ ਕੁਚਲਣ ਦੀ ਸੰਘੀ ਯੁੱਧਨੀਤੀ ਦਾ ਹਿੱਸਾ ਹੈ।

ਇਸੇ ਸਿਲਸਿਲੇ ਤਹਿਤ ਹਿੰਦੂ ਕੱਟੜਵਾਦੀਆਂ ਵਲੋਂ ਉੱਘੇ ਤਰਕਸ਼ੀਲ ਚਿੰਤਕ ਡਾ. ਨਰਿੰਦਰ ਡਭੋਲਕਰ, ਕਾ. ਗੋਬਿੰਦ ਪਾਨਸਰੇ, ਪ੍ਰੋਫੈਸਰ ਕਲਬੁਰਗੀ ਵਰਗੇ ਵਿਦਵਾਨਾਂ ਦਾ ਕਤਲ ਕੀਤਾ ਗਿਆ ਜਿਸ ਪਿੱਛੇ ਸਪਸ਼ਟ ਤੌਰ ਤੇ ਸੰਘ ਪਰਿਵਾਰ ਦਾ ਹੱਥ ਹੈ ਪਰ ਸੱਤਾਧਾਰੀ ਹੋਣ ਕਾਰਨ ਅਤੇ ਰਾਜਤੰਤਰ ਉੱਪਰ ਇਸਦੀ ਜਕੜ ਹੋਣ ਕਾਰਨ ਇਨ੍ਹਾਂ ਕਤਲਾਂ ਦੀ ਸਾਜ਼ਿਸ਼ ਅਤੇ ਇਸ ਪਿੱਛੇ ਕੰਮ ਕਰਦੇ ਸੂਤਰਧਾਰਾਂ ਦੀ ਸ਼ਨਾਖ਼ਤ ਬੇਪਰਦ ਨਹੀ ਹੋਣ ਦਿੱਤੀ ਗਈ।

ਅਗਾਂਹਵਧੂ ਤਾਕਤਾਂ ਨੂੰ ਇਨ੍ਹਾਂ ਹਮਲਿਆਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸਦੇ ਖਿ਼ਲਾਫ਼ ਇਕੱਜੁੱਟ ਹੋਕੇ ਅੱਗੇ ਆਉਣਾ ਚਾਹੀਦਾ ਹੈ। ਫਿਰ ਹੀ ਦਿਨੋ ਦਿਨ ਤੇਜ਼ ਅਤੇ ਵਧੇਰੇ ਖ਼ਤਰਨਾਕ ਰੁਖ਼ ਅਖ਼ਤਿਆਰ ਕਰ ਰਹੇ ਸੰਘੀ ਹਮਲਿਆਂ ਨੂੰ ਠੱਲ ਪਾਈ ਜਾ ਸਕਦੀ ਹੈ।

-ਬੂਟਾ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ