Thu, 19 October 2017
Your Visitor Number :-   1096891
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਸ਼ਰਧਾਂਜਲੀ ਸਮਾਗਮ ਸਬੰਧੀ ਅਧਿਆਪਕ ਜਥੇਬੰਦੀਆਂ ਕੀਤੀ ਮੀਟਿੰਗ

Posted on:- 12-07-2017

suhisaver

ਬਰਨਾਲਾ : ਸਰਕਾਰੀ ਹਾਈ ਸਕੂਲ ਮੁੰਡੇ ਬਰਨਾਲਾ ਵਿਖੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਸਮੁੱਚੀਆਂ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਵਧਵੀਂ ਮੀਟਿੰਗ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਕਨਵੀਨਰ ਮਾ.ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਬਰਨਾਲਾ(ਲੜਕੇ) ਵਿਖੇ ਹੋਈ।ਇਸ ਮਿਟਿੰਗ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਆਗੂਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਮੀਟਿੰਗ ਦੇ ਸ਼ੁਰੂ ਵਿੱਚ ਐਕਸ਼ਨ ਕਮੇਟੀ ਮੈਂਬਰਾਨ ਮਾ.ਪ੍ਰੇਮ ਕੁਮਾਰ ਅਤੇ ਮਨਜੀਤ ਧਨੇਰ ਨੇ ਪਿਛਲੇ 20 ਸਾਲ ਦੇ ਲੋਕ  ਸੰਘਰਸ਼ ਦੀ ਸੰਖੇਪ ਵਿਆਖਿਆ ਕੀਤੀ।

ਐਕਸ਼ਨ ਕਮੇਟੀ ਆਗੂਆਂ ਨੇ ਦੱਸਿਆ ਕਿ ਕਿਰਨਜੀਤ ਕੌਰ ਦੀ ਸ਼ਹਾਦਤ ਨੂੰ ਭਾਵੇਂ ਵੀਹ ਸਾਲ ਦਾ ਵਕਫਾ ਬੀਤ ਗਿਆ ਹੈ ਪਰ ਲੋਕ ਮਨਾਂ ਅੰਦਰ ਇਸ ਘਿਨਾਉਣੀ ਵਾਰਦਾਤ ਦੀ ਚੀਸ ਮੱਠੀ ਨਹੀਂ ਪਈ। ਹਰ ਸਾਲ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵੱਲ ਹਜ਼ਾਰਾਂ ਜੁਝਾਰੂ ਮਰਦ ਔਰਤਾਂ ਦੇ ਕਾਫਲੇ "ਔਰਤ ਮੁਕਤੀ ਦਾ ਚਿੰਨ੍ਹ" ਆਪਣੀ ਜਾਂਬਾਜ ਬਹਾਦਰ ਬੱਚੀ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਔਰਤ ਮੁਕਤੀ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ  ਜੋਰਦਾਰ ਅਹਿਦ ਕਰਦੇ ਹਨ।

ਇਸ ਸੰਘਰਸ਼ ਦੀ ਧਾਰ ਅਤੇ ਤਲਵਾਰ ਲੋਕ ਹਿੱਤਾਂ ਨੂੰ ਪ੍ਰਣਾਈਆਂ ਜਥੇਬੰਦੀਆਂ ਹਨ। ਜਿਨ੍ਹਾਂ ਦੀ ਤਾਕਤ ਅਤੇ ਲੋਕ ਪੱਖੀ ਸਾਂਝੇ ਵਿਚਾਰਾਂ ਦੀ ਤਰਜਮਾਨੀ ਕਰਦੀ ਐਕਸ਼ਨ ਕਮੇਟੀ ਮਹਿਲਕਲਾਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨੂੰ ਸਫਲਤਾ ਨਾਲ ਨਜਿੱਠ ਸਕੀ ਹੈ।ਐਕਸ਼ਨ ਕਮੇਟੀ ਦੀਆਂ ਜੁਝਾਰੂ ਪਿਰਤਾਂ ਸਦਕਾ ਹੀ ਸ਼ਾਨਮਾਤਾ ਲੋਕ ਇਤਿਹਾਸ ਅਨੇਕਾਂ ਔਰਤਾਂ ਸਮੇਤ ਜਬਰ ਵਿਰੋਧੀ ਸੰਘਰਸ਼ਾਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ।ਅਧਿਆਪਕ ਜਥੇਬੰਦੀਆਂ ਵੱਲੋਂ ਡੀ.ਟੀ.ਐੱਡ.ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ,ਸਕੱਤਰ ਰਾਜੀਵ ਕੁਮਾਰ,ਅਧਿਆਪਕ ਦਲ ਦੇ ਸੂਬਾਈ ਆਗੂ ਸੁਖਵਿੰਦਰ ਭੰਡਾਰੀ,ਬੀ.ਐੱਡ.ਅਧਿਆਪਕ ਫਰੰਟ ਦੇ ਆਗੂ ਪਰਮਿੰਦਰ ਸਿੰਘ,ਆਦਰਸ਼ ਸਕੂਲ ਅਧਿਆਪਕ ਜਥੇਬੰਦੀ ਦੀ ਆਗੂ ਸੁਰਿੰਦਰਪਾਲ ਕੌਰ,ਗੁਰਬੰਤ ਕੌਰ,ਸੁਖਪ੍ਰੀਤ ਸਿੰਘ,ਲਖਵੀਰ ਸਿੰਘ ਆਦਿ ਆਗੂਆਂ ਨੇ ਐਕਸ਼ਨ ਕਮੇਟੀ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਪੱਖ ਤੋਂ ਪੂਰੀ ਤਨਦੇਹੀ ਨਾਲ ਲੋਕ ਸੰਘਰਸ਼ ਦੀ ਆਵਾਜ ਸਕੂਲ ਅਧਿਆਪਕਾਂ,ਵਿਦਿਆਰਥੀਆਂ ਰਾਹੀਂ ਕਿਰਤੀ ਲੋਕਾਂ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕਰਨਗੇ।ਇਸ ਸਮੇਂ ਨੌਜਵਾਜਨ ਆਗੂ ਗੁਰਜਿੰਦਰ ਵਿਦਿਆਰਥੀ,ਜਗਮੀਤ ਬੱਲਮਗੜ੍ਹ,ਕਿਸਾਨ ਆਗੂ ਗੁਰਦੇਵ ਮਾਂਗੇਵਾਲ,ਜਗਰਾਜ ਹਰਦਾਸਪੁਰਾ,ਜੰਗ ਮਾਂਗੇਵਾਲ ਤੋਂ ਇਲਾਵਾ ਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾ.ਦਰਸ਼ਨ ਸਿੰਘ,ਨਰਾਇਣ ਦੱਤ,ਜਰਨੈਲ ਸਿੰਘ,ਹਰਮੇਲ ਸਿੰਘ,ਮਨਜਿੰਦਰ ਸਿੰਘ,ਜਗਜੀਤ ਸਿੰਘ,ਅੰਮ੍ਰਿਤਪਾਲ,ਮਹਿੰਦਰ ਮੂੰਮ,ਮਾਲਵਿੰਦਰ ਸਿੰਘ ਵੀ ਹਾਜ਼ਰ ਸਨ।

-ਗੁਰਬਿੰਦਰ ਸਿੰਘ ਕਲਾਲਾ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ