Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਡਾ: ਬਲਵਿੰਦਰ ਕੌਰ ਬਰਾੜ ਦਾ ਨਾਵਲ "ਅੰਗੂਠੇ ਦਾ ਨਿਸ਼ਾਨ" 29 ਅਪਰੈਲ ਨੂੰ ਹੋਵੇਗਾ ਰਿਲੀਜ਼

Posted on:- 27-04-2017

suhisaver

-ਹਰਬੰਸ ਬੁੱਟਰ

ਕੈਲਗਰੀ: ਡਾ. ਬਲਵਿੰਦਰ ਕੌਰ ਬਰਾੜ ਦਾ 15ਵਾਂ ਨਾਵਲ "ਅੰਗੂਠੇ ਦਾ ਨਿਸ਼ਾਨ" , 29 ਅਪ੍ਰੈਲ 2017 ਨੂੰ, 'ਫਾਲਕਿਨਰਿੱਜ ਕਮਿਊਨਿਟੀ ਸੈਂਟਰ' ਵਿਖੇ ਪੰਜਾਬੀ ਪਾਠਕਾਂ ਲਈ ਰਿਲੀਜ਼ ਹੋਵੇਗਾ।  ਸ਼ਨਿੱਚਰਵਾਰ ਦੁਪਹਿਰ 12:30 ਵਜੇ ਤੋਂ ਲੈਕੇ 2:30 ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਕੈਲਗਰੀ ਅਤੇ ਐਡਮਿੰਟਨ ਤੋਂ ਸਾਹਤਿਕ ਖੇਤਰ ਦੀਆਂ ਹਸਤੀਆਂ ਪੁੱਜ ਰਹੀਆਂ ਹਨ। ਕੈਲਗਰੀ ਵਾਸੀ ਡਾ: ਬਲਵਿੰਦਰ ਕੌਰ ਬਰਾੜ ਦਾ ਇਹ ਨਾਵਲ ਹੱਡੀ ਹੰਢਾਏ ਅਤੇ ਵੇਖੇ ਸੁਣੇ ਕਨੇਡੀਅਨ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਘਟਨਾਵਾਂ ਉੱਪਰ ਅਧਾਰਿਤ ਹੈ। ਇਸ ਤੋਂ ਪਹਿਲਾਂ ਵੀ ਬਲਵਿੰਦਰ ਕੌਰ ਬਰਾੜ ਅੱਤਵਾਦ ਦੇ ਦਿਨਾਂ ਦੌਰਾਨ "ਮਿੱਟੀ ਨਾ ਫਰੋਲ ਜੋਗੀਆ" ਪੂਣੀਆਂ ਗਲੋਟੇ,ਜੱਗ ਵਿੱਚ ਸ਼ੀਰ,ਸੱਭੈ ਸਾਕ ਕੁੜਾਵੇ,ਚਿੱਤ ਨਾ ਚੇਤੇ,ਕਾਲੀ ਬੋਲੀ ਹਨੇਰੀ,ਰੁੱਤ ਫਿਰੀ ਬਣ ਕੰਬਿਆ,ਅਤੇ ਆਲੋਚਨਾ ਦੀ ਇੱਕ ਕਿਤਾਬ ਨਾਰੀਵਾਦ ਸਿਧਾਂਤ ਅਤੇ ਵਿਚਾਰ ਵੀ ਲਿਖ ਚੁੱਕੀ ਹੈ। ਡਾ: ਬਲਵਿੰਦਰ ਕੌਰ ਬਰਾੜ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਆਉਣ ਲਈ ਖੁੱਲਾ ਸੱਦਾ ਹੈ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ