Tue, 10 December 2019
Your Visitor Number :-   2003072
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਸਰਕਾਰ,ਪ੍ਰਸ਼ਾਸਨ ਤੇ ਸਿੱਖਿਆ ਸੰਸਥਾਵਾਂ ਦੀ ਗ਼ੈਰ-ਸ਼ੰਜੀਦਗੀ ਨੇ ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਲੀਹੋਂ ਲਾਹੀ: ਠੁੱਲੀਵਾਲ

Posted on:- 27-04-2019

suhisaver

ਗਰਲਜ਼ ਕਾਲਜ ਗਹਿਲ ’ਚ ਐਸ.ਸੀ ਵਿਦਿਆਰਥੀਆਂ ਤੋਂ ਫੀਸ ਵਸੂਲੀ ਵਿਵਾਦ ਬਾਰੇ ਜਮਹੂਰੀ ਅਧਿਕਾਰ ਸਭਾ ਦੀ ਰਿਪੋਰਟ

ਬਰਨਾਲਾ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ(ਬਰਨਾਲਾ) ਵੱਲੋਂ ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਲਈ ਯੋਗ ਵਿਦਿਆਰਥੀਆਂ ਤੋਂ ਦਾਖਲਾ ਦੇਣ ਸਮੇਂ ਫੀਸ ਵਸੂਲੀ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹੈ । ਵਿਦਿਆਰਥੀਆਂ,ਮਾਪਿਆਂ, ਕਾਲਜ ਪ੍ਰਬੰਧਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਮਸਲੇ ਪ੍ਰਤੀ ਪਹੁੰਚ ਅਤੇ ਇਸ ਸਕੀਮ ਬਾਰੇ ਸਰਕਾਰੀ ਹਿਦਾਇਤਾਂ ਦੀ ਤਹਿ ਤੱਕ ਜਾਣ ਲਈ ਜਮਹੂਰੀ ਅਧਿਕਾਰ ਸਭਾ ਬਰਨਾਲਾ ਨੇ ਤੱਥ-ਖੋਜ ਕਮੇਟੀ ਬਣਾ ਕੇ ਸਾਰੇ ਮਸਲੇ ਦੀ ਜਾਂਚ ਕਰਕੇ ਇਕ ਰਿਪੋਰਟ ਤਿਆਰ ਕੀਤੀ ਹੈ।  

ਰਿਪੋਰਟ  ਜਾਰੀ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਤੇ ਸਕੱਤਰ ਸੋਹਣ ਸਿੰਘ ਮਾਝੀ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਆਰਥਿਕ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਭਲਾਈ ਸਕੀਮ ਦਾ ਮੰਤਵ ਗਰੀਬ ਐਸ.ਸੀ. ਵਿਦਿਆਰਥੀਆਂ ਨੂੰ ਉੱਚ ਸਿਖਿਆ ਮੁਫਤ ਹਾਸਲ ਕਰਵਾਉਣਾ ਹੈ ਪਰ ਸਰਕਾਰਾਂ ਦੀ ਸਕੀਮ ਪ੍ਰਤੀ ਗ਼ੈਰ-ਸੰਜੀਦਗੀ, ਫੰਡ ਰਲੀਜ਼ ਕਰਨ ਵਿੱਚ ਦੇਰੀ, ਸੂਬਾ ਸਰਕਾਰ ਵੱਲੋਂ ਫੰਡਾਂ ਨੂੰ ਹੋਰ ਮੰਤਵਾਂ ਲਈ ਵਰਤਣ, ਸਰਕਾਰੀ ਹਿਦਾਇਤਾਂ ਦੀ ਬਹੁ-ਅਰਥੀ ਸ਼ਬਦਾਵਲੀ, ਸਕੀਮ ਪ੍ਰਤੀ ਪੇਸ਼ੇਵਾਰਾਨਾ ਪਹੁੰਚ ਦੀ ਘਾਟ, ਪ੍ਰਸ਼ਾਸਨ ਦਾ ਸਕੀਮ ਲਾਗੂ ਕਰਵਾਉਣ ਪ੍ਰਤੀ ਉਦਾਸੀਨ ਰਵੱਈਆ ਅਤੇ ਸਿੱਖਿਆ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਮੁਕਾਬਲੇ ਆਪਣੇ ਆਰਥਿਕ ਹਿੱਤਾਂ ਨੂੰ ਪਹਿਲ ਦੇਣੀ ਆਦਿ ਅਜਿਹੇ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਇਹ ਸਕੀਮ ਆਪਣਾ ਮੰਤਵ ਹਾਸਲ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ।

ਗਰੀਬ ਵਿਦਿਆਰਥੀਆਂ ਨੂੰ ਸਿਖਿਆ ਤੋਂ ਵਿਰਵੇ ਹੋਣ ਦਾ ਡਰ ਸਤਾ ਰਿਹਾ ਹੈ। ਜਿਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੇ ਇਹ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਉਨ੍ਹਾਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਇਸ ਦਾ ਹੱਲ ਕੱਢ ਲਿਆ ਪਰ ਦੂਸਰੀਆਂ ਸੰਸਥਾਵਾਂ ਦੇ ਵਿਦਿਆਰਥੀ ਖੱਜਲ-ਖੁਆਰ ਹੋ ਰਹੇ ਹਨ। ਸਭਾ ਦੇ ਨੇਤਾਵਾਂ ਨੇ ਮੰਗ ਕੀਤੀ ਕਿ ਗਰਲਜ਼ ਕਾਲਜ ਗਹਿਲ ਗਰੀਬ ਐਸ.ਸੀ. ਬੱਚੀਆਂ ਪ੍ਰਤੀ ਸ਼ੰਵੇਦਨਸ਼ੀਲ ਰਵੱਈਆ ਅਖਤਿਆਰ ਕਰੇ ਅਤੇ ਉਨ੍ਹਾਂ ਨੂੰ ਬਗ਼ੈਰ ਫੀਸਾਂ ਲਏ ਦਾਖਲਾ ਦੇਵੇ।

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਟਾਲ-ਮਟੋਲ ਵਾਲੀ ਨੀਤੀ ਤਿਆਗਦੇ ਹੋਏ ਵਿਦਿਆਰਥੀਆਂ ਦੇ ਮੰਗ-ਪੱਤਰ ਉਪਰ ਤੁਰੰਤ ਢੁਕਵੀਂ ਕਾਰਵਾਈ ਕਰੇ ਅਤੇ ਸਭ ਸੰਸਥਾਵਾਂ ਨੂੰ ਐਸ.ਸੀ ਵਿਦਿਆਰਥੀਆਂ ਤੋਂ ਮੁੜਨ-ਯੋਗ ਫੀਸ ਤੋਂ  ਇਲਾਵਾ ਕੋਈ ਹੋਰ ਫੀਸ ਵਸੂਲਣ ਤੋਂ ਰੋਕੇ । ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਸਕੀਮ ਨੂੰ ਇਸ ਦੀ ਅਸਲੀ ਭਾਵਨਾ ਅਨੁਸਾਰ ਲਾਗੂ ਕਰਵਾਉਣ ਲਈ ਪ੍ਰਭਾਵੀ ਕਦਮ ਚੁੱਕਣ। ਇਸ ਮੌਕੇ ਹਰਚਰਨ ਸਿੰਘ ਚਹਿਲ, ਬਿਕਰ ਸਿੰਘ ਔਲਖ, ਹਰਚਰਨ ਪੱਤੀ, ਮਾਸਟਰ ਗੁਲਵੰਤ ਸਿੰਘ , ਹੇਮ ਰਾਜ ਸਟੈਨੋ, ਪਰਮਜੀਤ ਕੌਰ ਜੋਧਪੁਰ ਆਦਿ ਮੈਂਬਰ ਹਾਜ਼ਰ ਸਨ।

-ਜਮਹੂਰੀ ਅਧਿਕਾਰ ਸਭਾ ਬਰਨਾਲਾ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ