Sat, 23 September 2017
Your Visitor Number :-   1088104
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਕੈਮਜ਼ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਸ਼ਨ ਕਰਕੇ ਜਿੱਤੇ ਇਨਾਮ

Posted on:- 20-03-2017

suhisaver

ਵਿਦਿਆਰਥੀਆਂ ਦੀ ਪ੍ਰਤਿਭਾ ਉਭਾਰਨ ਵਿੱਚ ਮੀਡੀਆ ਫੈਸਟ ਦੀ ਅਹਿਮ ਭੂਮਿਕਾ: ਡਾ. ਬੱਤਰਾ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਂਟਰ ਫ਼ਾਰ ਐਡਵਾਂਸਡ ਮੀਡੀਆ ਸਟੱਡੀਜ਼ (ਕੈਮਜ਼) ਦੇ ਵਿਦਿਆਰਥੀਆਂ ਨੇ ਦੁਆਬਾ ਕਾਲਜ ਜਲੰਧਰਵਿਖੇ ਹੋਏ ਮੀਡੀਆ ਫੈਸਟ ਵਿੱਚ ਵੱਖ-ਵੱਖ ਮੁਕਾਬਲਿਆਂ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਸ਼ਨ ਕਰਕੇ ਜਿੱਥੇ ਇਨਾਮ ਹਾਸਲ ਕੀਤੇ ਉੱਥੇ ਆਪਣੇਵਿਭਾਗ ਦਾ ਨਾਮ ਵੀ ਉੱਚਾ ਕੀਤਾ। ਵਿਦਿਆਰਥੀਆਂ ਵੱਲੋਂ ਮੀਡੀਆ ਫੈਸਟ ਵਿੱਚ ਪ੍ਰਾਪਤ ਕੀਤੇ ਇਨਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਕੈਮਜ਼ ਦੇ ਇੰਚਾਰਜ ਡਾ. ਭੁਪਿੰਦਰਸਿੰਘ ਬੱਤਰਾ ਨੇ ਦੱਸਿਆ ਕਿ 'ਵਿਜ਼ੂਅਲ ਐਡ' ਵਿੱਚ ਕੈਮਜ਼ ਦੇ ਐੱਮ.ਏ. ਟੀ.ਵੀ. ਐਂਡ ਪ੍ਰੋਡਕਸ਼ਨ ਭਾਗ ਪਹਿਲਾ ਦੇ ਵਿਦਿਆਰਥੀਆਂ ਸੰਜੇ ਸ਼ਰਮਾ,ਹਰਕਿਸ਼ਨ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵਿਜ਼ੂਅਲ ਐਡ 'ਪਾਣੀ ਬਚਾਓ' ਵਿਸ਼ੇ ਨਾਲਸਬੰਧਤ ਸੀ, ਜਿਸ ਤਹਿਤ ਇਹ ਸੁਨੇਹਾ ਦਿੱਤਾ ਗਿਆ ਕਿ ਪਾਣੀ ਬਹੁਤ ਕੀਮਤੀ ਹੈ, ਜਿਸ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ।

ਡਾ. ਬੱਤਰਾ ਨੇਦੱਸਿਆ ਕਿ 'ਸ਼ਾਰਟ ਸਟੋਰੀ ਰਾਈਟਿੰਗ' ਮੁਕਾਬਲੇ ਵਿੱਚ ਵਿਭਾਗ ਦੇ ਰਾਜਵਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਸੰਜੇ ਸ਼ਰਮਾ ਅਤੇਕਰਨ ਕੁਮਾਰ ਨੇ 'ਵਾਕ ਦਿ ਟਾੱਕ' ਪ੍ਰੋਗਰਾਮ ਵਿੱਚ  ਭਾਗ ਲੈ ਕੇ ਵਿਭਾਗ ਦਾ ਮਾਣ ਵਧਾਇਆ।ਉਨ੍ਹਾਂ ਦੱਸਿਆ ਕਿ ਸੰਜੇ ਸ਼ਰਮਾ ਨੇ 'ਰੇਡੀਓ ਜੌਕੀ'ਮੁਕਾਬਲੇ ਵਿੱਚ ਭਾਗ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਡਾ. ਬੱਤਰਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਉਭਾਰਨ ਵਿੱਚਜਿੱਥੇ ਮੀਡੀਆ ਫੈਸਟ ਵਰਗੇ ਪਲੇਟਫਾਰਮ ਕਾਫ਼ੀ ਮਦਦਗਾਰ ਹਨ, ਉੱਥੇ ਵਿਭਾਗ ਦੇ ਵਿਦਿਆਰਥੀਆਂ ਨੂੰ ਮੀਡੀਆ ਨਾਲ ਸਬੰਧਤ ਖੇਤਰਾਂ ਵਿੱਚਹਰ ਤਰ੍ਹਾਂ ਦੀ ਤਕਨੀਕੀ ਅਤੇ ਪ੍ਰੋਫੈਸ਼ਨਲ ਮਦਦ ਦਿੱਤੀ ਜਾਇਆ ਕਰੇਗੀ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ