Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਭਗਤ ਸਿੰਘ ਹੀ ਸਹੀ ਅਰਥਾਂ `ਚ ਮਜ਼ਦੂਰ ਜਮਾਤ ਦੇ ਨੇਤਾ : ਕਾ: ਸ਼ਿਆਮ ਸੁੰਦਰ

Posted on:- 24-03-2017

suhisaver

ਕੁਰੂਕਸ਼ੇਤਰ :   ਸ਼ਹੀਦੀ ਦਿਵਸ  ਮੌਕੇ ਸ਼ਹੀਦ ਭਗਤ ਸਿੰਘ ਦਿਸ਼ਾ  ਟਰੱਸਟ ਅਤੇ ਜਨ-ਸੰਘਰਸ਼ ਮੰਚ ਹਰਿਆਣਾ ਵੱਲੋਂ ਕੀਤੀ ਜਨ ਸਭਾ `ਚ ਜਿਥੇ   ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਵ -ਭਿੰਨੀ ਸ਼ਰਧਾਂਜਲੀ  ਭੇਟ ਕੀਤੀ  ਗਈ  ਉਥੇ ਹੀ `ਸ਼ਹੀਦ ਭਗਤ ਸਿੰਘ ਦਿਸ਼ਾ ਪੁਸਤਕਾਲਿਆ` ਦਾ ਉਦਘਾਟਨ ਕੀਤਾ ਗਿਆ । ਬੁਲਾਰਿਆਂ ਵਲੋਂ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਭਗਤ ਸਿੰਘ ਦੇ ਰਸਤੇ `ਤੇ ਚੱਲ ਕੇ ਹੀ ਮਜ਼ਦੂਰ ਜਮਾਤ ਦੀ ਮੁਕਤੀ ਹੋ ਸਕਦੀ ਹੈ ਤੇ  ਮੁਲਕ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਸ਼ਹੀਦ -ਏ -ਆਜ਼ਮ ਦੀ ਵਿਚਾਰਧਾਰਾ `ਚ ਪਿਆ ਹੈ ।
        
ਸ਼ੁਰੂਆਤ `ਚ ਸ਼ਹੀਦ ਭਗਤ ਸਿੰਘ ਦਿਸ਼ਾ ਸੰਸਥਾਨ `ਚ ਬਣੇ  ਸ਼ਹੀਦ ਭਗਤ ਸਿੰਘ ਦੇ ਵਿਸ਼ਾਲ ਬੁੱਤ ਨੂੰ ਫੁੱਲ-ਮਾਲਾਵਾਂ ਭੇਟ ਕੀਤੀਆਂ ਗਈਆਂ । ਜਨ-ਸੰਘਰਸ਼ ਮੰਚ ਹਰਿਆਣਾ ਦੇ ਸੂਬਾ ਪ੍ਰਧਾਨ ਫੂਲ ਸਿੰਘ ਨੇ ਲਾਇਬ੍ਰੇਬੀ ਦਾ ਉਦਘਾਟਨ  ਕੀਤਾ । ਇਸ ਤੋਂ ਬਾਅਦ ਜਨ -ਸੰਘਰਸ਼ ਮੰਚ ਤੇ ਉਸਦੀਆਂ ਭਰਾਤਰੀ ਜਥੇਬੰਦੀਆਂ ਦੇ  ਕਾਰਕੁੰਨ  ਹਜ਼ਾਰਾਂ ਦੀ ਸੰਖਿਆ `ਚ ਇਨਕ਼ਬਾਬੀ ਨਾਅਰੇ ਲਗਾਉਂਦੇ ਹੋਏ  ਰਾਮ ਲੀਲ੍ਹਾ ਮੈਦਾਨ` ਚ  ਪੁੱਜੇ  ਜਿੱਥੇ ਸਭਾ ਦਾ ਆਯੋਜਨ ਕੀਤਾ ਗਿਆ ਸੀ ।

ਸ਼ਹੀਦ ਭਗਤ ਸਿੰਘ ਦਿਸ਼ਾ ਟਰੱਸਟ ਦੇ ਪ੍ਰਧਾਨ ਕਾਮਰੇਡ ਸ਼ਿਆਮ ਸੁੰਦਰ ਨੇ ਆਪਣੇ ਮੁੱਖ ਭਾਸ਼ਣ `ਚ ਕਿਹਾ , ``ਆਮ ਲੋਕਾਂ ਦੇ ਮਨਾਂ  `ਚ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਪ੍ਰਤੀ ਸ਼ਰਧਾ ਹੈ ਪਰ ਉਹਨਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਸਮਝ ਕੇ ਅੱਗੇ ਨਹੀਂ ਵਧਿਆ ਜਾ ਸਕਿਆ ਇਸਦਾ ਵੱਡਾ ਕਾਰਨ ਸਰਮਾਏਦਾਰੀ ਵਰਗ ਦੀਆਂ ਕੁਚਾਲਾਂ ਹਨ । ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਭਗਤ ਸਿੰਘ ਦੇ ਸਮਾਜਵਾਦੀ ਤੇ ਮਾਰਕਸਵਾਦੀ ਵਿਚਾਰ   ਉਹਨਾਂ ਲਈ ਮੌਤ ਦੀ ਘੰਟੀ ਹਨ । ਇਸੇ ਲਈ ਉਹ ਭਗਤ ਸਿੰਘ ਦੇ ਮਾਰਤਸਵਾਦੀ ਵਿਚਾਰਾਂ ਬਾਰੇ ਜ਼ਹਿਰ ਉਗਲਦੇ ਫਿਰਦੇ ਹਨ । ਭਗਤ ਸਿੰਘ ਸਹੀ ਅਰਥਾਂ `ਚ ਮਜ਼ਦੂਰ ਜਮਾਤ ਦੇ ਨੇਤਾ ਹਨ ।``  ਉਹਨਾਂ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੀ ਜ਼ਹਿਰ ਦੇਸ਼ ਦੀ ਫ਼ਿਜ਼ਾ `ਚ ਘੋਲੀ ਜਾ ਰਹੀ ਹੈ ਉਸਦੀ ਪੁਰਜ਼ੋਰ ਨਿੰਦਾ ਕੀਤੀ।  
         
ਇਸੇ ਤਰ੍ਹਾਂ ਮੰਚ ਦੇ ਆਗੂ ਸੋਮ ਨਾਥ ਨੇ ਮਾਰੂਤੀ ਮਜ਼ਦੂਰਾਂ ਦੇ ਹੱਕ` ਚ ਮਤਾ ਪੇਸ਼ ਕੀਤਾ ਗਿਆ । ਇਸ ਤੋਂ ਇਲਾਵਾ ਸਭਾ ਨੂੰ ਕਾ , ਚੰਦਰ ਰੇਖਾ ,ਪਾਲ ਸਿੰਘ ਭਗਵਤ ਦੱਤ , ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ