Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਚੰਡੀਗੜ੍ਹ ਛੇੜਛਾੜ ਮਾਮਲਾ : ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਦਾ ਪੁਤਲਾ ਫੂਕਿਆ

Posted on:- 09-08-2017

suhisaver

ਕੁਰੂਕਸ਼ੇਤਰ : ਜਨ-ਸੰਘਰਸ਼ ਮੰਚ ਹਰਿਆਣਾ ਦੀ  ਕੁਰੂਕਸ਼ੇਤਰ ਤੇ ਕੈਥਲ ਇਕਾਈ ਦੇ ਸੱਦੇ `ਤੇ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਮੰਚ ਦੇ  ਕਾਰਕੁੰਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁਤਲੇ ਫੂਕੇ ਗਏ ਤੇ ਉਹਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਮੰਚ ਦੇ ਕਾਰਕੁੰਨਾਂ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ   `ਚ  ਇੱਕ ਸੀਨੀਅਰ  ਆਈਏਐੱਸ ਦੀ ਕੁੜੀ ਦੀ ਕਾਰ ਦਾ  ਮੰਦਭਾਵਨਾ ਨਾਲ ਪਿੱਛਾ ਕਰਨ ਤੇ ਰੋਕਣ ਦੀ ਕੋਸ਼ਿਸ਼ ਕਰਨ  ਵਾਲੇ ਦੋਸ਼ੀਆਂ ਨੂੰ ਹਰਿਆਣਾ ਸਰਕਾਰ ਤੇ ਭਾਜਪਾ ਨੇਤਾਵਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਯਾਦ ਰਹੇ ਇਹ ਅਪਰਾਧ ਕਰਨ ਵਾਲੇ ਸ਼ਰਾਬੀ ਲੜਕਿਆਂ `ਚ ਇੱਕ ਲੜਕਾ ਭਾਜਪਾ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦਾ ਲੜਕਾ ਸੀ ।
                  
ਜਨ -ਸੰਘਰਸ਼ ਮੰਚ ਹਰਿਆਣਾ ਦੀ ਜਰਨਲ ਸਕੱਤਰ ਸੁਦੇਸ਼ ਕੁਮਾਰੀ ਨੇ ਸੂਹੀ ਸਵੇਰ ਨਾਲ ਗੱਲ ਕਰਦਿਆਂ ਕਿਹਾ ,  ``ਜਦੋਂ ਸੁਰੱਖਿਅਤ ਮੰਨੇ ਜਾਂਦੇ ਸ਼ਹਿਰ ਚੰਡੀਗੜ੍ਹ ਚ ਇੱਕ ਆਈਏਐੱਸ ਦੀ ਕੁੜੀ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ  ਆਮ ਔਰਤਾਂ ਜੋ ਛੋਟੇ ਸ਼ਹਿਰਾਂ ਜਾਂ ਪਿੰਡਾਂ `ਚ ਰਹਿੰਦੀਆਂ ਹਨ ਉਹਨਾਂ ਦੀ ਸੁਰੱਖਿਆ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਭਾਜਪਾ ਨੇਤਾਵਾਂ ਨੇ ਚੰਡੀਗੜ੍ਹ ਪੁਲਿਸ ਠਾਣੇ `ਚ ਜਾ ਕੇ ਪੁਲਿਸ ਨਾਲ ਮਿਲ ਕੇ ਅਪਰਾਧ ਦੀ ਧਾਰਾ ਹਟਾ ਕੇ ਵਿਕਾਸ ਬਰਾਲਾ ਤੇ ਉਸਦੇ ਸਾਥੀਆਂ ਨੂੰ ਠਾਣੇ `ਚ ਜ਼ਮਾਨਤ ਦਿਵਾਉਣੀ । ਭਾਜਪਾ ਨੇਤਾਵਾਂ ਤੇ ਦੋਸ਼ੀਆਂ ਦੀ ਆਓ ਭਗਤ ਕਰਨ ਤੇ ਸੂਬੇ ਦੇ ਮੁੱਖ ਮੰਤਰੀ ਖੱਟਰ ਵੱਲੋਂ ਇਹਨੂੰ ਨਿੱਜੀ ਮਾਮਲਾ ਕਹਿਣਾ । ਔਰਤਾਂ ਬਾਰੇ ਸਰਕਾਰ ਦੇ ਨਜ਼ਰੀਏ ਤੇ ਅਪਰਾਧੀਆਂ ਦੇ ਸਾਥ ਦੇਣ ਦੀ ਮਿਸਾਲ ਹੈ ``

ਮੰਚ ਦੀ ਜ਼ਿਲ੍ਹਾ ਸਕੱਤਰ ਚੰਦਰ ਰੇਖਾ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਨੈਤਿਕਤਾ ਦੇ ਆਧਾਰ `ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ । ਇਸੇ ਤਰ੍ਹਾਂ ਹੀ ਮੰਚ ਦੇ ਜ਼ਿਲ੍ਹਾ ਪ੍ਰਧਾਨ ਸੰਸਾਰ ਚੰਦ ਨੇ ਕਿਹਾ ਅਸਲ ਚ ਭਾਜਪਾ ਬੇਟੀ ਬਚਾਓ ਨਹੀਂ ਬੇਟਾ ਬਚਾਓ ਮੁਹਿੰਮ ਚਲਾ ਰਹੀ ਹੈ ।  ਐੱਸਓਐੱਸਡੀ ਦੀ ਸੂਬਾ ਕਨਵੀਨਰ  ਕਵਿਤਾ ਵਿਦ੍ਰੋਹੀ ਨੇ ਆਪਣੇ ਭਾਸ਼ਣ `ਚ ਕਿਹਾ , ਭਾਰਤੀ ਜਨਤਾ ਪਾਰਟੀ ਦੇ ਨੇਤਾ ਉਲਟਾ ਪੀੜਤ ਲੜਕੀ ਦੇ ਚਰਿਤ੍ਰ `ਤੇ ਹੀ ਦੋਸ਼ ਲਗਾ ਰਹੇ ਹਨ ਅਸਲ ਚ ਇਹ ਉਹਨਾਂ ਦੀ ਔਰਤ ਬਾਰੇ ਦਕਿਆਨੂਸੀ ਸਾਮੰਤੀ ਸੋਚ ਦਾ ਪ੍ਰਗਟਾਵਾ ਹੈ  

 ਇਸ ਮੌਕੇ ਕੋਮਲ , ਬਲਜੀਤ ਕੌਰ ,ਮਨਦੀਪ ਕੌਰ , ਹਰਜਿੰਦਰ ਕੌਰ ,ਮਮਤਾ ਸੀਮਾ ਸੰਤੋਸ਼ , ਬਿਮਲਾ ਸ਼ਿਲਪੀ , ਮਜ਼ਦੂਰ ਨੇਤਾ ਨਰੇਸ਼ ਕੁਮਾਰ , ਮੇਵਾ ਰਾਮ , ਕੁਲਦੀਪ ਵੀ ਹਾਜ਼ਰ ਸਨ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ