Sat, 20 April 2024
Your Visitor Number :-   6988208
SuhisaverSuhisaver Suhisaver

ਕਿੱਥੇ ਗਈਆਂ ਫੁਲਕਾਰੀਆਂ –ਰਾਜਵੀਰ ਕੌਰ

Posted on:- 24-06-2019

suhisaver

ਕਿੱਥੇ ਗਏ ਉਹ ਸੋਹਣੇ ਚਰਖੇ
ਕਿੱਥੇ ਗਈਆਂ ਨੇ ਫੁਲਕਾਰੀਆਂ

ਖ਼ਬਰੇ ਕਿਹੜੇ ਰਾਹਾਂ 'ਤੇ ਵਿਰਸਾ ਗੁਆਚ ਗਿਆ
ਮੁੜ ਕਿਉਂ ਨਾ ਆਇਆ ਜੋ ਕਿੱਸਾ ਗੁਆਚ ਗਿਆ
ਬਸ ਰਹਿ ਗਈਆਂ ਯਾਦਾਂ ਉਸ ਵੇਲੇ ਦੀਆਂ
ਜਦੋਂ ਕੱਤਦੀਆਂ ਜਾਗ ਰਾਤਾਂ ਸਾਰੀਆਂ
ਕਿੱਥੇ ਗਏ ਉਹ ਸੋਹਣੇ ਚਰਖੇ...

ਰਹਿ ਗਏ ਨੇ ਸੁੰਨੇ ਉਹ ਵਿਹੜੇ
ਤੀਆਂ ਨਾਲ ਸੀ ਸੱਜਦੇ ਜਿਹੜੇ
ਨਾ ਉਹ ਪੀਂਘਾ ਨੇ ਨਾ ਹੀ ਹੁਲਾਰੇ
ਸੁੰਨੀਆਂ ਰਹਿ ਗਈਆਂ ਪਿੱਪਲਾਂ ਤੇ ਟਾਹਲੀਆਂ
ਕਿੱਥੇ ਗਏ ਉਹ ਸੋਹਣੇ ਚਰਖੇ...

ਗੁਆਚ ਗਏ ਦੁਪੱਟੇ ਜੋ ਸਿਰ 'ਤੇ ਸਜਾਉਂਦੀਆਂ
ਮਿੱਠੀਆਂ ਅਵਾਜ਼ਾਂ ਨਾਲ ਰਲ ਰਲ ਗਾਉਂਦੀਆਂ
ਭੁੱਲ ਗਿਆ ਹਰ ਕੋਈ ਵਿਰਸੇ ਦੀ ਸ਼ਾਨ ਨੂੰ
ਅੱਜ ਤੋੜ ਦਿੰਦੇ ਪਲਾਂ ਵਿੱਚ ਯਾਰੀਆਂ
ਕਿੱਥੇ ਗਏ ਉਹ ਸੋਹਣੇ ਚਰਖੇ...

ਰਾਬਤਾ: 94176 40723

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ