Tue, 26 September 2017
Your Visitor Number :-   1088909
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਮਾਰੂਤੀ-ਸਜ਼ੂਕੀ ਮਾਮਲਾ: ਨਿਹੱਕੀ ਸਜ਼ਾ ਰੱਦ ਕਰਨ ਦੀ ਜ਼ੋਰਦਾਰ ਮੰਗ

Posted on:- 19-03-2017

suhisaver

ਮਾਰੂਤੀ-ਸਜ਼ੂਕੀ ਵਰਕਰ ਯੂਨੀਅਨ ਦੇ ਆਗੂਆਂ ਨੂੰ ਗੁੜਗਾਉਂ ਦੀ ਸ਼ੈਸ਼ਨ ਅਦਾਲਤ ਨੇ 13 ਆਗੂਆਂ ਨੂੰ ਉਮਰ ਕੈਦ ,ਪੰਜ ਆਗੂਆਂ ਨੂੰ ਪੰਜ ਸਾਲ ਦੀ ਸਜ਼ਾ ਅਤੇ ਬਾਕੀ 14 ਸਾਥੀਆਂ ਨੂੰ ਜੇਲ੍ਹ ਵਿੱਚ ਕੱਟੀ ਸਜ਼ਾ  ਸੁਣਾ ਕੇ ਆਪਣਾ ਲੋਕ ਵਿਰੋਧੀ ਕਿਰਦਾਰ ਹੋਰ ਨੰਗਾ ਕਰ ਦਿੱਤਾ ਹੈ।ਇਨਕਲਾਬੀ ਕੇਂਦਰ,ਪੰਜਾਬ ਦੀ ਸੂਬਾ ਕਮੇਟੀ ਨੇ ਅਦਾਲਤ ਦੇ ਇਸ ਮਜ਼ਦੂਰ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਇਹ ਨਿਹੱਕੀ ਸਜ਼ਾ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਜੁਲਾਈ 2012 ਮਾਰੂਤੀ-ਸਜ਼ੂਕੀ ਦੇ ਮਾਨੇਸਰ ਪਲਾਂਟ ਵਿੱਚ ਕੰਪਨੀ ਮਾਲਕਾਂ ਵੱਲੋਂ ਭਾੜੇ ਦੇ ਗੁੰਡਿਆਂ ਕੋਲੋਂ ਸਾਜ਼ਿਸ਼ੀ ਹਮਲਾ ਕਰਵਾਇਆ ਸੀ।ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਕਾਮੇ ਫੱਟੜ ਹੋ ਗਏ ਹਨ।

ਇਸ ਲੜਾਈ ਵਿੱਚ ਹੀ ਇੱਕ ਜਨਰਲ ਮੈਨੇਜਰ ਦੀ ਮੌਤ ਹੋ ਗਈ ਸੀ।ਇਸ ਕਥਿਤ ਲੜਾਈ ਵਿੱਚ ਹੀ ਮਾਰੂਤੀ-ਸਜ਼ੂਕੀ ਵਰਕਰਸ ਯੂਨੀਅਨ ਦੇ 148 ਵਰਕਰਾਂ ਉੱਪਰ ਸਾਜ਼ਿਸ਼ ਨਾਲ ਆਗੂ ਟੀਮ ਨੂੰ ਚੁਣ-ਚੁਣ ਕੇ ਕਥਿਤ ਮੁਕੱਦਮੇ ਵਿੱਚ ਫਸਾਉਣ,ਹਰਿਆਣਾ ਹਕੂਮਤ ਵੱਲੋਂ ਸ਼ਰੇਆਮ ਕੰਪਨੀ ਮਾਲਕਾਂ ਦੀ ਪਿੱਠ ਪੂਰਨ ਤੋਂ ਅੱਗੇ ਅਦਾਲਤਾਂ ਵੱਲੋਂ ਆਗੂਆਂ ਨੂੰ ਸਾਲਾਂ ਬੱਧੀ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਰੱਖਕੇ 'ਵਿਦੇਸ਼ੀ ਕੰਪਨੀ ਦੇ ਸਰਮਾਏ ਦੀ ਬਾਖੂਬੀ ਰਖਵਾਲੀ' ਕਰਨ ਦਾ ਸਬੂਤ ਦਿੱਤਾ ਸੀ।ਕਿਉਂਕਿ ਅਦਾਲਤ ਵਿੱਚ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਲੜਾਈ ਵਾਲੇ ਸਮੇਂ ਦੀ ਫੁੱਟਜ਼ ਪੇਸ਼ ਨੀ ਨਹੀਂ ਕੀਤੀ ਗਈ। ਸਗੋਂ ਉਲਟਾ ਵਰਕਰਸ ਯੂਨੀਅਨ ਆਗੂਆਂ ਲਈ  ਸਰਕਾਰੀ ਵਕੀਲ ਵੱਲੋਂ ਮੌਤ ਦੀ ਸਜ਼ਾ ਦੀ ਮੰਗ ਕਰਕੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਹੈ।ਇਹ ਨਿਹੱਕੀ ਸਜ਼ਾ ਇਨਕਲਾਬੀ,ਜਮਹੂਰੀ,ਇਨਸਾਫਪਸੰਦ ਤਾਕਤਾਂ ਵਾਸਤੇ ਗੰਭੀਰ ਚੁਣੌਤੀ ਹੈ।

ਜਿਸ ਢੰਗ ਨਾਲ ਸਜ਼ਾ ਸੁਣਾਉਣ ਵੇਲੇ ਗੁੜਗਾਉਂ ਦੀ ਅਦਾਲਤ ਨੂੰ ਸੀਲ ਕਰਕੇ ਪੁਲਿਸ ਕੈਂਪ 'ਚ ਕੀਤਾ ਗਿਆ ਇਹ ਬੀਤੇ ਸਮਿਆਂ 'ਚ ਜਦੋਂ ਵੀ ਕਦੇ ਅਦਾਲਤਾਂ ਵੱਲੋਂ ਅਜਿਹੇ ਜਾਬਰ ਲੋਕ ਵਿਰੋਧੀ 'ਕਾਲੇ ਧੱਬਿਆਂ 'ਵਾਲੇ ਫੈਸਲੇ ਕੀਤੇ ਗਏ ਤਾਂ ਲੁਟੇਰੇ ਪ੍ਰਬੰਧ ਦਾ ਹਰ ਅੰਗ ਇੱਕੋ ਦਿਸ਼ਾ 'ਚ ਪੈਰ 'ਚ ਪੈਰ ਰੱਖ ਕੇ ਚਲਦਾ ਰਿਹਾ ਹੈ।ਉਹ ਫੈਸਲਾ ਭਾਵੇਂ  ਬੱਬਰ ਅਕਾਲੀਆਂ,ਗਦਰੀ ਬਾਬਿਆਂ,ਨਾਮਧਾਰੀ ਕੂਕਿਆਂ, 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ,ਰਾਜਗੁਰੂ,ਸੁਖਦੇਵ,ਮਹਿਲਕਲ਼ਾਂ ਦੀ ਧਰਤੀ ਉੱਤੇ ਚੱਲ ਰਹੇ ਸ਼ਹੀਦ ਕਿਰਨਜੀਤ ਕੌਰ ਸੰਘਰਸ਼ ਦੀ ਅਗਵਾਈ ਕਰਨ ਵਾਲੇ ਤਿੰਨ ਲੋਕ ਆਗੂਆਂ ਨਰਾਇਣ ਦੱਤ,ਮਨਜੀਤ ਧਨੇਰ,ਮਾ.ਪ੍ਰੇਮ ਕੁਮਾਰ ਆਦਿ ਨੂੰ ਸੁਣਾਈਆਂ ਨਿਹੱਕੀਆਂ ਸਜ਼ਾਵਾਂ ਦਾ ਹੋਵੇ।

ਦੂਸਰੇ ਪਾਸੇ ਇਹੀ ਅਦਾਲਤਾਂ ਮੌਨ ਦਰਸ਼ਕ ਵੇਖਦੀਆਂ ਰਹਿੰਦੀਆਂ ਹਨ ਜਦ 1984 ਦੇ ਸਿੱਖ ਗਿਣਤੀ ਕਤਲੇਆਮ ਦੇ ਦੋਸ਼ੀ 33 ਸਾਲ ਤੋਂ ਸ਼ਰੇਆਮ ਘੁੰਮਦੇ ਹਨ,15 ਸਾਲ ਪਹਿਲਾਂ ਘੱਟ ਗਿਣਤੀ ਮੁਸਲਮਾਨਾਂ ਦੇ ਗੋਧਰਾ ਕਾਂਡ ਰਚਾਉਣ ਦੇ ਦੋਸ਼ੀਆਂ ਨੂੰ ਮੁਲਕ ਦੀਆਂ ਸਿਖਰੀਆਂ ਸਿਆਸੀ ਪੌੜੀਆਂ ਉੱਪਰ ਬਿਠਾ ਕੇ ਨਿਵਾਜਿਆ ਜਾ ਰਿਹਾ ਹੈ,ਅਜਮੇਰ ਬਲਾਸਟ ਵਰਗੇ ਖੂਨੀ ਸਾਕੇ ਰਚਾਉਣ ਵਾਲੇ ਅਸੀਮਾਨੰਦ ਵਰਗਿਆਂ ਨੂੰ ਇਹੀ ਅਦਾਲਤਾਂ ਬਰੀ ਕਰਕੇ ਭੈਂਗੀ/ਟੀਰੀ ਅੱਖ ਦਾ ਸਬੂਤ ਦੇ ਰਹੀਆਂ ਹਨ।ਇਸ ਲਈ ਇਨਕਲਾਬੀ ਕੇਂਦਰ,ਪੰਜਾਬ ਮਾਰੂਤੀ ਸਜ਼ੂਕੀ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਹੋਇਆ ਸਮੂਹ ਇਨਸਾਫਪਸੰਦ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਅਦਾਲਤ ਦੇ ਇਸ ਧੱਕੜ ਆਪਾਸ਼ਾਹ  ਅਨਿਆਂਪੂਰਵਕ ਫੈਸਲੇ ਵਿਰੁੱਧ ਰੋਹਲੀ ਗਰਜ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ। ਪ੍ਰੈੱਸ ਲਈ ਇਹ ਬਿਆਨ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਜਾਰੀ ਕੀਤਾ ।

-ਕੰਵਲਜੀਤ ਖੰਨਾ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ