Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

'ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਪਿਛੋਕੜ, ਮੌਜੂਦਾ ਚਣੌਤੀਆਂ' ਵਿਸ਼ੇ 'ਤੇ ਸੈਮੀਨਾਰ

Posted on:- 24-03-2017

suhisaver

ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਕਮੇਟੀ ਬਰਨਾਲਾ ਵੱਲੋਂ 23 ਮਾਰਚ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਇਨਕਲਾਬੀ ਕਵੀ ਪਾਸ਼ ਦਾ ਲੋਕ ਮੁਕਤੀ ਲਈ ਲੋਕ ਦੋਖੀ ਪ੍ਰਬੰਧ ਦੀਆਂ ਜੜ੍ਹਾਂ ਪੁੱਟਕੇ ਹਕੀਕੀ ਲੋਕਾ ਸ਼ਾਹੀ ਪ੍ਰਬੰਧ ਸਿਰਜਣ ਦਾ ਸੰਦੇਸ਼ ਦਰਜਣਾਂ ਥਾਵਾਂ ਉੱਪਰ ਪਹੁੰਚਾਉਣ ਤੋਂ ਬਾਅਦ ਅੱਜ ਪੀਟੀਯੂ ਸੈਂਟਰ ਬਰਨਾਲਾ ਵਿਖੇ 'ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਪਿਛੋਕੜ,ਮੌਜੂਦਾ ਚੁਣੌਤੀਆਂ' ਵਿਸ਼ੇ 'ਤੇ ਸੈਮੀਨਾਰ ਡਾ ਰਜਿੰਦਰ ਪਾਲ ਦੀ ਅਗਵਾਈ 'ਚ ਅਤੇ ਬਾਅਦ ਵਿੱਚ ਸ਼ਹਿਰ 'ਚ ਇਨਕਲਾਬੀ ਜੋਸ਼ੀਲਾ ਮਾਰਚ ਕੀਤਾ ਗਿਆ।ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸਾਥੀ ਨਰਾਇਣ ਦੱਤ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕਮਾਂ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬੰਬਾਂ ਪਿਸਤੌਲਾਂ ਵਾਲੇ ਖੂੰਖਾਰ ਬਣਾਕੇ ਪੇਸ਼ ਕੀਤਾ ਹੈ।

ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਅਸਲ ਬਿੰਬ ਵਿਚਾਰ ਦੇ ਰੂਪ 'ਚ ਹਕੀਕੀ ਵਿਕਾਸ ਨੂੰ ਦਬਾਕੇ ਰੱਖਿਆ ਹੈ।ਜਦ ਕਿ ਭਗਤ ਸਿੰਘ ਦਾ ਖਾਸ ਕਰ ਜੇਲ੍ਹ ਸਮੇਂ ਦੌਰਾਨ ਅਤੇ ਇਸ ਤੋਂ ਪਹਿਲਾਂ ਵੀ ਬੰਬ ਬੰਦੂਕਾਂ ਪਿਸਤੌਲਾਂ ਵਾਲਾ ਭਗਤ ਸਿੰਘ ਸਮੁੱਚੇ ਵਰਤਾਰੇ ਨੂੰ ਸਮਝਣ ਦੇ ਸਮਰੱਥ ਹੋ ਗਿਆ ਸੀ।ਕਿਉਂਕਿ ਭਗਤ ਸਿੰਘ ਉਸ ਸਮੇਂ ਆਪਣੀਆਂ ਲਿਖਤਾਂ 'ਚ ਸਪਸ਼ਟ ਕਰਦਾ ਹੈ ਕਿ "ਬੰਬ ਬੰਦੂਕਾਂ ਕਦੇ ਇਨਕਲਾਬ ਨਹੀਂ ਲਿਆਉਂਦੇ ਸਗੋਂ ਇਨਕਲਾਬ ਦੀ ਧਾਰ ਤਾਂ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ"। ਭਗਤ ਸਿੰਘ ਆਪਣੀਆਂ ਲਿਖਤਾਂ ਰਾਹੀਂ ਇਹ ਵੀ ਸਪਸ਼ਟ ਕਰਦੇ ਹਨ ਕਿ ਸਾਡਾ ਇਨਕਲਾਬ ਤੋਂ ਭਾਵ ਨੰਗੇ ਚਿੱਟੇ ਅਨਿਆਂ 'ਤੇ ਟਿਕਿਆ ਢਾਂਚਾ ਲਾਜ਼ਮੀ ਬਦਲਣਾ ਚਾਹੀਦਾ ਹੇ।ਇਹ ਵੀ ਕਿਹਾ ਕਿ ਕਿਸਾਨ ਤੇ ਮਜ਼ਦੂਰ ਰੋਟੀ ਚਾਹੁੰਦੇ ਹਨ ਤੇ ਉਨ੍ਹਾਂ ਦਾ ਰੋਟੀ ਦਾ ਸੁਆਲ ਤਦੋਂ ਤੱਕ ਹੱਲ ਨਹੀਂ ਹੋ ਸਕਦਾ ਜਦ ਤੀਕ ਇੱਥੇ ਪੂਰਨ ਆਜ਼ਾਦੀ ਨਾ ਹੋਵੇ।ਮੌਜੂਦਾ ਹਾਲਾਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ 2014 ਵਿੱਚ ਗੱਦੀ ਸੰਭਾਲਣ ਤੋਂ ਬਾਅਦ ਹਿੰਦੂਤਵੀ ਭਗਵਾਂਕਰਨ ਤਾਕਤਾਂ ਨੇ ਘੱਟ ਗਿਣਤੀ ਮੁਸਲਮਾਨਾਂ ਨੂੰ ਯੋਜਨਾਬੱਧ ਢੰਗ ਨਾਲ ਹਮਲੇ ਦਾ ਸ਼ਿਕਾਰ ਬਣਾਉਂਦਿਆਂ ਫਿਰਕੂ ਫਾਸ਼ੀ ਹੱਲਾ ਤੇਜ਼ ਕੀਤਾ ਹੋਇਆ ਹੈ।ਵਿਚਾਰਾਂ ਦੇ ਪ੍ਰਗਟਾਵੇ ਸਮੇਤ ਜਥੇਬੰਦ ਹੋਣ ਸੰਘਰਸ਼ ਕਰਨ,ਦੇਸੀ ਬਦੇਸ਼ੀ ਲੁਟਰਿਆਂ ਦੀ ਲੁੱਟ ਖਿਲਾਫ ਬੋਲਣ ਦੇ ਵਿਚਾਰ ਨੂੰ ਦੇਸ਼ ਧ੍ਰੋਹ ਕਰਾਰ ਦਿੱਤਾ ਜਾ ਰਿਹਾ ਹੈ।ਇਸ ਲਈ ਮੌਜੂਦਾ ਹਾਲਾਤ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕਿਰਤੀ ਲੋਕਾਂ ਦੀ ਮੁਕਤੀ ਲਈ ਚੱਲ ਰਹੀ ਜੱਦੋਜੋਹਦ ਦੀ ਹਕੀਕੀ ਰਾਹ ਦਰਸਾਵਾ ਹੈ।

ਕਿਰਤੀ-ਕਿਸਾਨਾਂ ਸਮੇੱ ਸੱਭੇ ਮਿਹਨਤਕਸ਼ ਤਬਕਿਆਂ ਨੂੰ ਆਪਣੇ ਕਿੱਤਾਵਾਰ ਸੰਘਰਸ਼ਾਂ ਨੂੰ ਵਿਸ਼ਾਲ ਅਤੇ ਤਿੱਖੇ ਕਰਦਿਆਂ ਲੁੱਟ-ਜਬਰ ਅਤੇ ਦਾਬੇ ਵਾਲੇ ਪ੍ਰਬੰਧ ਦਾ ਫਸਤਾ ਵੱਢ ਨਵਾਂ,ਹਕੀਕੀ,ਲੋਕਾਸ਼ਾਹੀ ਪ੍ਰਬੰਧ ਸਿਰਜਣ ਦੀ ਚੱਲ ਰਹੀ ਜਮਾਤੀ ਜੱਦੋ ਜਹਿਦ ਦਾ ਹਿੱਸਾ ਬਨਣਾ ਚਾਹੀਦਾ ਹੈ।ਸੈਮੀਨਾਰ ਦੀ ਸਮਾਪਤੀ ਤੇ ਸ਼ਹਿਰ 'ਚ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਪ੍ਰਗਟਾਉਂਦੇ ਅਕਾਸ਼ ਗੁੰਜਾਊ ਨਾਹਰੇ"ਇਨਕਲਾਬ-ਜ਼ਿੰਦਾਬਾਦ,ਸਾਮਰਾਜਬਾਦ-ਮੁਰਦਾਬਾਦ,ਅਮਰ ਸ਼ਹੀਦਾਂ ਦਾ ਪੈਗਾਮ-ਬਦਲ ਦਿਉ ਇਹ ਲੁਟੇਰਾ ਨਿਜਾਮ"ਆਦਿ ਮਾਰਦਾ ਸ਼ਹੀਦਾਂ ਦੇ ਸੈਂਕਿੜਿਆਂ ਦੀ ਗਿਣਤੀ 'ਚ ਵਾਰਸਾਂ ਦਾ ਕਾਫਲਾ ਭਗਤ ਸਿੰਘ ਚੌਂਕ ਪੁੱਜਾ ਅਤੇ ਸੰਗਾਰਮ ਜਾਰੀ ਰੱਖਣ ਦਾ ਅਹਿਦ ਕਰਦਿਆਂ ਸਮਾਪਤੀ ਕੀਤੀ।ਸਟੇਜ ਸਕੱਤਰ ਦੇ ਫਰਜ ਸਾਹਿਬ ਸਿੰਘ ਬਡਬਰ ਨੇ ਨਿਭਾਏ।ਪਾਸ ਕੀਤੇ ਮਤਿਆਂ ਰਾਹੀਂ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਤੂੜੀ ਬਜ਼ਾਰ ਫਿਰੋਜ਼ਪੁਰ ਨੂੰ ਸ਼ਹੀਦੀ ਵਿਰਾਸਤੀ ਯਾਦਗਾਰ ਵਜੋਂ ਸਾਂਭਣ ਦੀ ਮੰਗ ਕੀਤੀ ਗਈ।ਦੇਸ਼ ਧ੍ਰੋਰ ਦੇ ਝੂਠੇ ਦੋਸ਼ ਤਹਿਤ ਪ੍ਰੋ.ਜੀ ਐੱਨ ਸਾਈਬਾਬਾ ਸਮੇਤ ਪੰਜ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ, ਗੁੜਗਾਉਂ ਅਦਾਲਤ ਵੱਲੋਂ ਮਾਰੂਤੀ-ਸਜ਼ੂਕੀ ਵਰਕਰਜ ਯੂਨੀਅਨ ਦੇ 13 ਸਾਥੀਆਂ ਨੂੰ ਉਮਰ ਕੈਦ 5 ਸਾਥੀਆਂ ਨੂੰ 5-5 ਸਾਲ ਦੀ ਕੈਦ ਸੁਨਾਉਣ ਦੀ ਸਖਤ ਨਿਖੇਧੀ ਕਰਦਿਆਂ ਇਹ ਸਜਾ ਰੱਦ ਕਰਨ ਦੀ ਮੰਗ ਕੀਤੀ। ਅਖੀਰ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਚ ਜਾਕੇ ਸਾਰੇ ਸਾਥੀਆਂ ਦਾ ਧੰਨਵਾਦ ਇਨਕਲਾਬੀ ਕੇਂਦਰ,ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਡਾ ਰਜਿੰਦਰ ਪਾਲ ਨੇ ਕੀਤਾ।

-ਸਾਹਿਬ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ