Thu, 19 October 2017
Your Visitor Number :-   1096891
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਗੱਗ ਮਾਮਲੇ ਸਬੰਧੀ ਜੁਟਾਨ ਦਾ ਬਿਆਨ

Posted on:- 12-07-2017

ਪਿਛਲੇ ਦਿਨਾਂ ਵਿੱਚ ਸੁਰਜੀਤ ਗੱਗ ਵੱਲੋਂ ਲਿਖੀ ਗਈ ਕਵਿਤਾ ਅਣਇਤਿਹਾਸਕ ਅਤੇ ਗੈਰਵਿਗਿਆਨਕ ਨਜ਼ਰੀਆ ਪੇਸ਼ ਕਰਦੀ ਹੈ। ਉਹ ਪੰਦਰਵੀਂ ਸਦੀ ਵਿੱਚ ਪੈਦਾ ਹੋਏ ਧਰਮ ਦੇ ਵਿਗਾੜਾਂ ਨੂੰ ਅਠਾਰਵੀਂ ਸਦੀ ਵਿੱਚ ਪੈਦਾ ਹੋਈ ਸੂਫੀ ਧਾਰਾ ਦੀ ਜ਼ਮੀਨ ’ਤੇ ਖੜ ਕੇ ਹੱਲ ਕਰਨਾ ਚਾਹੁੰਦਾ ਹੈ।(ਇੱਕ ਦੂਜੇ ਦੇ ਵਿੱਚ ਸਮੋਇਆ, ਮੈਂ ਨਾਨਕ ਨਾਨਕ ਮੈਂ ਹੋਇਆ )।ਇਉਂ ਉਹ ਆਧੁਨਿਕ ਧਰਮ ਨਿਰਪੱਖਤਾ ਤੋਂ ਵੀ ਕਿਤੇ ਦੂਰ ਖੜਾ ਦਿਖਾਈ ਦਿੰਦਾ ਹੈ। ਇਤਿਹਾਸ ਦੀ ਇਸੇ ਗਲਤ ਸਮਝ ਕਾਰਨ ਉਸਦਾ ਵਤੀਰਾ ਅਰਾਜਕਤਾਵਾਦੀ ਹੋ ਨਿਬੜਦਾ ਹੈ।

ਇਸ ਨੇ ਸਿੱਖ ਬੁਨਿਆਦਪ੍ਸਤਾਂ ਨੂੰ ਸਮੁੱਚੇ ਖੱਬੇ ਪੱਖੀ, ਇਨਕਲਾਬੀ, ਰਕਸ਼ੀਲ ਅਤੇ ਜਮਹੂਰੀ ਅਧਿਕਾਰ ਕਾਰਕੁੰਨਾਂ ਨੂੰ ਨਿਸ਼ਾਨੇ ਉੱਤੇ ਲੈ ਆਉਣ ਦਾ ਰਾਹ ਹੀ ਮੋਕਲਾ ਕੀਤਾ ਹੈ। ਸਮੁੱਚੇ ਭਾਰਤ ਦੀ ਗੱਲ ਕਰੀਏ ਤਾਂ ਆਦਿਵਾਸੀ,ਦਲਿਤ,ਘੱਟ ਗਿਣਤੀਆਂ, ਕਮਿਊਨਿਸਟ ਅਤੇ ਜਮਹੂਰੀ ਅਧਿਕਾਰਾਂ ਦੇ ਕਾਰਕੁੰਨ ਪਹਿਲਾਂ ਹੀ ਹਿੰਦੂ ਫਾਸ਼ਿਸਟ ਸੱਤਾ ਦੇ ਨਿਸ਼ਾਨੇ ਤੇ ਹਨ।

ਸਿੱਖ ਬੁਨਿਆਦਪ੍ਸਤਾਂ ਵੱਲੋਂ ਇਸ ਮਾਮਲੇ ਨੂੰ ਅਦਾਲਤ ਚ ਘਸੀਟ ਕੇ ਲੈ ਜਾਣ ਨੇ ਫਾਸ਼ਿਸਟ ਸੱਤਾ ਵਲੋਂ ਅਜਿਹੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੀ ਸੰਭਾਵਨਾ ਵਿੱਚ ਵਾਧਾ ਹੀ ਕੀਤਾ ਹੈ। ਜੁਟਾਨ ਇਸ ਮਾਮਲੇ ਤੇ ਮੰਗ ਕਰਦੀ ਹੈ ਕਿ ਵਿਚਾਰਾਂ ਦੀ ਲੜਾਈ ਨੂੰ ਭਾਵਨਾਤਮਕ ਸੰਵੇਦਨਸ਼ੀਲਤਾ ਕਹਿਣਾ ਚੀਜ਼ਾਂ ਪ੍ਤੀ ਧੁਦਲਕਾ ਫੈਲਾਉਣਾ ਹੈ।ਇਸ ਲਈ ਇਸ ਮਸਲੇ ਨੂੰ ਥਾਣੇ ਕਚਿਹਰੀ ਤੋਂ ਬਾਹਰ ਨਜਿੱਠਿਆ ਜਾਣਾ ਚਾਹੀਦਾ ਹੈ।ਸੁਰਜੀਤ ਗੱਗ ਨੂੰ ਫੌਰਨ ਰਿਹਾ ਕੀਤਾ ਜਾਵੇ।ਸੱਤਾ ਦਾ ਹਿੱਸਾ ਬਣੇ ਹੋਏ ਧਰਮ ਦੀ ਸਨਅਤ ਚਲਾ ਰਹੇ ਲੋਕਾਂ ਨੂੰ ਨੰਗਾ ਕੀਤਾ ਜਾਵੇ। ਵਿਚਾਰਾਂ ਦੀ ਲੜਾਈ ਨੂੰ ਸੱਤਾ ਦੇ ਕਟਹਿਰੇ ਵਿੱਚੋਂ ਬਾਹਰ ਕੱਢ ਕੇ ਲੜਦਿਆਂ ਫਾਸ਼ਿਸਟ ਸੱਤਾ ਦੇ ਖ਼ਿਲਾਫ ਪ੍ਤੀਰੋਧ ਦੀ ਸਾਂਝੀ ਆਵਾਜ਼ ਪੈਦਾ ਕੀਤੀ ਜਾਵੇ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ