Thu, 19 October 2017
Your Visitor Number :-   1096891
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਅਦਾਰਾ ਲਾਲ ਪਰਚਮ ਵੱਲੋਂ ਨਕਸਲਬਾੜੀ ਦੀ 50ਵੀਂ ਵਰ੍ਹੇਗੰਢ ਉੱਤੇ ਸਿਆਸੀ ਕਾਨਫਰੰਸ

Posted on:- 29-05-2017

suhisaver

ਬਰਨਾਲਾ: ਪੰਜਾਬੀ ਮੈਗਜ਼ੀਨ ਲਾਲ ਪਰਚਮ ਅਦਾਰੇ ਵੱਲੋਂ ਨਕਸਲਬਾੜੀ ਦੀ 50 ਵੀਂ ਵਰ੍ਹੇ ਗੰਢ ਮਨਾਈ ਗਈ। ਇਸ ਸਮੇਂ ਸੂਬੇ ਦੇ ਵੱਖ ਵੱਖ ਭਾਗਾਂ 'ਚੋਂ ਇਨਕਲਾਬੀ ਕਾਰਕੁਨ ਵੱਡੀ ਗਿਣਤੀ ਲਈ ਸੰਘਰਸ਼ ਕਰਕੇ ਆਪਣੀਆਂ ਕੀਮਤੀ ਜਾਨਾਂ ਵਾਰ ਗਏ ਨਕਸਲਵਾੜੀ ਬੀਰ ਸਪੂਤਾਂ ਨੂੰ ਸ਼ਹੀਦਾਂ ਦੇ ਖੂਨ ਨਾਲ ਰੰਗੇ ਲਾਲ ਝੰਡੇ ਨੂੰ ਨੀਵਾਂ ਕਰਕੇ ਅਤੇ ਦੋ ਮਿੰਟ ਦਾ ਮੋਨ ਧਾਰਕੇ ਸੰਗਰਾਮੀ ਸਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਹੋਈ ਸਿਆਸੀ ਕਾਨਫਰੰਸ ਨੂੰ ਅਦਾਰਾ ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਹਾਕਮ ਜਮਾਤਾਂ ਵੱਲੋਂ ਜਾਣ ਬੁੱਝ ਕੇ ਲੋਕਾ ਨੂੰ ਧੋਖਾ ਦੇਣ ਲਈ ਨਕਸਲਬਾੜੀ ਦੇ ਅਕਸ ਨੂੰ ਵਿਗਾੜ ਕੇ ਇਸ ਨੂੰ ਅੱਤਵਾਦੀ ਅਤੇ ਹਿੰਸਾ ਦੇ ਪੁਜਾਰੀਆਂ ਦੀ ਲਹਿਰ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ ਜਦੋਂ ਕਿ ਇਸ ਲਹਿਰ ਦਾ ਮਕਸਦ ਦੇਸ਼ ਦੇ ਕਰੋੜਾਂ ਗਰੀਬਾਂ ਅਤੇ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਸੰਘਰਸ਼ ਕਰਨਾ ਹੈ। ਇਸ ਵਾਸਤੇ ਨਕਸਲਬਾੜੀ ਲਹਿਰ ਦਾ ਨਿਸ਼ਾਨਾ ਦੇਸ਼ ਵਿੱਚ ਸਾਮਰਾਜੀ ਬਹੁਰਾਸ਼ਟਰੀ ਕੰਪਨੀਆਂ, ਭਾਰਤੀ ਇਜਾਰੇਦਾਰ ਸਰਮਾਏਦਾਰਾਂ ਅਤੇ ਵੱਡੇ ਭੋਂਇਪਤੀਆਂ ਵੱਲੋਂ ਦੇਸ਼ ਦੇ ਕੁਦਰਤੀ ਸਰੋਤਾਂ ਅਤੇ ਮਿਹਨਤ ਦੀ ਲੁੱਟ ਕਰਕੇ ਇਕੱਤਰ ਕੀਤੇ ਸਰਮਾਏ ਨੂੰ ਜ਼ਬਤ ਕਰਨਾ ਅਤੇ ਲੋਕ ਹਿੱਤਾਂ ਨੂੰ ਸਿਰਮੌਰ ਰੱਖਕੇ ਦੇਸ਼ ਦਾ ਵਿਕਾਸ ਕਰਨਾ ਹੈ।

ਬੰਗਾਲ ਦੇ ਨਕਸਲਬਾੜੀ ਇਲਾਕੇ 'ਚ 1967 ਵਿੱਚ ਹੋਈ ਕਿਸਾਨ-ਮਜ਼ਦੂਰਾਂ ਦੀ ਬਗਾਵਤ ਕੋਈ ਅਚਨਚੇਤੀ ਘਟਨਾ ਨਹੀਂ ਸੀ ਸਗੋਂ ਇਸਨੂੰ ਬਾਕਾਇਦਾ ਯੋਜਨਾਵਧ ਢੰਗ ਨਾਲ ਕਮਿਊਨਿਸਟ ਇਨਕਲਾਬੀਆਂ ਵੱਲੋਂ ਜਥੇਬੰਦ ਕੀਤਾ ਗਿਆ ਸੀ। ਇਸ ਨੇ ਸੀ.ਪੀ.ਆਈ. ਅਤੇ ਸੀ.ਪੀ.ਐਮ. ਨਾਲੋਂ ਬੁਨਿਆਦੀ ਨਿਖੇੜਾ ਕਰਦਿਆਂ ਪਾਰਲੀਮਾਨੀ ਰਸਤੇ ਦੀ ਬਜਾਇ ਮਾਓ-ਜੇ-ਤੁੰਗ ਵੱਲੋ. ਦਰਸਾਏ ਲੋਕ ਯੁੱਧ ਰਾਹੀਂ ਦੇਸ਼ ਅੰਦਰ ਇਨਕਲਾਬ ਕਰਨ ਦਾ ਬੀੜਾ ਚੁੱਕਿਆ ਸੀ ਅਤੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨੂੰ ਆਪਣੀ ਮਾਰਗ ਸੇਧ ਦੀ ਕੁੰਜੀ ਕਿਹਾ ਸੀ। ਅੱਜ ਨਕਸਲਬਾੜੀ ਲਹਿਰ ਆਪਣੀਆਂ ਗਲਤੀਆਂ ਸੁਧਾਰ ਕੇ ਦੇਸ਼ ਅੰਦਰ ਮਜ਼ਦੂਰਾਂ, ਕਿਸਾਨਾ, ਆਦਿਵਾਸੀਆਂ ਅਤੇ ਹੋਰ ਮਿਹਨਕਸ਼ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ ਅਤੇ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਦਲਿਤਾਂ ਅਤੇ ਕਸ਼ਮੀਰ ਸਮੇਤ ਵੱਖ ਵੱਖ ਕੌਮੀਅਤਾਂ ਉੱਤੇ ਹਕੂਮਤੀ ਜਬਰ ਅਤੇ ਉਨ੍ਹਾਂ ਨਾਲ ਕੀਤੇ ਜਾ ਰਹੇ ਧੱਕੇ ਵਿਤਕਰਿਆਂ ਦੇ ਖਿਲਾਫ਼ ਲੋਕਾਂ ਨੂੰ ਸੁਚੇਤ  ਕਰਦਿਆਂ ਲੋਕਾਂ ਨੂੰ ਫ਼ਿਰਕੂ-ਫਾਸ਼ੀਵਾਦ ਦੇ ਖਿਲਾਫ਼ ਡੱਟਣ ਲਈ ਪਰੇਰ ਰਹੀ ਹੈ। ਇਸ ਕਰਕੇ ਹਾਕਮਾਂ ਵੱਲੋਂ ਇਸਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਕਰਾਰ ਦਿੱਤਾ ਗਿਆ ਹੈ ਅਤੇ ਇਸ ਉਪਰ ਕਹਿਰਾਂ ਦਾ ਜ਼ਬਰ ਢਾਹਿਆ ਜਾ ਰਿਹਾ ਹੈ।

 

ਲਾਲ ਪਰਚਮ ਸੰਪਾਦਕੀ ਮੰਡਲ ਦੇ ਮੈਂਬਰ ਕਾ. ਮੱਖਣ ਕਾਲਸਾਂ ਵੱਲੋਂ ਆਪਣੇ ਸੰਬੋਧਨ ਵਿੱਚ ਨਕਸਲਬਾੜੀ ਲਹਿਰ ਸਾਹਮਣੇ ਅੱਜ ਦੀਆਂ ਚਣੌਤੀਆਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਨਕਸਲਬਾੜੀ ਦੇ 50 ਸਾਲ ਬੀਤਣ ਬਾਅਦ ਹਾਲਾਤਾਂ 'ਚ ਬਹੁਤ ਸਾਰੀਆ ਤਬਦੀਲੀਆਂ ਹੋਈਆਂ ਹਨ। ਸਾਮਰਾਜਵਾਦ ਅਤੇ ਭਾਰਤੀ ਹਾਕਮ ਜਮਾਤਾਂ ਦੇ ਗੱਠਜੋੜ ਕਰਕੇ ਦੇਸ਼ ਦੀ ਸਨਅਤ ਅਤੇ ਖੇਤੀਬਾੜੀ ਨੂੰ ਆਪਣੇ ਹਿਤਾਂ ਅਨੁਸਾਰ ਵਰਤਣ ਅਤੇ ਦੇਸ਼ ਦੇ ਕਰੋੜਾਂ ਲੋਕਾਂ ਦੀ ਲੁੱਟ ਕਰਨ ਲਈ ਇਸਦਾ ਕੀਤਾ ਜਾ ਰਿਹਾ ਅਖੌਤੀ ਨਵੀਨੀਕਰਨ ਲੋਕਾਂ ਅਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਰਿਹਾ ਹੈ। ਆਵਾਜਾਈ, ਸੰਚਾਰ ਸਾਧਨਾਂ ਅਤੇ ਨਵੀਂ ਤਕਨੀਕ ਦੇ ਵਿਕਾਸ ਸਦਕਾ ਵੱਡੀ ਪੱਧਰ 'ਤੇ ਹੋਏ ਸ਼ਹਿਰੀ ਕਰਨ ਅਤੇ ਪੈਦਾਵਾਰੀ ਢੰਗਾਂ 'ਚ ਹੋਈਆਂ ਤਬਦੀਲੀਆਂ ਸਦਕਾ ਨਕਸਲਬਾੜੀ ਦੇ ਬਗਾਵਤ ਸਮੇਂ ਆਪਣੀਆਂ ਬਹੁਤ ਸਾਰੀਆਂ ਨੀਤੀਆਂ ਅਤੇ ਨਾਅਰਿਆਂ 'ਚ ਢੁਕਵੀਆਂ ਤਬਦੀਲੀਆਂ ਦੀ ਜ਼ਰੂਰਤ ਹੈ ਜਿਸਨੂੰ ਸਮਝੇ ਬਿਨਾਂ ਦੇਸ਼ ਅੰਦਰ ਕਮਿਊਨਿਸਟ ਇਨਕਲਾਬੀ ਲਹਿਰ ਦਾ ਵਧਾਰਾ ਨਹੀਂ ਹੋ ਸਕਦਾ ਅਤੇ ਲੋਕ ਮੁਕਤੀ ਦੇ ਕਾਜ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਇਸ ਸਮੇਂ ਇਕੱਤਰ ਹੋਏ ਸਾਥੀਆਂ ਵੱਲੋਂ ਬਹੁਤ ਸਾਰੇ ਸੁਆਲ ਅਤੇ ਸਪੱਸ਼ਟੀਕਰਨ ਮੰਗੇ ਗਏ ਜਿਨ੍ਹਾਂ ਦਾ ਜਵਾਬ ਅਦਾਰਾ ਲਾਲ ਪਰਚਮ ਦੇ ਸੰਪਾਦਕੀ ਮੰਡਲ ਦੇ ਇੱਕ ਹੋਰ ਆਗੂ ਕਾ. ਮੋਹਨ ਸਿੰਘ ਵੱਲੋ. ਦਿੱਤਾ ਗਿਆ। ਇਸ ਤੋਂ ਇਲਾਵਾ ਬਲਦੇਵ ਮੰਡੇਰ, ਮੰਦਰ ਜੱਸੀ, ਜੱਸਾ ਠੀਕਰੀਵਾਲ ਅਤੇ ਬਲਬੀਰ ਬੱਜੋਆਣਾ ਵੱਲੋਂ ਇਲਕਲਾਬੀ ਗੀਤ ਪੇਸ਼ ਕੀਤੇ ਗਏ ਅਤੇ ਸਟੇਜ ਸੰਚਾਲਨ ਦੀ ਜ਼ੁੰਮੇਵਾਰੀ ਕਾ. ਕੰਵਲਜੀਤ ਖੰਨਾ ਵੱਲੋਂ ਨਿਭਾਈ ਗਈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ