Tue, 17 October 2017
Your Visitor Number :-   1096560
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਦਿਹਾੜੀ ਵਧਾਉਣ ਦੀ ਮੰਗ ਕਰਨ `ਤੇ ਦਲਿਤਾਂ ਦਾ ਸਮੂਹਿਕ ਬਾਈਕਾਟ

Posted on:- 04-08-2017

suhisaver

ਧੂਰੀ ਦੇ ਪਿੰਡ ਧੰਦੀਵਾਲ ਵਿੱਚ ਦਲਿਤਾਂ ਨੂੰ ਰੁਜ਼ਗਾਰ ਦੇਣ ਜਾਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਦੇਣ ਦੀ ਸਜ਼ਾ ਵਜੋਂ ਪੰਜ ਹਜ਼ਾਰ ਜ਼ੁਰਮਾਨੇ  ਦਾ ਐਲਾਨ ਕੀਤਾ ਹੈ। ਇਹ ਐਲਾਨ ਪਿੰਡ ਦੇ ਜ਼ਿਮੀਂਦਾਰਾਂ ਨੇ ਦਲਿਤਾਂ ਦਾ ਬਾਈਕਾਟ ਕਰਕੇ ਕੀਤਾ ਹੈ। ਬਾਈਕਾਟ ਦਾ ਕਾਰਨ  ਸਿਰਫ਼ ਇੰਨਾ ਹੈ ਕਿ ਦਲਿਤਾਂ ਵੱਲੋਂ 12 ਘੰਟੇ ਦੀ ਦਿਹਾੜੀ 250 ਦੀ ਜਗ੍ਹਾ 300 ਰੁਪਏ ਕਰਨ ਦੀ ਮੰਗ ਕੀਤੀ ਗਈ ਸੀ | ਜ਼ਿਮੀਂਦਾਰਾਂ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਪਿੰਡ ਦੇ ਦਲਿਤਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਪਰ ਐੱਸਡੀਐੱਮ ਧੂਰੀ ਦੀ ਪਹਿਲ ਤੋਂ ਬਾਅਦ ਵੀ ਜ਼ਿਮੀਂਦਾਰ ਨਹੀਂ ਮੰਨੇ। ਹੁਣ ਹਾਲਤ ਇਹ ਹੈ ਕਿ ਦਲਿਤਾਂ ਨੇ ਇਸ ਨਾਇਨਸਾਫ਼ੀ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਢਾਈ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 500 ਦੇ ਕਰੀਬ ਦਲਿਤ ਰਹਿ ਰਹੇ ਹਨ।
     
ਪਿੰਡ ਦੇ ਦਲਿਤਾਂ ਨੇ ਦੱਸਿਆ ਹੈ ਕਿ ਖੇਤਾਂ ਵਿੱਚ 12 ਘੰਟੇ ਕੰਮ ਕਰਨ ਦੀ ਦਿਹਾੜੀ 250 (ਮਰਦ) ਤੇ 220 (ਔਰਤ) ਦੀ ਹੈ ਪਰ ਮਹਿੰਗਾਈ ਦੇ ਦੌਰ ਵਿੱਚ ਦਲਿਤ ਪਰਿਵਾਰਾਂ ਨੇ 300 ਕਰਨ ਦੀ ਮੰਗ ਕੀਤੀ ਪਰ ਅਖੌਤੀ ਉੱਚ  ਵਰਗ ਨੇ ਪਿੰਡ ਵਿੱਚ ਅਨਸਾਉਂਟਮੈਂਟ ਕਰਵਾ ਦਿੱਤੀ ਕਿ ਦਲਿਤ ਮਜ਼ਦੂਰ ਜ਼ਿਆਦਾ ਦਿਹਾੜੀ ਮੰਗਦੇ ਹਨ। ਇਸ ਲਈ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ ਨਾ ਕੋਈ ਇਨ੍ਹਾਂ ਨੂੰ ਆਪਣੇ ਖੇਤ ਵੜਨ ਦੇਵੇ ਤੇ ਨਾ ਹੀ ਇਨ੍ਹਾਂ ਦੀਆਂ ਔਰਤਾਂ ਨੂੰ ਆਪਣੇ ਘਰ ਵਾੜੇ। ਇੰਨਾ ਹੀ ਨਹੀਂ ਕੋਈ ਵੀ ਦੁਕਾਨਦਾਰ ਇਨ੍ਹਾਂ ਨੂੰ ਦੁੱਧ ਜਾਂ ਦੂਜਾ ਸਾਮਾਨ ਵੀ ਨਹੀਂ ਦੇਵੇਗਾ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪ੍ਰਰਥੀ ਸਿੰਘ ਨੇ ਕਿਹਾ ਕਿ ਮਾਮਲਾ ਬੇਹੱਦ ਗੰਭੀਰ ਹੈ। ਪ੍ਰਸ਼ਾਸਨ ਨੇ ਦਲਿਤਾਂ ਦਾ ਬਾਈਕਾਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਚੁੱਪੀ ਧਾਰੀ ਹੋਈ ਹੈ। ਇਸ ਲਈ ਉਨ੍ਹਾਂ ਨੇ ਮਜਬੂਰੀ ਵਿੱਚ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਬਾਈਕਾਟ ਮਾਮਲੇ ਵਿੱਚ ਦੋਵਾਂ ਪੱਖਾਂ ਵਿੱਚ ਹਾਲੇ ਤੱਕ ਕੋਈ ਸਮਝੌਤਾ ਨਹੀਂ ਹੋਇਆ। ਮਾਮਲੇ ਨੂੰ ਸੁਲਝਾਉਣ ਲਈ ਕੋਈ ਅਧਿਕਾਰੀ ਪਿੰਡ ਨਹੀਂ ਆਇਆ। ਦਲਿਤਾਂ ਦੇ ਬਾਈਕਾਟ ਦਾ ਮਸਲਾ ਸਿਰਫ਼ ਦਿਹਾੜੀ ਦਾ ਮੁੱਦਾ ਨਹੀਂ। ਇਹ ਉਨ੍ਹਾਂ ਦੀ ਇੱਜ਼ਤ, ਮਾਣ ਸਨਮਾਨ ਤੇ ਆਜ਼ਾਦੀ ਦਾ ਮਸਲਾ ਵੀ ਹੈ। ਕਿਵੇਂ ਕੋਈ ਕਿਸੇ ਦੇ ਅਧਿਕਾਰਾਂ ‘ਤੇ ਪਾਬੰਦੀ ਲਗਾ ਸਕਦਾ ਹੈ। ਕਿਵੇਂ ਕੋਈ ਕਿਸੇ ਦੇ ਖਾਣ-ਪੀਣ ਤੇ ਘੁੰਮਣ ‘ਤੇ ਪਾਬੰਦੀ ਲਗਾ ਸਕਦਾ ਹੈ। ਇਹ ਸਿਰਫ਼ ਪਿਛੋਕੜ ਤੋਂ ਚੱਲਦੀ ਆ ਰਹੀ ਉੱਚ ਜਾਤੀ ਦੀ ਸੋਚ ਦਾ ਪ੍ਰਗਟਾਵਾ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ