Sun, 24 September 2017
Your Visitor Number :-   1088357
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

"ਫਿਰਕੂ-ਫਾਸ਼ੀਵਾਦ ਵਿਰੋਧੀ ਪੰਦਰਵਾੜੇ" ਵਜੋਂ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ

Posted on:- 16-03-2017

suhisaver

ਬਰਨਾਲਾ : ਇਨਕਲਾਬੀ ਕੇਂਦਰ ਪੰਜਾਬ,ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਡਾ ਰਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਹੋਈ।ਇਸ ਮੰਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਸਾਥੀ ਸਾਹਿਬ ਸਿੰਘ ਬਡਬਰ ਨੇ ਦੱਸਿਆ ਕਿ ਫਿਰਕੂ-ਫਾਸ਼ੀਵਾਦ ਵਿਰੋਧੀ ਪੰਦਰਵਾੜੇ ਤਹਿਤ ਪਿੰਡ-ਪਿੰਡ ਨੌਜਵਾਨਾਂ-ਕਿਸਾਨਾਂ-ਮਜ਼ਦੂਰਾਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਜਾਣਗੀਆਂ। 23 ਮਾਰਚ ਸ਼ਹੀਦ ਭਗਤ ਸਿੰਘ,ਰਾਜਗੁਰੂ, ਸੁਖਦੇਵ ਅਤੇ ਯੁੱਗ ਕਵੀ ਪਾਸ਼ ਨੂੰ ਸਮਰਪਿਤ "ਭਗਤ ਸਿੰਘ ਦੀ ਵਿਚਾਰ ਦਾ ਇਤਿਹਾਸਕ ਪਿਛੋਕੜ ਅਤੇ ਮੌਜੂਦਾ ਹਾਲਤ" ਵਿਸ਼ੇ ਉੱਪਰ ਬਰਨਾਲਾ ਵਿਖੇ ਸੈਮੀਨਾਰ ਕਰਨ ਉਪਰੰਤ ਸ਼ਹਿਰ'ਚ ਜੋਸ਼ੀਲਾ ਮਾਰਚ ਕੀਤਾ ਜਾਵੇਗਾ।

ਇਸ ਜੋਸ਼ੀਲੇ ਮਾਰਚ ਵਿੱਚ ਸ਼ਹੀਦਾਂ ਦੇ ਵਾਰਸ ਸੈਂਕੜਿਆਂ ਦੀ ਗਿਣਤੀ ਵਿੱਚ ਪੂਰੇ ਜੋਸ਼-ਖਰੋਸ਼ ਨਾਲ ਭਾਗ ਲੈਣਗੇ।ਸੈਮੀਨਾਰ ਵਿੱਚ ਮੁੱਖ ਬੁਲਾਰਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਹੋਣਗੇ।ਅੱਜ ਦੀ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਸਮੇਤ ਹੋਰਨਾਂ ਕ੍ਰਾਂਤੀਕਾਰੀਆਂ ਦਾ "ਤੂੜੀ ਬਜ਼ਾਰ ਫਿਰੋਜ਼ਪੁਰ ਗੁਪਤ ਟਿਕਾਣਾ" ਨੂੰ ਕੌਮੀ ਵਿਰਾਸਤ ਵਜੋਂ ਸਾਂਭਣ ਦੀ ਜ਼ੋਰਦਾਰ ਮੰਗ ਕੀਤੀ ਗਈ।ਮੀਟਿੰਗ ਨੇ ਇੱਕ ਮਤੇ ਰਾਹੀਂ ਹਿੰਦੂ ਫਾਸ਼ੀਵਾਦੀਆਂ ਵੱਲੋਂ ਯੋਜਨਾਬੱਧ ਢੰਗ ਨਾਲ ਵਿਦਿਆਰਥੀਆਂ ਸਮੇਤ ਬੱਧੀਜੀਵੀਆਂ ਨੂੰ ਨਿਸ਼ਾਨਾ ਬਣਾਏ ਜਾਣ,ਗੜ੍ਹਚਿਰੌਲੀ ਦੀ ਅਦਾਲਤ ਵੱਲੋਂ ਪ੍ਰੋ.ਜੀਐਨ ਸਾਈਬਾਬਾ,ਪ੍ਰਸ਼ਾਂਤ ਰਾਹੀ,ਹੇਮ ਮਿਸ਼ਰਾ ਸਮੇਤ ਪੰਜ ਸਾਥੀਆਂ ਨੂੰ ਝੂਠੇ ਤੱਥ ਰਹਿਤ ਮੁਕੱਦਮੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਉਣ,ਮਾਰੂਤੀ-ਸਜੂਕੀ ਵਰਕਰਜ ਯੂਨੀਅਨ ਦੇ 13 ਆਗੂਆਂ ਨੂੰ ਝੂਠੇ ਕਤਲ ਦੇ ਦੋਸ਼ੀ ਠਹਿਰਾਉਣ,18 ਹੋਰਨਾਂ ਨੂੰ ਸੰਗੀਨ ਧਾਰਵਾਂ ਤਹਿਤ ਦੋਸ਼ੀ ਠਹਿਰਾਉਣ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਇਹ ਸਜ਼ਾਵਾਂ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।

 ਇਸ ਮੀਟਿੰਗ ਵਿੱਚ ਅਮਰਜੀਤ ਕੌਰ,ਪ੍ਰੇਮਪਾਲ ਕੌਰ,ਖੁਸ਼ਮੰਦਰ ਪਾਲ,ਜਸਪਾਲ ਚੀਮਾ,ਯਾਦਵਿੰਦਰ ਠੀਕਰੀਵਾਲ,ਹਰੀ ਸਿੰਘ ਪੱਤੀ,ਸੁਖਵਿੰਦਰ ਸਿੰਘ,ਗੁਰਜਿੰਦਰ ਵਿਦਿਆਰਥੀ,ਸੋਨੀ ਬਰਨਾਲਾ,ਅਜਮੇਰ ਕਾਲਸਾਂ ਤੋਂ ਇਲਾਵਾ ਬਹੁਤ ਸਾਰੇ ਆਗੂ ਸ਼ਾਮਲ ਸਨ।

-ਸਾਹਿਬ ਸਿੰਘ 

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ