Thu, 21 September 2017
Your Visitor Number :-   1087295
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਏ.ਆਈ.ਐੱਸ.ਐੱਫ ਜ਼ਿਲ੍ਹਾ ਪਟਿਆਲਾ ਦੀ ਨਵੀਂ ਟੀਮ ਦੀ ਚੋਣ

Posted on:- 04-05-2017

suhisaver

ਆਲ਼ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ) ਦੀ ਪਟਿਆਲਾ ਇਕਾਈ ਦੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦਾ ਏਜੰਡਾ ਨਵੀਆਂ ਚੁਣੌਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਤੇ ਲੋਕਤੰਤਰੀ ਪਰੰਪਰਾਵਾਂ 'ਤੇ ਚਲਦੇ ਹੋਏ ਨਵੀਂ ਟੀਮ ਦੀ ਚੋਣ ਕੀਤੀ ਗਈ। ਇਸ ਕਾਨਫਰੰਸ 'ਚ ਪਟਿਆਲਾ ਦੇ ਕਾਲਜਾਂ ਯੂਨੀਵਰਸਿਟੀ, ਨਾਭਾ ਤੋਂ ਚੁਣੀਆਂ ਇਕਾਈਆਂ ਦੇ ਸਾਥੀਆਂ ਨੇ ਹਿੱਸਾ ਲਿਆ। ਸਟੇਜ ਦਾ ਸੰਚਾਲਨ ਸੰਦੀਪ ਲਾਧੂਕੇ ਵੱਲੋਂ ਕੀਤਾ ਗਿਆ। ਇਸ ਸਮੇਂ ਪੁਰਾਣੀ ਟੀਮ ਵੱਲੋਂ ਪਿਛਲੇ ਤਿੰਨ ਸਾਲ 'ਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਸਮੇਂ ਏ.ਆਈ.ਵਾਈ.ਐਫ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਗਧਾਈਆ ਨੇ ਵਿਦਿਆਰਥੀ ਆਗੂਆਂ ਨੂੰ ਦੱਸਿਆ ਕਿ ਇਸ ਸਮੇਂ ਦੇਸ਼ ਦਾ ਪੂੰਜੀਪਤੀ ਵਰਗ ਮਜ਼ਦੂਰਾਂ ਕਿਸਾਨਾਂ ਦਾ ਸ਼ੋਸ਼ਣ ਕਰ ਕੇ ਆਪਣੀਆਂ ਜਾਇਦਾਦ ਦੀਆਂ ਢੇਰੀਆਂ ਵੱਡੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਸਮਾਜ ਤਰ੍ਹਾਂ ਤਰ੍ਹਾਂ ਕਰ ਰਿਹਾ ਹੈ। ਲੋਕਾਂ ਦੀ ਖਰੀਦ ਸ਼ਕਤੀ ਖਤਮ ਹੈ।

ਇਸ ਸਮੇਂ ਏ.ਆਈ.ਐਸ.ਐਫ ਕੁੜੀਆਂ ਦੀ ਨੈਸ਼ਨਲ ਕਨਵੀਨਰ ਵਿਸ਼ੇਸ਼ ਤੌਰ 'ਤੇ ਨਿਗਰਾਨ ਦੇ ਤੌਰ 'ਤੇ ਨਵੀਂ ਟੀਮ ਦੀ ਚੋਣ ਕਰਵਾਉਣ ਹਾਜ਼ਰ ਹੋਏ। ਉਨ੍ਹਾਂ ਏ.ਆਈ.ਐਸ.ਐਫ ਦੇ ਇਤਿਹਾਸ ਤੋਨ ਜਾਣੂ ਕਰਵਾਉਂਦੀਆਂ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਅਮੀਰ ਪੂੰਜੀਪਤੀਆਂ ਦੇ ਹੱਥ ਵਿੱਦਿਆ ਨੂੰ ਵੇਚਣ ਦਾ ਕੰਮ ਕਰ ਰਹੀ ਹੈ। ਸਰਕਾਰਾਂ ਧੜਲੇ ਨਾਲ ਸਰਕਾਰੀ ਕਾਲਜਾਂ ਨੂੰ ਫੰਡ ਨਾ ਦੇ ਕੇ ਉਨ੍ਹਾਂ ਨੂੰ ਵੇਚਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਸਰਕਾਰ ਗਰਾਂਟਾਂ ਨਾ ਦੇਣ ਕਾਰਣ ਫੀਸਾਂ 'ਚ ਅੰਨ੍ਹਾਂ ਵਾਧਾ ਕਰ ਰਹੀ ਹੈ। ਜਿਥੇ ਹਰ ਵਾਰ ਵਿਦਿਆਰਥੀਆਂ ਨੂੰ ਪੁਲਿਸ ਦਾ ਜੁਲਮ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਕੂਲਾਂ ਕਾਲਜਾਂ 'ਚ ਅਨੁਪਾਤ 22:1 ਹੋਣਾ ਚਾਹੀਦਾ ਹੈ, ਵਿਦਿਆ ਹਰ ਇੱਕ ਲਈ ਮੁਫਤ ਤੇ ਲਾਜ਼ਮੀ ਹੋਵੇ, ਬੱਸ ਪਾਸਾਂ ਦੀ ਸਹੂਲਤ ਪ੍ਰਾਈਵੇਟ ਬੱਸਾਂ ਤੇ ਵੀ ਲਾਗੂ ਕੀਤੀ ਜਾਵੇ ਤੇ ਇਸ ਦਾ ਦਾਇਰਾ 60 ਕਿਲੋਮੀਟਰ ਤੋਂ ਵਧਾ ਕੇ 100 ਕਿਲੋਮੀਟਰ ਕੀਤਾ ਜਾਵੇ।  ਇਸ ਸਮੇਂ ਇਸਤਰੀ ਸਭਾ ਵੱਲੋਂ ਰਵਿੰਦਰਜੀਤ ਕੌਰ ਨੇ ਕਿਹਾ ਕਿ ਸਮਾਜ ਨੂੰ ਬਿਹਤਰੀ ਦੇ ਰਸਤੇ ਲੈ ਕੇ ਜਾਣ 'ਚ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਹਨ। ਨਵੀਂ ਟੀਮ ਦੀ ਚੋਣ ਕਰਨ ਤੋਂ ਪਹਿਲਾਂ ਪੁਰਾਣੀ ਟੀਮ ਨੂੰ ਭੰਗ ਕੀਤਾ ਗਿਆ।

ਨਵੀਂ ਟੀਮ 'ਚ ਜ਼ਿਲ੍ਹਾਂ ਪ੍ਰਧਾਨ ਲਈ ਸੰਦੀਪ ਲਾਧੂਕੇ ਨੂੰ, ਸਕੱਤਰ ਲਈ ਗੁਰਮੁੱਖ, ਸੀਨੀਅਰ ਮੀਤ ਪ੍ਰਧਾਨ-1 ਪਰਮਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ-2 ਹਰਜੀਤ ਸਿੰਘ,  ਤੇ ਪ੍ਰੈਸ ਸਕੱਤਰ ਦੇ ਤੌਰ 'ਤੇ ਸੁਮੀਤ ਨੂੰ ਸਰਵ ਸੰਮਤੀ ਨਾਲ ਚੁਣਿਆ ਗਿਆ।  ਇਸ ਸਮੇਂ ਨਵੇਂ ਚੁਣੇ ਜ਼ਿਲ੍ਹਾ ਸਕੱਤਰ ਗੁਰਮੁਖ ਨੇ ਕਿਹਾ ਕਿ ਨਵੀਂ ਟੀਮ ਸਮਾਜਵਾਦੀ ਸੰਕਲਪਾਂ ਨੂੰ ਧਿਆਂਨ 'ਚ ਰੱਖਦੇ ਹੋਏ ਵਿਦਿਆ ਨੂੰ ਲਾਜਮੀ ਤੇ ਮੁਫਤ ਕਰਵਾਉਣ ਦੇ ਨਾਲ ਨਾਲ ਹਰ ਉਸ ਸਮੱਸਿਆ ਦੇ ਲਈ ਲੜੇਗੀ ਜੋ ਵਿਦਿਆਰਥੀਆਂ ਦੇ ਵਿਰੋਧ 'ਚ ਹੋਵੇਗੀ। ਉਨ੍ਹਾਂ ਕਿਹਾ ਕਿ ਏ.ਆਈ.ਐਸ.ਐਫ ਹੋਰ ਵਧੇਰੇ ਜੋਸ਼ ਨਾਲ ਬਨੇਗਾ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨੂੰ ਲਾਮਬੰਦ ਕਰੇਗੀ। ਇਸ ਮੌਕੇ ਨੋਗੀ, ਵਰਿੰਦਰ, ਗੁਰਜੰਟ, ਗੁਰਜੰਟ, ਪੌਲ, ਹਨਦੀਪ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

-ਪਰਮ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ