Tue, 26 September 2017
Your Visitor Number :-   1089012
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਮਜ਼ਦੂਰ ਦਿਵਸ਼ ਨੂੰ ਸਮਰਪਿਤ ਹੋਈ ਵਿਚਾਰ ਚਰਚਾ

Posted on:- 01-05-2017

suhisaver

ਬਰਨਾਲਾ: ਇਨਕਲਾਬੀ ਕੇਂਦਰ,ਪੰਜਾਬ ਜਿਲ੍ਹਾ ਇਕਾਈ ਬਰਨਾਲਾ ਨੇ ਸਰਕਾਰੀ ਹਾਈ ਸਕੂਲ ਬਰਨਾਲਾ ਵਿਖੇ " ਸਰਮਾਏਦਾਰੀ ਦਾ ਸੰਕਟ,ਮਜ਼ਦੂਰ ਜਮਾਤ ਅਤੇ ਕਮਿਊਨਿਜ਼ਮ" ਵਿਸ਼ੇ ਉੱਪਰ ਵਿਚਾਰ ਚਰਚਾ ਕਰਵਾਈ ਗਈ।ਇਸ ਵਿਚਾਰ ਚਰਚਾ ਵਿੱਚ ਮੁੱਖ ਬੁਲਾਰੇ ਵਜੋਂ ਲਾਲ ਪਰਚਮ ਸੰਪਾਦਕੀ ਬੋਰਡ ਦੇ ਮੈਂਬਰ ਸਾਥੀ ਮੱਖਣ ਕਾਲਸਾਂ ਹਾਜ਼ਰ ਸਨ।ਵਿਸ਼ੇ ਦੀ ਵਿਆਖਿਆ ਸਾਥੀ ਸਾਹਿਬ ਸਿੰਘ ਨੇ ਬਡਬਰ ਨੇ ਕਰਦਿਆਂ ਕਿਹਾ ਮੌਜੂਦਾ ਦੌਰ 'ਚ ਅਜਿਹੇ ਕੌਮਾਂਤਰੀ ਮਹੱਤਤਾ ਵਾਲੇ ਮਜ਼ਦੂਰ ਜਮੂਤ ਦੀ ਰੀੜ ਦੀ ਹੱਡੀ ਵਰਗੇ ਮਹੱਤਵਪੂਰ ਵਿਸ਼ਿਆਂ ਦੀ ਗੰਭੀਰਤਾ ਨੂੰ ਸਮਝਣ ਤੋਂ ਚੇਤ ਜਾਂ ਅਚੇਤ ਰੂਪ'ਚ ਛੁਟਿਆਇਆ ਹੋਇਆ ਹੈ।ਇਸ ਦੀ ਮਹੱਤਤਾ ਨੂੰ ਸਮਝਦਿਆਂ ਹੀ ਸਿਆਸੀ ਤੌਰ ਤੇ ਚੇਤੰਨ ਮਜਦੂਰਾਂ-ਕਿਸਾਨਾਂ-ਨੌਜਵਾਨਾਂ ਅਤੇ ਮੁਲਾਜਮਾਂ ਦੀ ਆਗੂ ਪਰਤ ਨੂੰ ਅੱਜ ਦੀ ਵਿਚਾਰ ਚਰਚਾ ਵਿੱਚ ਸ਼ਾਮਲ ਕੀਤਾ ਹੈ।

ਇਸ ਸਮੇਂ ਹਾਜ਼ਰ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਸਾਥੀ ਮੱਖਣ ਕਾਲਸਾਂ ਨੇ ਕਿਹਾ ਕਿ ਮਜ਼ਦੂਰ ਜਮਾਤ ਦਾ ਸੰਕਟ ਸਰਮਾਏਦਾਰੀ ਦੇ ਹੋਂਦ'ਚ ਨਾਲ ਹੀ ਸ਼ੁਰੂ ਹੋ ਗਿਆ ਸੀ ਇਸੇ ਕਰਕੇ "ਸਰਮਾਇਆ"  ਅਤੇ "ਕਮਿਊਨਿਸਟ ਮੈਨੀਫੈਸਟੋ" ਦੇ ਰਚੇਤਾ ਕਾਰਲ ਮਾਰਕਸ ਨੇ ਮਜ਼ਦੂਰ ਜਮਾਤ ਨੂੰ ਸਰਮਾਏਦਾਰੀ ਦੀ ਕਬਰਪੁੱਟ ਕਿਹਾ ਸੀ।ਕਿਉਂਕਿ ਸਰਮਾਏਦਾਰੀ ਜਿਣਸੀ ਪੈਦਾਵਾਰ ਰਾਹੀਂ ਮੁਨਾਫੇ ਤੇ ਮੁਕਾਬਲਬਾਜੀ ਦੇ ਸਮਾਜੀ ਸਬੰਧਾਂ ਨੂੰ ਸਿਰਜਦੀ ਹੈ।ਜਿਣਸੀ ਪੈਦਾਵਾਰ ਮੁਨਾਫੇ ਦੀ ਹੋੜ ਤੇ ਮੁਕਾਬਲੇਬਾਜ਼ੀ ਰਾਹੀਂ ਪੈਦਾਵਾਰ ਦੀ ਅਫਰਾਤਫਰੀ ਨੂੰ ਪੈਦਾ ਕਰਦੀ ਹੈ। ਜਿਸ ਦਾ ਸੰਘਣਾ ਇਜ਼ਹਾਰ ਸਰਮਾਏਦਾਰੀ ਦੇ ਵਾਧੂ ਪੈਦਾਵਾਰ ਦੇ ਸੰਕਟ ਵਿੱਚ ਹੁੰਦਾ ਹੈ। ਇਹ ਸੰਕਟ ਭਾਵੇਂ ਵਾਧੂ ਪੈਦਾਵਾਰ ਵਜੋਂ ਸਾਹਮਣੇ ਆਉਂਦਾ ਹੈ ਪਰ ਅਸਲ ਵਿੱਚ ਸਰਮਾਏ ਵੱਲੋਂ ਮੁਨਾਫਾ ਨਾ ਕਰ ਸਕਣ ਨੂੰ ਲੱਗੇ ਜਾਮ ਦਾ ਸੰਕਟ ਹੁੰਦਾ ਹੈ।ਸਾਮਰਾਜੀ ਪ੍ਰਬੰਧ ਅੰਦਰ ਇਸ ਸੰਕਟ ਦਾ ਇਜਹਾਰ ਹੋਰ ਵੀ ਵੱਡੀ ਵੱਡੀ ਪੱਧਰ ਤੇ ਵੱਖੌ-ਵੱਖ ਸਮਿਆਂ'ਚ ਸਾਹਮਣੇ ਆਉਂਦਾ ਹੈ। 1930 ਦਾ ਮਹਾਂ ਮੰਦਵਾੜਾ ਅਤੇ ਮੌਜੂਦਾ ਹਾਲਤ 'ਚ 2008 ਵਿੱਚ ਆਇਆ ਵੱਡਾ ਸੰਕਟ ਇਸ ਦਾ ਜਾਹਰਾ ਰੂਪ ਹਨ।ਮਿਹਨਤਕਸ਼ ਜਮਾਤ ਲਈ ਸੰਸਾਰ ਪੱਧਰ'ਤੇ ਹਰ ਕਿਸਮ ਦੇ ਦਾਬੇ ਅਤੇ ਲੁੱਟ ਤੋਂ ਮੁਕਤ ਕਮਿਊਨਿਜਮ ਸਥਾਪਤ ਕਰਨ ਲਈ ਜਰੂਰੀ ਹੈ ਕਿ ਵੱਖੋ-ਵੱਖਰੇ ਮੁਲਕਾਂ ਸਮੇਤ ਭਾਰਤ ਅੰਦਰ ਇਨਕਲਾਬ ਕਰਦਿਆਂ ਇਸ ਅੰਤਿਮ ਨਿਸ਼ਾਨੇ ਦੀ ਪੂਰਤੀ ਵੱਲ ਅੱਗੇ ਵਧਿਆ ਜਾਵੇ।ਇਹੀ ਅਸਲ ਵਿੱਚ ਮਈ ਦਿਵਸ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਕਿ ਅਸੀਂ ਮਹਾਨ ਸ਼ਹੀਦਾਂ ਦੇ ਆਦਰਸ਼ਾਂ ਨੂੰ ਜ਼ੋਰਦਾਰ ਡੰਗ ਨਾਲ ਸਹੀ ਪਰਫਿੇਖ ਵਿੱਚ ਬੁਲੰਦ ਕਰੀਏ।

ਸਟੇਜ ਸਕੱਤਰ ਦੇ ਫਰਜ ਸਾਥੀ ਰਜਿੰਦਰ ਪਾਲ ਨੇ ਬਾਖੂਬੀ ਨਿਭਾਏ।ਇਸ ਵਿਚਾਰ ਚਰਚਾ ਇਹ ਸੀ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ ਅਤੇ ਵਿਚਾਰ ਚਰਚਾ ਵਿੱਚ ਗੰਭਰਿਤਾ ਨਾਲ ਭਾਗ ਲਿਆ।ਅਖੀਰ ਵਿੱਚ  ਹਾਜ਼ਰ ਸਾਥੀਆਂ ਨੇ ਗਗਨ ਲੌਂਗੋਵਾਲ ਵੱਲੋਂ ਪੇਸ਼ ਕੌਮਾਂਤਰੀ ਗੀਤ ਪੇਸ਼ ਕਰਦਿਆਂ ਖੜੇ ਗੋਕੇ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਹੀਦਾਂ ਦੇ ਕਾਰਜ ਨੂੰ ਅੱਗੇ ਤੋਰਨ ਦਾ ਅਹਿਦ ਕੀਤਾ।ਇਸ ਸਮੇਂ ਵਿਚਾਰ ਚਰਚਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ,ਮਜ਼ਦੂਰ ਆਗੂ ਏਕਮ ਛੀਨੀਵਾਲਕਲਾਂ,ਅਵਤਾਰ ਚੀਮਾ,ਕਿਸਾਨ ਆਗੂਆਂ ਜਗਰਾਜ ਹਰਦਾਸਪੁਰਾ,ਗੁਰਦੇਵ ਮਾਂਗੇਵਾਲ, ਮੇਲਾ ਸਿੰਘ ਖੁੱਡੀਕਲਾਂ,ਨੌਜਵਾਨ ਆਗੂਆਂ ਗਗਨ ਲੌਂਗੋਵਾਲ,ਜਗਜੀਤ ਮੁਕਤਸਰ,ਲੱਖੀ ਛਾਜਲੀ,ਸਤਨਾਮ ਨਾਗਲਾ ਆਦਿ ਆਗੂਆਂ ਨੇ ਇਸ ਗੰਭੀਰ ਵਿਚਾਰ ਚਰਚਾ ਵਿੱਚ ਭਾਗ ਲਿਆ।

-ਨਰਾਇਣ ਦੱਤ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ