Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਬ੍ਰਿਟਿਸ਼ ਕੋਲੰਬੀਆ 87ਵੀਂ ਵਿਧਾਨ ਸਭਾ ਚੋਣਾਂ ਵਿੱਚ ਐਨਡੀਪੀ ਦੇ ਸਰੀ ਗ੍ਰੀਨ ਟਿੰਬਰਸ ਤੋਂ ਰਚਨਾ ਸਿੰਘ ਜੇਤੂ

Posted on:- 10-05-2017

suhisaver

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 87ਵੀਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਚੋਣਾਂ ਵਿੱਚ ਅੱਧੇ ਦਰਜ਼ਨ ਤੋਂ ਵੱਧ ਸੀਟਾਂ ਪੰਜਾਬੀਆਂ ਦੇ ਨਾਂ ਆਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੀ ਇਸ 87ਵੀਂ ਵਿਧਾਨ ਸਭਾ ਚੋਣਾਂ ਵਿੱਚ ਐਨਡੀਪੀ ਦੇ ਸਰੀ ਗ੍ਰੀਨ ਟਿੰਬਰਸ ਤੋਂ ਰਚਨਾ ਸਿੰਘ 56 ਫ਼ੀਸਦ ਵੋਟਾਂ ਲੈ ਕੇ ਜੇਤੂ ਰਹੀ ਹੈ। ਲਿਬਰਲ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਲਿਬਰਲ ਪਾਰਟੀ ਸਭ ਤੋਂ ਅੱਗੇ ਜਦ ਕਿ ਦੂਜੇ ਨੰਬਰ 'ਤੇ ਐਨਡੀਪੀ ਪਾਰਟੀ ਤੇ ਤੀਜੇ ਨੰਬਰ 'ਤੇ ਗਰੀਨ ਪਾਰਟੀ ਰਹੀ। ਕਿਸੇ ਵੀ ਪਾਰਟੀ ਨੂੰ ਜਿੱਤਣ ਲਈ ਕੁਲ 87 ਸੀਟਾਂ ਵਿਚੋਂ 44 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਇਨ੍ਹਾਂ ਚੋਣਾਂ ਵਿੱਚ 21 ਪੰਜਾਬੀ ਉਮੀਦਵਾਰ ਵੀ ਮੈਦਾਨ ਵਿਚ ਹਨ। ਚੋਣਾਂ ਵਿੱਚ ਲਿਬਰਲ 43, ਐਨਡੀਪੀ 41 ਤੇ ਗਰੀਨ ਪਾਰਟੀ 3 ਸੀਟਾਂ ਜਿੱਤੀਆਂ। ਇਸ ਤਰ੍ਹਾਂ ਬਹੁਮਤ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ। ਹੁਣ ਦੇਖਣਾ ਹੈ ਕਿ ਗਰੀਨ ਪਾਰਟੀ ਕਿਸ ਪਾਰਟੀ ਨੂੰ ਸਮਰਥਨ ਦਿੰਦੀ ਹੈ । ਸਮਰਥਣ ਦੇਣ ਤੋਂ ਬਾਅਦ ਹੀ ਉਸ ਪਾਰਟੀ ਦੀ ਸਰਕਾਰ ਬਣ ਸਕੇਗੀ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ