Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਵਿਦਿਆਰਥੀ ਸੰਘਰਸ਼ ਨੂੰ ਡੰਡੇ ਦੇ ਜ਼ੋਰ ਦਬਾਉਣ ਦੀ ਨਿਖੇਧੀ

Posted on:- 12-04-2017

ਬਰਨਾਲਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਵਿੱਚ 1100 % ਕੀਤੇ ਬੇਤਹਾਸ਼ਾ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਡੰਡੇ ਜੋਰ ਕੁਚਲਣ ਦੀ ਇਨਕਲਾਬੀ ਕੇਂਦਰ,ਪੰਜਾਬ ਦੀ ਸੁਬਾ ਕਮੁਟੀ ਨੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।ਸੂਬਾ ਕਮੇਟੀ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਦਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ,ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਬਡਬਰ ਨੇ ਕਿਹਾ ਕਿ ਵਿਦਿਆਰੂਨੀਵਰਸਿਟੀ ਪ੍ਰਸ਼ਾਸ਼ਨ ਖਿਲਾਫ ਸੰਘਰਸ਼ ਕਰ ਰਹੇ ਹਨ ਇਸ ਤੋਂ ਪਹਿਲਾਂ ਵੀ ਵਿਦਿਆਰਥੀਆਂ ਦਾ ਇਹ ਸੰਘਰਸ਼ ਕਈ ਪੜਾਵਾਂ ਵਿੱਚੋਂ ਲੰਘ ਚੁੱਕਾ ਹੈ।

ਫੀਸਾਂ 'ਚ ਬੇਤਹਾਸ਼ਾ ਵਾਧਾ ਕਰਕੇ ਯੂਨੀਵਰਸਿਟੀ ਪ੍ਰਸ਼ਾਸ਼ਨ ਗਰੀਬ ਮੱਧਵਰਗੀ ਵਿਦਿਆਰਥੀਆਂ ਕੋਲੋਂ ਵਿੱਦਿਆ ਹਾਸਲ ਕਰਨ ਦਾ ਹੱਕ ਖੋਹਣਾ ਚਾਹੁੰਦਾ ਹੈ।ਵਿਦਿਆਰਥੀ ਫੀਸਾਂ'ਚ ਇਸ ਵਾਧੇ ਖਿਲਾਫ ਵਾਈਸ ਚਾਂਸਲਰ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵਿਦਿਆਰਥੀ ਆਗੂਆਂ ਨਾਲ ਗੱਲਬਾਤ ਕਰਨ ਤੋਂ ਹੀ ਇਨਕਾਰੀ ਸੀ।

ਜਦੋਂ ਯੂਨੀਵਰਸਿਟੀ ਪ੍ਰਸ਼ਾਸ਼ਨ ਗੱਲਬਾਤ ਕਰਨ ਤੋਂ ਵੀ ਜਵਾਬ ਦੇ ਦੇਵੇ ਤਾਂ ਵਿਦਿਆਰਥੀਆਂ ਕੋਲ ਆਪਣੀ ਗੱਲ ਸਰਕਾਰਾਂ/ਅਧਿਕਾਰੀਆਂ ਦੇ ਬੋਲੇ ਕੰਨਾਂ ਤੱਕ ਪਹੁੰਚਾਉਣ ਦਾ ਰਸਤਾ ਸੰਘਰਸ਼ ਹੀ ਰਹਿ ਜਾਂਦਾ ਹੈ।ਜਿਹਾ ਪਹਿਲੀ ਵਾਰ ਨਹੀਂ ਜਦ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਦਿਆਰਥੀਆਂ ਨਾਲ ਇਸ ਢੰਗ ਨਾਲ ਪੇਸ਼ ਆਇਆ ਹੋਵੇ ਪਿਛਲੇ ਸਾਲ ਵੀ ਵਿਦਿਆਰਥੀਆਂ ਨੇ ਸੰਘਰਸ਼ ਕੀਤਾ ਸੀ ਤਾਂ ਯੂਨੀਵਸਿਟੀ ਪ੍ਰਸ਼ਾਸ਼ਨ ਨੇ ਵਿਦਿਆਰਥੀ ਸੰਘਰਸ਼ ਨੂੰ ਦਬਾਉਣ ਲਈ ਇਹ ਜਾਬਰ ਰਸਤਾ ਅਖਥਿਆਰ ਕੀਤਾ ਸੀ।ਹੁਣ ਵੀ ਵਿਦਿਆਰਥੀਆਂ ਸੰਘਰਸ਼ ਨੂੰ ਦਬਾਉਣ ਲਈ ਪਾਣੀ ਦੀਆਂ ਬੁਛਾੜਾਂ ਸੁੱਟੀਆਂ,ਅੱਥਰੂ ਗੈਸ ਦੇ ਗੋਲੇ ਛੱਡੇ,ਗੁਰਦਵਾਰਾ ਸਾਹਿਬ'ਚ ਆਪਣੇ ਬਚਾਅ ਲਈ ਦਾਖਲ ਹੋਏ ਵਿਦਿਆਰਥੀਆਂ ਨੂੰ ਬਾਹਰ ਕੱਢਕੇ ਅੰਨ੍ਹੇ ਜਬਰ ਦਾ ਸ਼ਿਕਾਰ ਬਣਾਇਆ,52 ਵਿਦਿਆਰਥੀਆਂ ਉੱਪਰ 124-ਏ,308 ਵਰਗੀਆਂ ਸਖਤ ਧਾਰਾਵਾਂ ਤਹਿਤ ਪਰਚਾ ਦਰਜਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰ ਦਿੱਤਾ,ਥਾਣਿਆਂ ਵਿੱਚ ਵਿਦਿਆਰਥੀ ਆਗੂਆਂ ਨੂੰ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਸ ਲਈ ਇਨਕਲਾਬੀ ਕੇਂਦਰ,ਪੰਜਾਬ ਵਿਦਿਆਰਥੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕਰਦਾ ਹੈ।ਗ੍ਰਿਫਤਾਰ ਕੀਤੇ ਆਗੂਆਂ ਉੱਪਰ ਦਰਜ ਕੀਤੇ ਝੂਠੇ ਕੇਸ ਵਾਪਸ ਲੈਕੇ ਵਿਦਿਆਰਥੀ ਆਗੂਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦਾ ਹੈ।ਇਨਕਲਾਬੀ ਕੇਂਦਰ ਸਮਝਦਾ ਹੈ ਕਿ ਅਸਲ ਵਿੱਚ ਯੂਨੀਵਰਸਿਟੀ ਪ੍ਰਸ਼ਾਸ਼ਨ ਜਬਰ ਦਾ ਅਜਿਹਾ ਤਾਂਡਵ ਨਾਚ ਰਚਕੇ ਵਿਦਿਆਰਥੀਆਂ ਨੂੰ ਦਹਿਸ਼ਤਜਦਾ ਕਰਨ ਸਮੇਤ ਹਰ ਮਿਹਨਤਕਸ਼ ਤਬਕੇ ਦੇ ਵਿਚਾਰਾਂ ਦੇ ਪੈਗਟਾਵੇ ਕਰਨ,ਜਥੇਬੰਦ ਹੋਕੇ ਬੇਹਤਰ ਜ਼ਿੰਦਗੀ ਲਈ ਸੰਘਰਸ਼ ਦੇ ਬੁਨਿਆਦੀ ਹੱਕ ਨੂੰ ਖੋਹਣਾ ਚਾਹੁੰਦਾ ਹੈ ਜਿਸ ਨੂੰ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

-ਕੰਵਲਜੀਤ ਖੰਨਾ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ